ਜ਼ਿਨੇਦਿਨ ਜ਼ਿਦਾਨ ਨੇ ਰੀਅਲ ਮੈਡਿ੍ਰਡ ਦੇ ਕੋਚ ਦੇ ਅਹੁਦੇ ਤੋਂ ਦਿੱਤਾ ਅਸਤੀਫ਼ਾ

Friday, May 28, 2021 - 02:56 PM (IST)

ਜ਼ਿਨੇਦਿਨ ਜ਼ਿਦਾਨ ਨੇ ਰੀਅਲ ਮੈਡਿ੍ਰਡ ਦੇ ਕੋਚ ਦੇ ਅਹੁਦੇ ਤੋਂ ਦਿੱਤਾ ਅਸਤੀਫ਼ਾ

ਸਪੋਰਟਸ ਡੈਸਕ- ਦਿੱਗਜ ਫੁੱਟਬਾਲਰ ਜ਼ਿਨੇਦਿਨ ਜ਼ਿਦਾਨ ਨੇ ਇਕ ਵਾਰ ਮੁੜ ਸਪੈਨਿਸ਼ ਕਲੱਬ ਰੀਅਲ ਮੈਡਿ੍ਡ ਦੇ ਕੋਚ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਕਲੱਬ ਨੇ ਵੀਰਵਾਰ ਨੂੰ ਕਿਹਾ ਕਿ ਫਰਾਂਸ ਦਾ ਇਹ ਸਾਬਕਾ ਫੁੱਟਬਾਲਰ ਅਹੁਦਾ ਛੱਡ ਰਿਹਾ ਹੈ। ਚਾਰ ਦਿਨ ਪਹਿਲਾਂ ਖ਼ਤਮ ਹੋਏ ਸੈਸ਼ਨ ਵਿਚ ਮੈਡਿ੍ਡ ਦੀ ਟੀਮ ਇਕ ਦਹਾਕੇ ਤੋਂ ਵੱਧ ਸਮੇਂ 'ਚ ਪਹਿਲੀ ਵਾਰ ਕੋਈ ਵੀ ਖ਼ਿਤਾਬ ਜਿੱਤਣ ਵਿਚ ਅਸਫ਼ਲ ਰਹੀ। 

ਕਲੱਬ ਨੇ ਕਿਹਾ ਕਿ ਸਾਨੂੰ ਹੁਣ ਉਨ੍ਹਾਂ ਦੇ ਫ਼ੈਸਲੇ ਦਾ ਸਨਮਾਨ ਕਰਨਾ ਚਾਹੀਦਾ ਹੈ ਤੇ ਸਾਲਾਂ ਤੋਂ ਉਨ੍ਹਾਂ ਦੇ ਪੇਸ਼ੇਵਰ ਵਤੀਰੇ, ਵਚਨਬੱਧਤਾ ਤੇ ਜਜ਼ਬੇ ਪ੍ਰਤੀ ਧੰਨਵਾਦ ਕਰਨਾ ਚਾਹੀਦਾ ਹੈ। ਜ਼ਿਦਾਨ ਨੇ ਮੈਡਿ੍ਡ ਦੇ ਕੋਚ ਦੇ ਰੂਪ ਵਿਚ ਆਪਣੇ ਮੌਜੂਦਾ ਕਾਰਜਕਾਲ ਨੂੰ ਖ਼ਤਮ ਕਰਨ ਦਾ ਫ਼ੈਸਲਾ ਕੀਤਾ ਹੈ। ਉਨ੍ਹਾਂ ਦਾ ਕਰਾਰ 2022 ਤਕ ਸੀ। ਜ਼ਿਦਾਨ ਨੇ ਪਹਿਲੀ ਵਾਰ ਕਲੱਬ ਦਾ ਸਾਥ ਉਸ ਸਮੇਂ ਛੱਡਿਆ ਸੀ ਜਦ ਟੀਮ ਨੇ 2016 ਤੋਂ 2018 ਵਿਚਾਲੇ ਲਗਾਤਾਰ ਤਿੰਨ ਚੈਂਪੀਅਨਜ਼ ਲੀਗ ਖ਼ਿਤਾਬ ਜਿੱਤ ਕੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ। ਜ਼ਿਦਾਨ ਦੇ ਦੂਜੇ ਕਾਰਜਕਾਲ ਵਿਚ ਟੀਮ ਇਕ ਵਾਰ ਲੀਗ ਖ਼ਿਤਾਬ ਤੇ ਇਕ ਵਾਰ ਸਪੈਨਿਸ਼ ਸੁਪਰ ਕੱਪ ਖ਼ਿਤਾਬ ਹੀ ਜਿੱਤ ਸਕੀ।


author

Tarsem Singh

Content Editor

Related News