ਚਾਹਲ ਦੀ ਮੰਗੇਤਰ ਨੇ ਨੇਹਾ ਕੱਕੜ ਦੇ ਗਾਣੇ ''ਤੇ ਲਾਏ ਜ਼ਬਰਦਸਤ ਠੁਮਕੇ, ਵੀਡੀਓ ਹੋਇਆ ਵਾਇਰਲ

Thursday, Dec 03, 2020 - 12:42 PM (IST)

ਚਾਹਲ ਦੀ ਮੰਗੇਤਰ ਨੇ ਨੇਹਾ ਕੱਕੜ ਦੇ ਗਾਣੇ ''ਤੇ ਲਾਏ ਜ਼ਬਰਦਸਤ ਠੁਮਕੇ, ਵੀਡੀਓ ਹੋਇਆ ਵਾਇਰਲ

ਨਵੀਂ ਦਿੱਲੀ— ਟੀਮ ਇੰਡੀਆ ਦੇ ਸਟਾਰ ਸਪਿਨਰ ਯੁਜਵੇਂਦਰ ਚਾਹਲ ਛੇਤੀ ਹੀ ਯੂਟਿਊਬਰ ਧਨਸ਼੍ਰੀ ਵਰਮਾ ਦੇ ਨਾਲ ਵਿਆਹ ਦੇ ਬੰਧਨ 'ਚ ਬੱਝਣ ਵਾਲੇ ਹਨ। ਹਾਲ ਹੀ 'ਚ ਚਾਹਲ ਨੇ ਆਪਣੀ ਰੋਕਾ ਸੈਰੇਮਨੀ ਦੀਆਂ ਤਸਵੀਰਾਂ ਵੀ ਸ਼ੇਅਰ ਕੀਤੀਆਂ ਸਨ, ਜੋ ਸੋਸ਼ਲ ਮੀਡੀਆ 'ਤੇ ਜੰਮ ਕੇ ਵਾਇਰਲ ਹੋਈਆਂ ਸਨ। ਜ਼ਿਕਰਯੋਗ ਹੈ ਕਿ ਧਨਸ਼੍ਰੀ ਯੂਟਿਊਬਰ ਦੇ ਨਾਲ-ਨਾਲ ਇਕ ਡਾਕਟਰ ਤੇ ਕੋਰੀਓਗ੍ਰਾਫ਼ਰ ਵੀ ਹੈ। ਇਸ 'ਚ ਕੋਈ ਸ਼ੱਕ ਨਹੀਂ ਕਿ ਧਨਸ਼੍ਰੀ ਜ਼ਬਰਦਸਤ ਡਾਂਸਰ ਹੈ। ਹਾਲ ਹੀ 'ਚ ਉਨ੍ਹਾਂ ਨੇ ਆਪਣੇ ਇਕ ਡਾਂਸ ਦਾ ਵੀਡੀਓ ਸ਼ੇਅਰ ਕੀਤਾ, ਜੋ ਦੇਖਦੇ ਹੀ ਦੇਖਦੇ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਿਆ। ਇੰਸਟਾਗ੍ਰਾਮ 'ਤੇ ਧਨਸ਼੍ਰੀ ਦੇ ਕਰੀਬ 25 ਲੱਖ ਫ਼ਾਲੋਅਰ ਹਨ।

ਨੇਹਾ ਕੱਕੜ ਦੇ ਗਾਣੇ 'ਤੇ ਕੀਤਾ ਜ਼ਬਰਦਸਤ ਡਾਂਸ
ਇਸ ਵੀਡੀਓ 'ਚ ਧਨਸ਼੍ਰੀ ਬਾਲੀਵੁੱਡ ਗਾਇਕਾ ਨੇਹਾ ਕੱਕੜ ਦੇ ਇਕ ਗਾਣੇ 'ਸ਼ੋਨਾ ਸ਼ੋਨਾ' 'ਤੇ ਜ਼ਬਰਦਸਤ ਡਾਂਸ ਕਰਦੇ ਹੋਏ ਦਿਖਾਈ ਦੇ ਰਹੀ ਹੈ। 18 ਘੰਟੇ ਪਹਿਲਾਂ ਸ਼ੇਅਰ ਕੀਤੇ ਗਏ ਇਸ ਵੀਡੀਓ ਨੂੰ ਅਜੇ ਤਕ ਇੰਸਟਾ 'ਤੇ 2 ਲੱਖ ਤੋਂ ਜ਼ਿਆਦਾ ਵਾਰ ਦੇਖਿਆ ਜਾ ਚੁੱਕਾ ਹੈ ਤੇ ਵੀਡੀਓ 'ਤੇ ਲੋਕ ਜ਼ਬਰਦਸਤ ਕੁਮੈਂਟਸ ਵੀ ਕਰਦੇ ਨਜ਼ਰ ਆ ਰਹੇ ਹਨ।  ਤੁਸੀਂ ਵੀ ਵੇਖੋ ਧਨਸ਼੍ਰੀ ਦੇ ਇਸ ਡਾਂਸ ਦਾ ਵਾਇਰਲ ਵੀਡੀਓ-

 

 
 
 
 
 
 
 
 
 
 
 
 
 
 
 
 

A post shared by Dhanashree Verma (@dhanashree9)


author

Tarsem Singh

Content Editor

Related News