ਅੰਪਾਇਰਾਂ 'ਤੇ ਜਿੰਨਾ ਦਬਾਅ ਬਣਾਇਆ ਜਾਵੇਗਾ, ਮੁਸ਼ਕਲਾਂ ਓਨੀਆਂ ਹੀ ਵਧਣਗੀਆਂ : ਜ਼ਹੀਰ

Saturday, Apr 13, 2019 - 10:07 AM (IST)

ਅੰਪਾਇਰਾਂ 'ਤੇ ਜਿੰਨਾ ਦਬਾਅ ਬਣਾਇਆ ਜਾਵੇਗਾ, ਮੁਸ਼ਕਲਾਂ ਓਨੀਆਂ ਹੀ ਵਧਣਗੀਆਂ : ਜ਼ਹੀਰ

ਮੁੰਬਈ— ਆਈ.ਪੀ.ਐੱਲ. 2019 ਦੇ ਵਰਤਮਾਨ ਸੈਸ਼ਨ 'ਚ ਅੰਪਾਇਰਿੰਗ ਦਾ ਪੱਧਰ ਲਗਾਤਾਰ ਚਰਚਾ ਦਾ ਵਿਸ਼ਾ ਰਿਹਾ ਹੈ ਅਤੇ ਮੁੰਬਈ ਇੰਡੀਅਨਜ਼ ਦੇ ਕ੍ਰਿਕਟ ਸੰਚਾਲਨ ਨਿਰਦੇਸ਼ਕ ਅਤੇ ਸਾਬਕਾ ਤੇਜ਼ ਗੇਂਦਬਾਜ਼ ਜ਼ਹੀਰ ਖਾਨ ਦਾ ਮੰਨਣਾ ਹੈ ਕਿ ਅੰਪਾਇਰਾਂ 'ਤੇ ਜਿੰਨਾ ਜ਼ਿਆਦਾ ਦਬਾਅ ਬਣਾਇਆ ਜਾਵੇਗਾ, ਮੁਸ਼ਕਲਾਂ ਓਨੀਆਂ ਹੀ ਵਧਣਗੀਆਂ। ਚੇਨਈ ਸੁਪਰ ਕਿੰਗਜ਼ ਦੇ ਕਪਤਾਨ ਮਹਿੰਦਰ ਸਿੰਘ ਧੋਨੀ ਦਾ ਰਾਜਸਥਾਨ ਰਾਇਲ ਦੇ ਖਿਲਾਫ ਆਈ.ਪੀ.ਐੱਲ. ਮੈਚ ਦੇ ਦੌਰਾਨ ਆਪਣੇ ਵਿਵਹਾਰ ਦੇ ਉਲਟ ਡਗਆਊਟ ਤੋਂ ਅੰਪਾਇਰ ਉਲਹਾਸ ਗੰਧੇ ਦੇ ਫੈਸਲੇ ਨੂੰ ਚੁਣੌਤੀ ਦੇਣ ਲਈ ਮੈਦਾਨ 'ਤੇ ਜਾਣਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।
PunjabKesari
ਜ਼ਹੀਰ ਨੇ ਇਸ ਸੰਦਰਭ 'ਚ ਕਿਹਾ, ''ਮੇਰਾ ਮੰਨਣਾ ਹੈ ਕਿ ਕਈ ਚੀਜ਼ਾਂ 'ਚ ਸੁਧਾਰ ਹੋਇਆ ਹੈ ਅਤੇ ਸੁਧਾਰ ਲਈ ਹਮੇਸ਼ਾ ਗੁੰਜਾਇਸ਼ ਰਹਿੰਦੀ ਹੈ। ਇਸ ਲਈ ਅੰਪਾਇਰਿੰਗ ਦੇ ਪੱਧਰ ਦੀ ਗੱਲ ਕਰੀਏ ਤਾਂ ਇਹ ਆਸਾਨ ਕੰਮ ਨਹੀਂ ਹੈ ਅਤੇ ਤੁਸੀਂ ਉਨ੍ਹਾਂ 'ਤੇ (ਅੰਪਾਇਰਾਂ) ਜਿੰਨਾ ਦਬਾਅ ਬਣਾਓਗੇ, ਮੁਸ਼ਕਲਾਂ ਓਨੀਆਂ ਹੀ ਵਧਦੀਆਂ ਜਾਣਗੀਆਂ।'' ਉਨ੍ਹਾਂ ਕਿਹਾ, ''ਤੁਸੀਂ ਜਾਣਦੇ ਹੋ ਕਿ ਜਦੋਂ ਤਕ ਸਹੀ ਫੈਸਲਾ ਹੋਵੇਗਾ ਉਦੋਂ ਤਕ ਚੀਜ਼ਾਂ ਸਹੀ ਰਹਿਣਗੀਆਂ। ਹਾਂ ਇਸ ਟੂਰਨਾਮੈਂਟ 'ਚ ਅਸੀਂ ਦੇਖਿਆ ਕਿ ਚੀਜ਼ਾਂ ਹੱਦ ਤੋਂ ਬਾਹਰ ਚਲੀਆਂ ਗਈਆਂ ਪਰ ਜੇਕਰ ਪੂਰੇ ਮੈਚ ਦੇ ਦੌਰਾਨ ਅੰਪਾਇਰਿੰਗ 'ਚ ਨਿਰੰਤਰਤਾ ਹੋਵੇ ਤਾਂ ਫਿਰ ਕੋਈ ਦਿੱਕਤ ਨਹੀਂ ਹੋਣੀ ਚਾਹੀਦੀ ਹੈ।''


author

Tarsem Singh

Content Editor

Related News