ਇੰਡੀਅਨ ਟੂਰ ਸਕੁਐਸ਼ ਟੂਰਨਾਮੈਂਟ : ਯੁਵਰਾਜ ਵਾਧਵਾਨੀ ਨੇ ਰਵੀ ਦੀਕਸ਼ਿਤ ਨੂੰ ਹਰਾਇਆ

Monday, Aug 23, 2021 - 06:31 PM (IST)

ਇੰਡੀਅਨ ਟੂਰ ਸਕੁਐਸ਼ ਟੂਰਨਾਮੈਂਟ : ਯੁਵਰਾਜ ਵਾਧਵਾਨੀ ਨੇ ਰਵੀ ਦੀਕਸ਼ਿਤ ਨੂੰ ਹਰਾਇਆ

ਚੇਨਈ— ਯੁਵਰਾਜ ਵਾਧਵਾਨੀ ਨੇ ਸੋਮਵਾਰ ਨੂੰ ਇੱਥੇ ਐੱਚ ਸੀ. ਐੱਲ. -ਐੱਸ. ਆਰ. ਐੱਫ. ਆਈ. ਇੰਡੀਅਨ ਟੂਰ ਚੇਨਈ ਪੜਾਅ ਸਕੁਐਸ਼ ਟੂਰਨਾਮੈਂਟ ਦੀ ਪੁਰਸ਼ ਪ੍ਰਤੀਯੋਗਿਤਾ ਦੇ ਪਹਿਲੇ ਦੌਰ ’ਚ ਤਜਰਬੇਕਾਰ ਰਵੀ ਦੀਕਸ਼ਿਤ (9 ਤੋਂ 16ਵਾਂ ਦਰਜਾ ਪ੍ਰਾਪਤ) ਨੂੰ ਹਰਾ ਕੇ ਉਲਟਫੇਰ ਕੀਤਾ। ਪਹਿਲੀ ਵਾਰ ਪੀ. ਐੱਸ. ਏ. ਪ੍ਰਤੀਯੋਗਿਤਾ ’ਚ ਖੇਡ ਰਹੇ 15 ਸਾਲਾ ਵਾਧਵਾਨੀ ਨੇ ਗਿੱਟੇ ਦੀ ਸੱਟ ਤੋਂ ਜੂਝ ਰਹੇ ਦੀਕਸ਼ਿਤ ਨੂੰ ਚਾਰ ਗੇਮ ’ਚ 11-6, 8-11, 11-6, 11-2 ਨਾਲ ਹਰਾਇਆ। ਮਹਿਲਾ ਵਰਗ ’ਚ ਐੱਸ. ਅਕਸ਼ਿਆ ਸ਼੍ਰੀ ਨੇ ਆਪਣੇ ਤੋਂ ਬਿਹਤਰ ਰੈਂਕਿੰਗ ਵਾਲੀ ਰਾਧਿਕਾ ਰਾਠੌਰ ਨੂੰ 7-11, 11-7, 11-5, 11-2 ਨਾਲ ਹਰਾਇਆ ਜਦਕਿ ਨਵਿਆ ਗੁਪਤਾ ਨੇ ਟੀਆਨਾ ਪਾਰਸਰਾਮਪੁਰੀਆ ਨੂੰ ਪੰਜ ਗੇਮ ’ਚ 13-11, 4-11, 0-11, 13-11, 11-6 ਨਾਲ ਹਰਾ ਕੇ ਉਲਟਫੇਰ ਕੀਤਾ। 


author

Tarsem Singh

Content Editor

Related News