ਚਾਹਲ ਦੀ ਇਸ ਹਰਕਤ ਨਾਲ ਲੋਕ ਕਰਨ ਲੱਗੇ ਉਨ੍ਹਾਂ ਦੀ ਤੁਲਨਾ ਬਿੱਲੀ ਅਤੇ ਚੂਹੇ ਨਾਲ
Tuesday, Oct 23, 2018 - 02:15 PM (IST)

ਨਵੀਂ ਦਿੱਲੀ— ਵੈਸਟਇੰਡੀਜ਼ ਖਿਲਾਫ ਪਹਿਲੇ ਵਨਡੇ ਦੌਰਾਨ ਭਾਰਤੀ ਟੀਮ ਦੇ ਸਪਿਨਰ ਯੁਜਵੇਂਦਰ ਚਾਹਲ ਨੇ ਸਭ ਤੋਂ ਜ਼ਿਆਦਾ ਤਿੰਨ ਵਿਕਟਾਂ ਲਈਆਂ। ਪਹਿਲੇ ਮੈਚ 'ਚ ਸ਼ਾਨਦਾਰ ਜਿੱਤ ਦਰਜ ਕਰਨ ਵਾਲੀ ਭਾਰਤੀ ਟੀਮ ਹੁਣ 5 ਮੈਚਾਂ ਦੀ ਵਨ ਡੇ ਸੀਰੀਜ਼ ਦੇ ਦੂਜੇ ਮੈਚ ਲਈ ਵਿਸ਼ਾਖਾਪਟਨਮ ਪਹੁੰਚ ਗਈ ਹੈ। ਭਾਰਤ ਅਤੇ ਵੈਸਟਇੰਡੀਜ਼ ਵਿਚਾਲੇ ਅਗਲਾ ਮੈਚ ਬੁੱਧਵਾਰ ਨੂੰ 24 ਅਕਤੂਬਰ ਨੂੰ ਵਿਸ਼ਾਖਾਪਟਨਮ ਦੇ ਵਾਈ.ਐੱਸ. ਰਾਜਸ਼ੇਖਰ ਰੈੱਡੀ ਕ੍ਰਿਕਟ ਸਟੇਡੀਅਮ 'ਚ ਖੇਡਿਆ ਜਾਵੇਗਾ।
ਗੁਹਾਟੀ ਤੋਂ ਨਿਕਲਣ ਦੇ ਬਾਅਦ ਯੁਜਵੇਂਦਰ ਚਾਹਲ ਨੇ ਇੰਸਟਾਗ੍ਰਾਮ 'ਤੇ ਆਪਣੀ ਇਕ ਤਸਵੀਰ ਸ਼ੇਅਰ ਕੀਤੀ। ਇਸ ਤਸਵੀਰ 'ਚ ਚਾਹਲ ਨਾਲ ਸਲਮੀ ਬੱਲੇਬਾਜ਼ ਸ਼ਿਖਰ ਧਵਨ ਵੀ ਨਜ਼ਰ ਆ ਰਹੇ ਹਨ। ਚਾਹਲ ਨੇ ਇਸ ਤਸਵੀਰ ਦੇ ਨਾਲ ਕੈਪਸ਼ਨ 'ਚ ਲਿਖਿਆ, ''ਸ਼ੇਰ ਅਤੇ ਬੱਬਰ ਸ਼ੇਰ ਇਕੱਠਿਆਂ ਸਫਰ ਕਰ ਰਹੇ ਹਨ।'' ਚਾਹਲ ਨੇ ਜਿਵੇਂ ਹੀ ਇਸ ਕੈਪਸ਼ਨ ਦੇ ਨਾਲ ਤਸਵੀਰ ਨੂੰ ਅਪਲੋਡ ਕੀਤਾ, ਫੈਨ ਉਨ੍ਹਾਂ ਨਾਲ ਮਜ਼ਾਕ ਕਰਨ ਲੱਗੇ। ਇਕ ਫੈਨ ਨੇ ਕਿਹਾ, ''ਕੀ ਤੁਸੀਂ ਸ਼ੇਰ ਹੋ? ਜਦਕਿ ਕੁਝ ਨੇ ਚਾਹਲ ਨੂੰ ਬਿੱਲੀ, ਬਕਰੀ ਅਕੇ ਕੁਝ ਨੇ ਚੂਹਾ ਕਿਹਾ।''