ਭਾਰਤੀ ਸਪਿਨਰ ਯੁਜਵੇਂਦਰ ਦੀ ਪਤਨੀ ਧਨਸ਼੍ਰੀ ਨੇ ਹਟਾਇਆ 'ਚਾਹਲ' ਸਰਨੇਮ, ਦੋਵਾਂ ਦੇ ਰਿਸ਼ਤੇ 'ਤੇ ਚਰਚਾ ਜਾਰੀ

Thursday, Aug 18, 2022 - 05:34 PM (IST)

ਭਾਰਤੀ ਸਪਿਨਰ ਯੁਜਵੇਂਦਰ ਦੀ ਪਤਨੀ ਧਨਸ਼੍ਰੀ ਨੇ ਹਟਾਇਆ 'ਚਾਹਲ' ਸਰਨੇਮ, ਦੋਵਾਂ ਦੇ ਰਿਸ਼ਤੇ 'ਤੇ ਚਰਚਾ ਜਾਰੀ

ਮੁੰਬਈ - ਕੀ ਟੀਮ ਇੰਡੀਆ ਦੇ ਸਟਾਰ ਸਪਿਨਰ ਯੁਜਵੇਂਦਰ ਚਾਹਲ ਅਤੇ ਕੋਰੀਓਗ੍ਰਾਫਰ ਧਨਸ਼੍ਰੀ ਵਰਮਾ ਵਿਚਾਲੇ ਸਭ ਠੀਕ ਹੈ? ਇਸ ਬਾਰੇ ਫੈਨਜ਼ ਕਾਫੀ ਸੋਚ ਰਹੇ ਹਨ। ਦਰਅਸਲ ਧਨਸ਼੍ਰੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੋਂ ਚਾਹਲ ਸਰਨੇਮ ਹਟਾ ਦਿੱਤਾ ਹੈ। ਉਨ੍ਹਾਂ ਨੇ ਆਪਣਾ ਨਾਂ ਧਨਸ਼੍ਰੀ ਵਰਮਾ ਚਾਹਲ ਤੋਂ ਬਦਲ ਕੇ ਧਨਸ਼੍ਰੀ ਵਰਮਾ ਰੱਖ ਲਿਆ ਹੈ। ਇਸ ਦੇ ਨਾਲ ਹੀ ਯੁਜਵੇਂਦਰ ਚਾਹਲ ਨੇ ਵੀ ਇੰਸਟਾਗ੍ਰਾਮ 'ਤੇ ਇਕ ਅਜੀਬ ਪੋਸਟ ਸਾਂਝੀ ਕੀਤੀ। ਹਾਲਾਂਕਿ ਬਾਅਦ ਵਿਚ ਉਨ੍ਹਾਂ ਨੇ ਇਸ ਨੂੰ ਡਿਲੀਟ ਕਰ ਦਿੱਤਾ।

ਇਹ ਵੀ ਪੜ੍ਹੋ: 'ਕਲਾਬਾਜ਼ੀ' ਲਗਾਉਂਦਿਆਂ ਸਿਰ ਦੇ ਭਾਰ ਡਿੱਗਾ ਕਬੱਡੀ ਖਿਡਾਰੀ, ਹੋਈ ਦਰਦਨਾਕ ਮੌਤ (ਵੀਡੀਓ)

PunjabKesari

ਚਾਹਲ ਨੇ ਇੰਸਟਾਗ੍ਰਾਮ ਸਟੋਰੀ 'ਚ ਲਿਖਿਆ, 'ਨਿਊ ਲਾਈਫ ਲੋਡਿੰਗ', ਹਾਲਾਂਕਿ ਉਨ੍ਹਾਂ ਨੇ ਇਸ ਪੋਸਟ ਨੂੰ ਕੁਝ ਹੀ ਸਮੇਂ 'ਚ ਡਿਲੀਟ ਕਰ ਦਿੱਤਾ। ਚਾਹਲ ਅਤੇ ਧਨਸ਼੍ਰੀ ਦੇ ਇੰਸਟਾ ਅਕਾਊਂਟ ਨੂੰ ਦੇਖਣ ਤੋਂ ਬਾਅਦ ਪ੍ਰਸ਼ੰਸਕ ਅੰਦਾਜ਼ਾ ਲਗਾ ਰਹੇ ਹਨ ਕਿ ਦੋਵਾਂ ਵਿਚਾਲੇ ਸਭ ਕੁਝ ਠੀਕ ਨਹੀਂ ਹੈ।

ਇਹ ਵੀ ਪੜ੍ਹੋ: ਰੋਹਿਤ ਸ਼ਰਮਾ ਦੀ ਇੱਕ ਝਲਕ ਲਈ ਲੋਕਾਂ ਨੇ ਜਾਮ ਕੀਤੀ ਸੜਕ, ਹਿੱਟਮੈਨ ਨੂੰ ਲੈਣਾ ਪਿਆ ਇਹ ਫ਼ੈਸਲਾ (ਵੀਡੀਓ)

PunjabKesari

ਦੱਸ ਦੇਈਏ ਕਿ ਧਨਸ਼੍ਰੀ ਅਤੇ ਯੁਜਵੇਂਦਰ ਚਾਹਲ ਨੇ ਕੁਝ ਸਮਾਂ ਡੇਟ ਕਰਨ ਤੋਂ ਬਾਅਦ ਦਸੰਬਰ 2020 ਵਿੱਚ ਵਿਆਹ ਕਰਵਾ ਲਿਆ ਸੀ। ਦੋਵੇਂ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੇ ਹਨ। ਧਨਸ਼੍ਰੀ ਵਰਮਾ ਇੱਕ ਮਸ਼ਹੂਰ ਯੂਟਿਊਬਰ, ਕੋਰੀਓਗ੍ਰਾਫਰ ਅਤੇ ਡਾਕਟਰ ਹੈ। ਚਾਹਲ ਫਿਲਹਾਲ ਕ੍ਰਿਕਟ ਤੋਂ ਬ੍ਰੇਕ 'ਤੇ ਹਨ ਅਤੇ ਜ਼ਿੰਬਾਬਵੇ ਦੌਰੇ 'ਤੇ ਟੀਮ ਇੰਡੀਆ ਦੇ ਨਾਲ ਨਹੀਂ ਗਏ ਹਨ। ਚਾਹਲ ਏਸ਼ੀਆ ਕੱਪ 2022 ਨਾਲ ਮੈਦਾਨ 'ਤੇ ਵਾਪਸੀ ਕਰਨਗੇ।

PunjabKesari

ਇਹ ਵੀ ਪੜ੍ਹੋ: ਰਾਸ਼ਟਰਮੰਡਲ ਤਮਗਾ ਜੇਤੂਆਂ ਨੂੰ ਹਰਿਆਣਾ ਸਰਕਾਰ ਨੇ ਕੀਤਾ ਸਨਮਾਨਤ, ਨਕਦ ਇਨਾਮ ਨਾਲ ਸੌਂਪੇ ਨਿਯੁਕਤੀ ਪੱਤਰ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

cherry

Content Editor

Related News