ਜ਼ਿੰਬਾਬਵੇ ਦੇ ਚਿਰਵਾ 'ਤੇ ਅੰਤਰਰਾਸ਼ਟਰੀ ਕ੍ਰਿਕਟ 'ਚ ਗੇਂਦਬਾਜ਼ੀ ਕਰਨ 'ਤੇ ਰੋਕ

Thursday, Jan 20, 2022 - 11:39 PM (IST)

ਜ਼ਿੰਬਾਬਵੇ ਦੇ ਚਿਰਵਾ 'ਤੇ ਅੰਤਰਰਾਸ਼ਟਰੀ ਕ੍ਰਿਕਟ 'ਚ ਗੇਂਦਬਾਜ਼ੀ ਕਰਨ 'ਤੇ ਰੋਕ

ਦੁਬਈ- ਜ਼ਿੰਬਾਬਵੇ ਦੇ ਵਿਕਟਰ ਚਿਰਵਾ ਨੂੰ ਅੰਤਰਰਾਸ਼ਟਰੀ ਕ੍ਰਿਕਟ 'ਚ ਗੇਂਦਬਾਜ਼ੀ ਕਰਨ 'ਤੇ ਤੁਰੰਤ ਪ੍ਰਭਾਵ ਨਾਲ ਮੁਲਤਵੀ ਕਰ ਦਿੱਤਾ ਗਿਆ ਹੈ ਕਿਉਂਕਿ ਆਈ. ਸੀ. ਸੀ. ਅੰਡਰ-19 ਵਿਸ਼ਵ ਕੱਪ ਦੇ ਪ੍ਰਤੀਯੋਗਿਤਾ ਪੈਨਲ  ਨੇ ਪੁਸ਼ਟੀ ਕੀਤੀ ਹੈ ਕਿ ਉਸਦਾ ਗੇਂਦਬਾਜ਼ੀ ਐਕਸ਼ਨ ਗੈਰ-ਕਾਨੂੰਨੀ ਹੈ। ਪ੍ਰਤੀਯੋਗਿਤਾ ਪੈਨਲ ਵਿਚ ਅੰਤਰਰਾਸ਼ਟਰੀ ਕ੍ਰਿਕਟ ਪ੍ਰੀਸ਼ਦ (ਆਈ. ਸੀ. ਸੀ.) ਦੇ ਮਨੁੱਖ ਮੋਸ਼ਨ ਮਾਹਰ ਦੇ ਮੈਂਬਰ ਸ਼ਾਮਲ ਹਨ। ਜ਼ਿੰਬਾਬਵੇ ਅਤੇ ਪਾਪੁਆ ਨਿਊ ਗਿਨੀ ਦੇ ਵਿਚ ਸ਼ਨੀਵਾਰ ਨੂੰ ਖੇਡੇ ਗਏ ਮੈਚ ਦੇ ਦੌਰਾਨ ਮੈਚ ਅਧਿਕਾਰੀਆਂ ਨੇ ਚਿਰਵਾ ਦੇ ਗੇਂਦਬਾਜ਼ੀ ਐਕਸ਼ਨ ਦੀ ਰਿਪੋਰਟ ਕੀਤੀ ਸੀ।

ਇਹ ਖ਼ਬਰ ਪੜ੍ਹੋ- ਅੰਡਰ-19 ਵਿਸ਼ਵ ਕੱਪ : ਵੱਡੀ ਜਿੱਤ ਦੇ ਨਾਲ ਕੁਆਰਟਰ ਫਾਈਨਲ 'ਚ ਪਹੁੰਚਿਆ ਭਾਰਤ

PunjabKesari

ਉਸਦੀ ਗੇਂਦਬਾਜ਼ੀ ਦੀ ਵੀਡੀਓ ਫੁਟੇਜ ਦੀ ਸਮੀਖਿਆ ਦੇ ਲਈ ਪ੍ਰਤੀਯੋਗਿਤਾ ਪੈਨਲ ਦੇ ਕੋਲ ਭੇਜਿਆ ਗਿਆ ਸੀ। ਆਈ. ਸੀ. ਸੀ. ਨੇ ਇਕ ਵੀਡੀਓ ਰਿਲੀਜ਼ ਵਿਚ ਕਿਹਾ ਕਿ ਪ੍ਰਤੀਯੋਗਿਤਾ ਪੈਨਲ ਨੇ ਚਿਰਵਾ ਦਾ ਗੇਂਦਬਾਜ਼ੀ ਐਕਸ਼ਨ ਗੈਰ-ਕਾਨੂੰਨੀ ਪਾਇਆ ਤੇ ਆਈ. ਸੀ. ਸੀ. ਦੇ ਇਸ ਨਾਲ ਜੁੜੇ ਨਿਯਮਾਂ ਵਿਚ ਧਾਰਾ 6.7 ਦੇ ਅਨੁਸਾਰ ਉਸ ਨੂੰ ਤੁਰੰਤ ਅੰਤਰਰਾਸ਼ਟਰੀ ਕ੍ਰਿਕਟ ਵਿਚ ਗੇਂਦਬਾਜ਼ੀ ਕਰਨ ਤੋਂ ਮੁਅੱਤਲ ਕਰ ਦਿੱਤਾ ਗਿਆ।

ਇਹ ਖ਼ਬਰ ਪੜ੍ਹੋ- ਅੰਡਰ-19 ਵਿਸ਼ਵ ਕੱਪ : ਆਸਟਰੇਲੀਆ ਨੇ ਸਕਾਟਲੈਂਡ ਨੂੰ 7 ਵਿਕਟਾਂ ਨਾਲ ਹਰਾਇਆ

PunjabKesari

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ। 


author

Gurdeep Singh

Content Editor

Related News