ਪੰਜ ਸਿੰਘ ਸਾਹਿਬਾਨਾਂ ਵੱਲੋਂ ਹੁਕਮ ਜਾਰੀ, ਵਿਰਸਾ ਸਿੰਘ ਵਲਟੋਹਾ ਨੂੰ ਅਕਾਲੀ ਦਲ ਤੋਂ ਕੱਢੋ ਬਾਹਰ

Tuesday, Oct 15, 2024 - 01:11 PM (IST)

ਪੰਜ ਸਿੰਘ ਸਾਹਿਬਾਨਾਂ ਵੱਲੋਂ ਹੁਕਮ ਜਾਰੀ, ਵਿਰਸਾ ਸਿੰਘ ਵਲਟੋਹਾ ਨੂੰ ਅਕਾਲੀ ਦਲ ਤੋਂ ਕੱਢੋ ਬਾਹਰ

ਅੰਮ੍ਰਿਤਸਰ (ਵੈੱਬ ਡੈਸਕ): ਪੰਜ ਸਿੰਘ ਸਾਹਿਬਾਨਾਂ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਨੂੰ ਹੁਕਮ ਦਿੱਤੇ ਗਏ ਹਨ ਕਿ ਉਹ ਵਿਰਸਾ ਸਿੰਘ ਵਲਟੋਹਾ ਨੂੰ 24 ਘੰਟਿਆਂ ਦੇ ਅੰਦਰ-ਅੰਦਰ ਪਾਰਟੀ ਵਿਚੋਂ ਬਾਹਰ ਕੱਢ ਦੇਣ। ਇਸ ਦੇ ਨਾਲ ਹੀ ਕਿਹਾ ਗਿਆ ਹੈ ਕਿ 10 ਸਾਲਾਂ ਤਕ ਵਲਟੋਹਾ ਨੂੰ ਮੁੜ ਪਾਰਟੀ ਵਿਚ ਸ਼ਾਮਲ ਨਾ ਕੀਤਾ ਜਾਵੇ। ਸਿੰਘ ਸਾਹਿਬਾਨਾਂ ਨੇ ਹੁਕਮ ਜਾਰੀ ਕਰਦਿਆਂ ਦੱਸਿਆ ਕਿ ਅੱਜ ਸਵੇਰੇ ਵਲਟੋਹਾ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੇਸ਼ ਹੋਏ ਸਨ, ਜਿਸ ਦੌਰਾਨ ਉਨ੍ਹਾਂ ਨੇ ਮੁਆਫ਼ੀ ਵੀ ਮੰਗੀ ਹੈ। ਪਰ ਵਲਟੋਹਾ ਵੱਲੋਂ ਕੀਤੀਆਂ ਗਲਤੀਆਂ ਦੇ ਕਾਰਨ ਇਹ ਫ਼ੈਸਲਾ ਲਿਆ ਗਿਆ ਹੈ।

ਇਹ ਖ਼ਬਰ ਵੀ ਪੜ੍ਹੋ - ਮਾਂ ਨੇ ਵੱਡੇ ਸੁਫ਼ਨੇ ਵੇਖ ਵਿਦੇਸ਼ ਭੇਜੀ ਸੀ ਧੀ, ਹੁਣ ਇੰਟਰਨੈੱਟ ਰਾਹੀਂ ਮਿਲੀ ਵੀਡੀਓ ਵੇਖ ਪੈਰਾਂ ਹੇਠੋਂ ਖਿਸਕੀ ਜ਼ਮੀਨ

ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਅਕਾਲੀ ਆਗੂ ਵਿਰਸਾ ਸਿੰਘ ਵਲਟੋਹਾ ਨੇ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬਾਨਾਂ ਬਾਰੇ ਤੇ ਸਿੰਘ ਸਾਹਿਬਾਨਾਂ ਬਾਰੇ ਜੋ ਮੀਡੀਆ ਵਿਚ ਬੋਲਿਆ ਗਿਆ, ਉਸ ਬਾਰੇ ਵਲਟੋਹਾ ਨੂੰ ਸਪਸ਼ਟੀਕਰਨ ਸਮੇਤ ਸੱਦਿਆ ਗਿਆ ਸੀ। ਅੱਜ ਵਿਰਸਾ ਸਿੰਘ ਵਲਟੋਹਾ ਨੇ ਤਖ਼ਤ ਸਾਹਿਬ ਦੇ ਜਥੇਦਾਰਾਂ ਸਾਹਿਬਾਨ ਦੀ ਕਿਰਦਾਰਕੁਸ਼ੀ ਕਰਦੇ ਹੋਏ ਕੀਤੀ ਗਈ ਗਲਤ ਬਿਆਨਬਾਜ਼ੀ ਬਾਰੇ ਦੋਸ਼ ਸਾਬਿਤ ਹੋਏ ਹਨ। ਵਲਟੋਹਾ 'ਤੇ ਹੇਠਾਂ ਦਿੱਤੇ ਦੋਸ਼ ਸਾਬਿਤ ਹੋਏ ਹਨ:

ਸੁਖਬੀਰ ਸਿੰਘ ਬਾਦਲ 'ਤੇ ਸਖ਼ਤ ਫ਼ੈਸਲਾ ਕਰਨ ਲਈ ਬੀ.ਜੇਪੀ ਤੇ ਆਰ.ਐਸ.ਐੱਸ. ਵੱਲੋਂ ਜਥੇਦਾਰਾਂ 'ਤੇ ਦਬਾਅ ਦੇ ਲਾਏ ਦੋਸ਼ਾਂ ਬਾਰੇ ਉਹ ਕੋਈ ਠੋਸ ਸਬੂਤ ਪੇਸ਼ ਨਹੀਂ ਕਰ ਸਕਿਆ। ਜਥੇਦਾਰ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਮੇਰੀ ਤਬੀਅਤ ਖ਼ਰਾਬ ਹੋਈ ਸੀ। ਮੇਰੀ ਖ਼ਬਰ ਲੈਣ ਦੇ ਬਹਾਨੇ ਵਿਰਸਾ ਸਿੰਘ ਵਲਟੋਹਾ ਮੇਰੇ ਘਰ ਆਇਆ। ਇਸ ਦੌਰਾਨ ਉਸ ਨੇ ਜਿੱਥੇ ਹੋਰ ਗੱਲਾਂ-ਬਾਤਾਂ ਕੀਤੀਆਂ, ਉੱਥੇ ਇਹ ਧਮਕੀ ਦਿੱਤੀ ਕਿ, "ਜੇਕਰ ਸੁਖਬੀਰ ਸਿੰਘ ਬਾਦਲ ਦੇ ਵਿਰੁੱਧ ਕੋਈ ਰਾਜਨੀਤਕ ਫ਼ੈਸਲਾ ਹੋਇਆ ਤਾਂ ਕੋਈ ਬੋਲੇ ਨਾ ਬੋਲੇ ਮੈਂ ਖੰਡਾ ਜ਼ਰੂਰ ਖੜਕਾਵਾਂਗਾ।" ਖ਼ਬਰ ਲੈਣ ਦੇ ਬਹਾਨੇ ਉਸ ਨੇ ਆਪਣਾ ਮੋਬਾਈਲ 'ਤੇ ਸਾਡੀ ਗੱਲਬਾਤ ਦੀ ਰਿਕਾਰਡਿੰਗ ਕੀਤੀ ਹੈ। ਇਹ ਇਕ ਅਨੈਤਿਕਤਾ ਹੈ ਤੇ ਗੈਰ-ਕਾਨੂੰਨੀ ਹੈ ਤੇ ਅਪਰਾਧ ਵੀ ਹੈ। ਉਸ ਨੇ ਇਹ ਵਿਸ਼ਵਾਸਘਾਤ ਕੀਤਾ। 

ਇਹ ਖ਼ਬਰ ਵੀ ਪੜ੍ਹੋ - ਵਿਆਹ ਮਗਰੋਂ ਕੈਨੇਡਾ ਗਈ ਪਤਨੀ, ਮਗਰੋਂ ਪਤੀ ਨੇ ਜੋ ਕੀਤਾ ਜਾਣ ਕੰਬ ਜਾਵੇਗੀ ਰੂਹ

ਵਲਟੋਹਾ ਨੂੰ ਸੁਣੀਆਂ ਸੁਣਾਈਆਂ ਗੱਲਾਂ ਦੇ ਅਧਾਰ 'ਤੇ ਜਥੇਦਾਰ ਸਾਹਿਬਾਨ ਦੀ ਕਿਰਦਾਰਕੁਸ਼ੀ ਕਰਨਾ ਤੇ ਝੂਠੀਆਂ ਤੇ  ਬੇਬੁਨਿਆਦ ਗੱਲਾਂ ਕਰ ਕੇ ਸਿੰਘ ਸਾਹਿਬਾਨ ਦੀ ਕਿਰਦਾਰਕੁਸ਼ੀ ਕਰਨ ਦਾ ਵੀ ਦੋਸ਼ੀ ਠਹਿਰਾਇਆ ਗਿਆ ਹੈ। ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ 'ਤੇ ਦਮਦਮਾ ਸਾਹਿਬ ਵਿਖੇ ਬੀ.ਜੇ.ਪੀ. ਆਰਐੱਸਐੱਸ ਵੱਲੋਂ ਦਬਾਅ ਪਾ ਕੇ ਸੁਖਬੀਰ ਸਿੰਘ ਬਾਦਲ ਨੂੰ ਅਹੁਦੇ ਤੋਂ ਹਟਾਉਣ ਦੇ ਜੋ ਵਾਰਤਾਲਾਪ ਦੇ ਦਾਅਵੇ ਕੀਤੇ ਸਨ, ਉਹ ਵੀ ਸਾਰੇ ਝੂਠੇ ਨਿਕਲੇ। ਵਲਟੋਹਾ ਨੇ ਉਸ ਵੇਲੇ ਜਿਹੜੇ ਗਵਾਹ ਕੋਲ ਬੈਠੇ ਦੱਸੇ ਹਨ, ਉਨ੍ਹਾਂ ਸਾਰਿਆਂ ਨੇ ਵੀ ਮੰਨਿਆ ਕਿ ਗਿਆਨੀ ਹਰਪ੍ਰੀਤ ਸਿੰਘ ਨੇ ਇਸ ਵਿਸ਼ੇ 'ਤੇ ਕੋਈ ਗੱਲਬਾਤ ਨਹੀਂ ਕੀਤੀ। ਜਥੇਦਾਰ ਸਾਹਿਬ ਨੇ ਦੱਸਿਆ ਕਿ ਇਸ ਸਾਰੀ ਚਰਚਾ ਦੀ ਅਸੀਂ ਵੀਡੀਓਗ੍ਰਾਫ਼ੀ ਵੀ ਕਰਵਾਈ ਗਈ ਹੈ।

ਉੱਥੇ ਦੂਜੇ ਪਾਸੇ ਇਸ ਮਾਮਲੇ 'ਤੇ ਵਲਟੋਹਾ ਦਾ ਬਿਆਨ ਵੀ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ ਮੈਂ ਸਿੰਘ ਸਾਹਿਬਾਨਾਂ ਦੇ ਨਿਰਾਦਰ ਬਾਰੇ ਸੋਚ ਵੀ ਨਹੀਂ ਸਕਦਾ। ਸਿੰਘ ਸਾਹਿਬਾਨ ਸਾਰੀ ਕੌਮ ਲਈ ਸਤਿਕਾਰਯੋਗ ਹਨ। 

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News