ਜ਼ੋਰਾਵਰ, ਨੀਲ, ਆਰਵ ਤੇ ਵੀਰੇਨ ਲੜਕੇ ਅੰਡਰ-13 ਉਮਰ ਵਰਗ ਦੇ ਸੈਮੀਫਾਈਨਲ ’ਚ

Sunday, Aug 07, 2022 - 12:14 PM (IST)

ਜ਼ੋਰਾਵਰ, ਨੀਲ, ਆਰਵ ਤੇ ਵੀਰੇਨ ਲੜਕੇ ਅੰਡਰ-13 ਉਮਰ ਵਰਗ ਦੇ ਸੈਮੀਫਾਈਨਲ ’ਚ

ਜਲੰਧਰ–ਡਿਸਟ੍ਰਿਕਟ ਬੈਡਮਿੰਟਨ ਐਸੋਸੀਏਸ਼ਨ ਜਲੰਧਰ ਵੱਲੋਂ ਕਰਵਾਈ ਜਾ ਰਹੀ ਬੈਡਮਿੰਟਨ ਚੈਂਪੀਅਨਸ਼ਿਪ ਦੌਰਾਨ ਤੀਜੇ ਦਿਨ ਵੱਖ-ਵੱਖ ਉਮਰ ਵਰਗਾਂ ਵਿਚ ਖਿਡਾਰੀਆਂ ਨੇ ਆਪਣੇ ਮੈਚ ਆਸਾਨੀ ਨਾਲ ਜਿੱਤ ਕੇ ਸਰਬੋਤਮਤਾ ਦਰਜ ਕਰਨ ਵੱਲ ਇਕ ਹੋਰ ਕਦਮ ਅੱਗੇ ਵਧਾਇਆ। ਸਥਾਨਕ ਰਾਏਜ਼ਾਦਾ ਹੰਸਰਾਜ ਸਟੇਡੀਅਮ ਵਿਚ ਕਰਵਾਏ ਜਾ ਰਹੇ ਮੁਕਾਬਲਿਆਂ ਦੇ ਹੁਣ ਤੱਕ ਦੇ ਆਖਰੀ ਨਤੀਜੇ ਇਸ ਤਰ੍ਹਾਂ ਰਹੇ :

ਅੰਡਰ-13 ਉਮਰ ਵਰਗ ਲੜਕਿਆਂ ਦੇ ਕੁਆਰਟਰ ਫਾਈਨਲ ’ਚ ਜ਼ੋਰਾਵਰ ਸਿੰਘ, ਨੀਲ, ਆਰਵ ਡੋਗਰਾ ਅਤੇ ਵੀਰੇਨ ਸੇਠ ਆਪਣੇ ਵਿਰੋਧੀਆਂ ਨੂੰ ਹਰਾ ਕੇ ਸੈਮੀਫਾਈਨਲ ਵਿਚ ਪਹੁੰਚੇ।

ਅੰਡਰ-11 ਉਮਰ ਵਰਗ ਲੜਕੀਆਂ ਦੇ ਕੁਆਰਟਰ ਫਾਈਨਲ ਵਿਚ ਮਨਸੀਰਤ ਕੌਰ, ਮਾਇਰਾ ਚੋਪੜਾ, ਇਨਾਇਤ ਗੁਲਾਟੀ ਅਤੇ ਵਾਰਾਂਯਨਾ ਨੇ ਆਪਣੇ ਮੈਚ ਜਿੱਤ ਕੇ ਆਖਰੀ 4 ਵਿਚ ਜਗ੍ਹਾ ਬਣਾਈ।

ਅੰਡਰ-15 ਉਮਰ ਵਰਗ ਸਿੰਗਲ ਲੜਕਿਆਂ ਦੇ ਪ੍ਰੀ-ਕੁਆਰਟਰ ਫਾਈਨਲ ਵਿਚ ਦਿਵਯਮ ਸਚਦੇਵਾ, ਗਰਵਿਤ ਅਗਰਵਾਲ, ਅਚਯੁਤ ਸ਼ਰਮਾ, ਦਾਨਿਸ਼ ਭਨੋਟ, ਸਮਰਾਟ ਭਾਰਦਵਾਜ, ਗੀਤਾਂਸ਼ ਸ਼ਰਮਾ, ਵੀਰੇਨ ਸੇਠ ਅਤੇ ਸ਼ਿਵਾਂਸ਼ ਪੁਰੀ ਨੇ ਜਿੱਤ ਦਰਜ ਕਰ ਕੇ ਆਖਰੀ 8 ਵਿਚ ਜਗ੍ਹਾ ਬਣਾਈ।
 


author

Tarsem Singh

Content Editor

Related News