ਹਨੀਮੂਨ ਮਨਾਉਣ ਦੁਬਈ ਪੁੱਜੇ ਕ੍ਰਿਕਟਰ ਯੁਜਵੇਂਦਰ ਅਤੇ ਧਨਾਸ਼੍ਰੀ, ਤਸਵੀਰਾਂ ਕੀਤੀਆਂ ਸਾਂਝੀਆਂ

Monday, Dec 28, 2020 - 11:00 AM (IST)

ਹਨੀਮੂਨ ਮਨਾਉਣ ਦੁਬਈ ਪੁੱਜੇ ਕ੍ਰਿਕਟਰ ਯੁਜਵੇਂਦਰ ਅਤੇ ਧਨਾਸ਼੍ਰੀ, ਤਸਵੀਰਾਂ ਕੀਤੀਆਂ ਸਾਂਝੀਆਂ

ਨਵੀਂ ਦਿੱਲੀ : ਭਾਰਤੀ ਟੀਮ ਦੇ ਲੈਗ ਸਪਿਨਰ ਗੇਂਦਬਾਜ਼ ਯੁਜਵੇਂਦਰ ਚਾਹਲ ਡਾਕਟਰ, ਕੋਰਿਓਗ੍ਰਾਫਰ ਅਤੇ ਯੂ-ਟਿਊਬਰ ਨਾਲ ਵਿਆਹ ਕਰਨ ਤੋਂ ਬਾਅਦ ਹੁਣ ਹਨੀਮੂਨ ’ਤੇ ਨਿਕਲ ਗਏ ਹਨ। ਦੋਵੇਂ ਆਪਣੇ ਇੰਸਟਾਗ੍ਰਾਮ ’ਤੇ ਹਨੀਮੂਨ ਦੀਆਂ ਤਸਵੀਰਾਂ ਸਾਂਝੀਆਂ ਕਰ ਰਹੇ ਹਨ। ਦੱਸ ਦੇਈਏ ਕਿ ਹਨੀਮੂਨ ਮਨਾਉਣ ਲਈ ਚਾਹਲ ਅਤੇ ਧਨਾਸ਼੍ਰੀ ਦੁਬਈ ਗਏ ਹੋਏ ਹਨ। ਦੋਵੇਂ ਕਾਫ਼ੀ ਖ਼ੁਸ਼ ਨਜ਼ਰ ਆ ਰਹੇ ਹਨ।

ਇਹ ਵੀ ਪੜ੍ਹੋ : ਦੇਸ਼ ’ਚ ਪਹਿਲੀ ਵਾਰ ਬਿਨਾਂ ਡਰਾਈਵਰ ਦੇ ਚਲੇਗੀ ਮੈਟਰੋ, PM ਮੋਦੀ ਅੱਜ ਦਿਖਾਉਣਗੇ ਹਰੀ ਝੰਡੀ

ਜ਼ਿਕਰਯੋਗ ਹੈ ਕਿ ਦੋਵਾਂ ਦਾ ਵਿਆਹ 22 ਦਸੰਬਰ ਨੂੰ ਹੋਇਆ ਸੀ। ਵਿਆਹ ਨੂੰ ਕਾਫ਼ੀ ਨਿੱਜੀ ਰੱਖਿਆ ਗਿਆ ਸੀ। ਇਨ੍ਹਾਂ ਦੋਵਾਂ ਨੇ ਖ਼ੁਦ ਆਪਣੇ ਵਿਆਹ ਦੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਸਾਂਝੀਆਂ ਕਰਕੇ ਲੋਕਾਂ ਨੂੰ ਇਸ ਦੀ ਜਾਣਕਾਰੀ ਦਿੱਤੀ ਸੀ।

ਇਹ ਵੀ ਪੜ੍ਹੋ : ਜਾਣੋ ਮੂੰਗੀ ਦਾਲ ਦੀ ਖਿਚੜੀ ਖਾਣ ਦੇ ਫ਼ਾਇਦੇ ਅਤੇ ਬਣਾਉਣ ਦੀ ਵਿਧੀ

PunjabKesari

ਡਾਂਸ ਸਿਖਦੇ-ਸਿਖਦੇ ਹੋਇਆ ਪਿਆਰ 
ਦੱਸ ਦੇਈਏ ਕਿ ਚਾਹਲ ਅਤੇ ਧਨਾਸ਼੍ਰੀ ਇਕ-ਦੂਜੇ ਨੂੰ ਪਹਿਲੀ ਵਾਰ ਡਾਂਸ ਕਲਾਸ ਵਿਚ ਮਿਲੇ ਸਨ। ਯੁਜਵੇਂਦਰ ਚਾਹਲ ਨੂੰ ਭੰਗੜਾ ਕਰਨਾ ਬਚਪਨ ਤੋਂ ਹੀ ਪਸੰਦ ਸੀ ਅਤੇ ਇਸ ਲਈ ਉਹ ਇਸ ਨੂੰ ਸਿੱਖਣ ਲਈ ਧਨਾਸ਼੍ਰੀ ਦੀ ਡਾਂਸ ਅਕੈਡਮੀ ਵਿਚ ਗਏ। ਜਿੱਥੇ ਇਹ ਦੋਵੇਂ ਇਕ-ਦੂਜੇ ਦੇ ਕਰੀਬ ਆਉਣ ਲੱਗੇ। ਇਸੇ ਸਾਲ ਅਗਸਤ ਮਹੀਨੇ ਵਿਚ ਦੋਵਾਂ ਨੇ ਮੰਗਣੀ ਕਰਾਈ ਸੀ।

PunjabKesari

PunjabKesari


author

cherry

Content Editor

Related News