ਜਦੋਂ ਜ਼ਿੰਬਾਬਵੇ ਦੇ ਇਸ ਖਿਡਾਰੀ ਨੇ ਭਾਰਤ ਨੂੰ ਦਿਖਾਇਆ ਸੀ ਵਰਲਡ ਕੱਪ ਤੋਂ ਬਾਹਰ ਦਾ ਰਸਤਾ (ਵੀਡੀਓ)
Thursday, Aug 03, 2017 - 11:04 AM (IST)
ਨਵੀਂ ਦਿੱਲੀ— ਭਾਰਤ ਨੇ ਸੰਨ 1983 ਅਤੇ 2011 ਵਿਚ ਵਰਲਡ ਕੱਪ ਖਿਤਾਬ ਆਪਣੇ ਨਾਂ ਕੀਤਾ ਹੈ। ਇਨ੍ਹਾਂ ਦੇ ਇਲਾਵਾ ਭਾਰਤ ਦਾ ਸਾਰੇ ਵਿਸ਼ਵ ਕੱਪ ਵਿਚ ਪ੍ਰਦਰਸ਼ਨ ਲੱਗਭਗ ਸ਼ਾਨਦਾਰ ਹੀ ਰਿਹਾ ਹੈ। ਪਰ ਕੀ ਤੁਹਾਨੂੰ ਯਾਦ ਹੈ 1999 ਦਾ ਉਹ ਵਿਸ਼ਵ ਕੱਪ ਜਦੋਂ ਜਿੰਬਾਬਵੇ ਵਰਗੀ ਫਾਡੀ ਟੀਮ ਨੇ ਭਾਰਤ ਨੂੰ ਵਰਲਡ ਕੱਪ ਤੋਂ ਬਾਹਰ ਦਾ ਰਸਤਾ ਵਿਖਾ ਦਿੱਤਾ ਸੀ ਅਤੇ ਇਸਦੇ ਪਿੱਛੇ ਹੱਥ ਸੀ ਉਨ੍ਹਾਂ ਦੇ ਸ਼ਾਨਦਾਰ ਗੇਂਦਬਾਜ਼ ਹੇਨਰੀ ਓਲੰਗਾ ਦਾ, ਜਿਨ੍ਹਾਂ ਦੀ ਕ੍ਰਿਸ਼ਮਈ ਗੇਂਦਬਾਜ਼ੀ ਦੀ ਬਦੌਲਤ ਭਾਰਤੀ ਟੀਮ ਮੈਚ ਨੂੰ ਜਿੱਤਣ ਦੇ ਕਰੀਬ ਪਹੁੰਚ ਕੇ ਵੀ ਹਾਰ ਗਈ।
ਇਹ ਮੈਚ 8 ਮਾਰਚ ਨੂੰ ਲੀਸਟਰ ਵਿੱਚ ਖੇਡਿਆ ਗਿਆ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਜਿੰਬਾਬਵੇ ਨੇ ਨਿਰਧਾਰਤ 50 ਓਵਰਾਂ ਵਿੱਚ ਗਰਾਂਟ ਫਲੋਰ (45) ਅਤੇ ਉਨ੍ਹਾਂ ਦੇ ਭਰਾ ਐਂਡੀ ਫਲੋਰ (68 ਅਜੇਤੂ) ਦੀ ਬਦੌਲਤ 9 ਵਿਕਟਾਂ ਗੁਆ ਕੇ 252 ਦੌੜਾਂ ਬਣਾਈਆਂ। ਭਾਰਤ ਨੇ ਵਾਧੂ 51 ਦੌੜਾਂ ਦਿੱਤੀਆਂ। ਜਵਾਗਲ ਸ਼੍ਰੀਨਾਥ, ਵੇਂਕਟੇਸ਼ ਪ੍ਰਸਾਦ ਅਤੇ ਅਨਿਲ ਕੁੰਬਲੇ ਨੇ 2-2 ਵਿਕਟਾਂ ਹਾਸਲ ਕੀਤੀਆਂ। ਇੱਥੋਂ ਲਗਾ ਕਿ ਜਿੰਬਾਬਵੇ ਵਰਗੀ ਕਮਜੋਰ ਟੀਮ ਖਿਲਾਫ ਭਾਰਤ ਮੈਚ ਆਸਾਨੀ ਨਾਲ ਜਿੱਤ ਜਾਵੇਗਾ।
ਭਾਰਤੀ ਟੀਮ ਵਲੋਂ ਸਲਾਮੀ ਬੱਲੇਬਾਜ਼ ਸੌਰਭ ਗਾਂਗੁਲੀ (9) ਛੇਤੀ ਆਪਣਾ ਵਿਕਟ ਗੁਆ ਬੈਠੇ ਪਰ ਸਦਾਗੋਪਨ ਰਮੇਸ਼ (55) ਨੇ ਵਧੀਆ ਪਾਰੀ ਖੇਡਦੇ ਹੋਏ ਸ਼ਾਨਦਾਰ ਸਕੋਰ ਦੀ ਨੀਂਹ ਰੱਖੀ। ਇਸ ਵਿੱਚ ਅਜੇ ਜਡੇਜਾ (43) ਅਤੇ ਰਾਬਿਨ ਸਿੰਘ (35) ਨੇ ਵੀ ਅਹਿਮ ਯੋਗਦਾਨ ਦਿੱਤਾ। ਇਹ ਉਹੀ ਮੈਚ ਸੀ, ਜਿਸਨੂੰ ਸਚਿਨ ਤੇਂਦੁਲਕਰ ਪਿਤਾ ਦੀ ਮੌਤ ਦੇ ਚਲਦੇ ਨਹੀਂ ਖੇਡ ਸਕੇ ਸਨ।