BBL : ਮੈਲਬੋਰਨ ਸਟਾਰਸ ਨਾਲ ਜੁੜੇ ਜ਼ਹੀਰ ਖਾਨ, ਕੋਚ ਹਸੀ ਨੇ ਕਹੀ ਇਹ ਗੱਲ

Thursday, Nov 19, 2020 - 01:39 AM (IST)

BBL : ਮੈਲਬੋਰਨ ਸਟਾਰਸ ਨਾਲ ਜੁੜੇ ਜ਼ਹੀਰ ਖਾਨ, ਕੋਚ ਹਸੀ ਨੇ ਕਹੀ ਇਹ ਗੱਲ

ਨਵੀਂ ਦਿੱਲੀ — ਮੈਲਬੋਰਨ ਸਟਾਰਸ ਨੇ ਬਿਗ ਬੈਸ਼ ਲੀਗ (ਬੀ. ਬੀ. ਐੱਲ.) ਦੇ ਆਉਣ ਵਾਲੇ ਸੀਜ਼ਨ ਦੇ ਲਈ ਅਫਗਾਨਿਸਤਾਨ ਦੇ ਸਪਿਨਰ ਜ਼ਹੀਰ ਖਾਨ ਦੇ ਨਾਲ ਕਰਾਰ ਕੀਤਾ ਹੈ। ਬੀ. ਬੀ. ਐੱਲ. ਦਾ 10ਵਾਂ ਸੈਸ਼ਨ 10 ਦਸੰਬਰ ਤੋਂ ਸ਼ੁਰੂ ਹੋ ਰਿਹਾ ਹੈ। 21 ਸਾਲ ਦਾ ਖੱਬੇ ਹੱਥ ਦਾ ਇਹ ਸਪਿਨਰ ਪੂਰੇ ਸੀਜ਼ਨ ਦੇ ਲਈ ਉਪਲੱਬਧ ਰਹੇਗਾ।
ਫ੍ਰੈਂਚਾਇਜ਼ੀ ਨੇ ਬੁੱਧਵਾਰ ਨੂੰ ਇਸ ਗੱਲ ਦੀ ਜਾਣਕਾਰੀ ਦਿੱਤੀ। ਜ਼ਹੀਰ ਨੇ ਕਿਹਾ ਕਿ ਬੀ. ਬੀ. ਐੱਲ. ਸੀਜ਼ਨ 'ਚ ਮੈਂ ਸਟਾਰਸ ਦੇ ਲਈ ਖੇਡਣ ਨੂੰ ਤਿਆਰ ਹਾਂ। ਟੀਮ ਬਹੁਤ ਮਜ਼ਬੂਤ ਹੈ। ਕਲੱਬ 'ਚ ਮੌਕਾ ਦੇਣ ਦੇ ਲਈ ਧੰਨਵਾਦ ਕਰਨਾ ਚਾਹੁੰਦਾ ਹਾਂ। ਮੈਨੂੰ ਉਮੀਦ ਹੈ ਕਿ ਸਾਡਾ ਸੀਜ਼ਨ ਸਫਲ ਰਹੇਗਾ। ਜ਼ਹੀਰ ਤੋਂ ਇਲਾਵਾ ਸਟਾਰਸ ਨੇ ਵੈਸਟਇੰਡੀਜ਼ ਦੇ ਨਿਕੋਲਸ ਪੂਰਨ ਤੇ ਇੰਗਲੈਂਡ ਦੇ ਜਾਨੀ ਬੇਅਰਸਟੋ ਦੇ ਕਲੱਬ ਦੇ ਨਾਲ ਜੁੜਣ ਵਾਲੇ ਹੋਰ ਅੰਤਰਰਾਸ਼ਟਰੀ ਖਿਡਾਰੀ ਹਨ।
ਜ਼ਹੀਰ ਦੇ ਆਉਣ ਨਾਲ ਕੋਚ ਖੁਸ਼
ਟੀਮ ਦੇ ਮੁੱਖ ਕੋਚ ਡੇਵਿਡ ਹਸੀ ਨੇ ਕਿਹਾ ਕਿ ਇਸ ਸੀਜ਼ਨ ਅਸੀਂ ਜ਼ਹੀਰ ਦਾ ਸਵਾਗਤ ਕਰਨ ਨੂੰ ਤਿਆਰ ਹਾਂ। ਐਡਮ ਜਾਂਪਾ, ਟਾਮ ਓ ਕੋਨੇਲ, ਕਲਾਇੰਟ ਹਿਨਚਿਲਿਫੇ ਤੇ ਸਾਡੇ ਕਪਤਾਨ ਗਲੈਨ ਮੈਕਸਵੈੱਲ ਦੇ ਸਮਰਥਨ ਨਾਲ ਮਿਲ ਕੇ ਸਾਡਾ ਜੋ ਸਪਿਨ ਗੁੱਪਰ ਹੈ, ਉਸ ਤੋਂ ਅਸੀਂ ਬਹੁਤ ਖੁਸ਼ ਹਾਂ।


author

Gurdeep Singh

Content Editor

Related News