ਯੁਜਵੇਂਦਰ ਚਾਹਲ ਦੇ ਜਨਮਦਿਨ ''ਤੇ ਰੋਹਿਤ ਨੇ ਦਿੱਤੀ ਵਧਾਈ, ਯਾਦ ਕਰਵਾਇਆ ਟੁੱਟਿਆ ਹੋਇਆ ਦੰਦ

07/24/2018 2:42:08 PM

ਨਵੀਂ ਦਿੱਲੀ—ਕ੍ਰਿਕਟਰਸ ਵਿਚਕਾਰ ਹੋਣ ਵਾਲੀ ਮੌਜ ਮਸਤੀ ਤੋਂ ਸਾਰੇ ਜਾਣੂ ਹਨ ਅਤੇ ਇਹ ਮੈਦਾਨ ਤੋਂ ਬਾਹਰ ਵੀ ਚੱਲਦੀ ਰਹਿੰਦੀ ਹੈ। ਟੀਮ ਇੰਡੀਆ ਦੇ ਸਾਰੇ ਖਿਡਾਰੀ ਵੀ ਇਕ ਦੂਜੇ ਦਾ ਮਜ਼ਾਕ ਉਡਾਉਣ ਦਾ ਕੋਈ ਮੌਕਾ ਨਹੀਂ ਛੱਡਦੇ ਹਨ। ਇਸ ਵਾਰ ਇਨ੍ਹਾਂ ਦਾ ਸ਼ਿਕਾਰ ਯੁਜਵੇਂਦਰ ਚਾਹਲ। ਟੀਮ ਦੇ ਮਜ਼ਾਕੀਆਂ ਖਿਡਾਰੀਆਂ 'ਚ ਗਿਣੇ ਜਾਣ ਵਾਲੇ ਚਾਹਲ 'ਤੇ ਰੋਹਿਤ ਸ਼ਰਮਾ ਨੇ ਟਿੱਪਣੀ ਕੀਤੀ। ਦਰਅਸਲ , ਸੋਮਵਾਰ ਨੂੰ ਚਾਹਲ ਦਾ ਜਨਮ ਦਿਨ ਸੀ। ਉਨ੍ਹਾਂ ਨੇ ਵਿਸ਼ ਕਰਦੇ ਹੋਏ ਰੋਹਿਤ ਸ਼ਰਮਾ ਨੇ ਇਕ ਫੋਟੋ ਪੋਸਟ ਕੀਤੀ। ਫੋਟੋ ਦੇ ਨਾਲ ਉਨ੍ਹਾਂ ਨੇ ਮਜ਼ੇਦਾਰ ਕੈਪਸ਼ਨ ਲਿਖਿਆ।


ਰੋਹਿਤ ਨੇ ਲਿਖਿਆ ਸੀ,' ਛੋਟੋ ਭਰਾ ਤੈਨੂੰ ਜਨਮਦਿਨ ਦੀ ਵਧਾਈ। ਆਪਣੀ ਫਿਰਕੀ ਦੇ ਜਾਲ 'ਚ ਲੋਕਾਂ ਨੂੰ ਇੰਝ ਹੀ ਫਸਾਉਂਦੇ ਰਹੋ। ਮੈਨੂੰ ਆਸ਼ਾ ਹੈ ਕਿ ਤੈਨੂੰ ਤੇਰਾ ਗੁਆਚਿਆ ਹੋਇਆ ਦੰਦ ਮਿਲ ਜਾਵੇ।' ਇਸਦੇ ਨਾਲ ਰੋਹਿਤ ਨੇ ਜੋ ਫੋਟੋ ਪੋਸਟ ਕੀਤੀ ਸੀ, ਉਸ 'ਚ ਚਾਹਲ ਦਾ ਇਕ ਦੰਦ ਗਾਇਬ ਹੈ।ਇਸ ਤੋਂ ਪਹਿਲਾਂ ਰਿਤੀਕਾ ਦੁਆਰਾ ਪੋਸਟ ਕੀਤੀ ਗਈ ਰੋਹਿਤ ਦੀ ਇਕ ਤਸਵੀਰ 'ਤੇ ਚਾਹਲ ਨੇ ਲਿਖਿਆ ਸੀ ਕਿ ਉਨ੍ਹਾਂ ਨੂੰ ਰੋਹਿਤ ਦੀ ਯਾਦ ਆ ਰਹੀ ਹੈ। ਇਸਦਾ ਜਵਾਬ ਦਿੰਦੇ ਹੋਏ ਰਿਤੀਕਾ ਨੇ ਮਜ਼ਾਕੀਆਂ ਅੰਦਾਜ 'ਚ ਲਿਖਿਆ ਸੀ ਕਿ ਇਸ ਸਮੇਂ ਰੋਹਿਤ ਸਿਰਫ ਉਨ੍ਹਾਂ ਦੇ ਹਨ।


Related News