ਯੁਵਰਾਜ ਨੇ ਜ਼ਹੀਰ ਨੂੰ ਕੀਤਾ ਟਵੀਟ, ਓਹ ਤੂੰ ਬੜੇ ਟਵੀਟ ਕਰ ਰਿਹਾ ਅੱਜ ਕੱਲ ਕੀ ਗੱਲ?

Wednesday, Jun 14, 2017 - 09:01 PM (IST)

ਨਵੀਂ ਦਿੱਲੀ— ਭਾਰਤੀ ਟੀਮ 15 ਜੂਨ ਨੂੰ ਬੰਗਲਾਦੇਸ਼ ਖਿਲਾਫ ਹੋਣ ਵਾਲੇ ਦੂਜੇ ਸੈਮੀਫਾਈਨਲ ਦੀ ਤਿਆਰੀ ਕਰ ਰਹੀ ਹੈ ਤਾਂ ਉਥੇ ਹੀ ਭਾਰਤ ਦੇ ਆਲਰਾਊਂਡਰ ਯੁਵਰਾਜ ਸਿੰਘ ਟਵਿੱਟਰ 'ਤੇ ਆਪਣੇ ਪੁਰਾਣੇ ਸਾਥੀ ਅਤੇ ਟੀਮ ਦੇ ਦਿੱਗਜ ਗੇਂਦਬਾਜ਼ ਜ਼ਹੀਰ ਖਾਨ ਦੀ ਖਿਚਾਈ ਕਰ ਰਹੇ ਹਨ। ਯੁਵਰਾਜ ਨੇ ਟਵੀਟ 'ਚ ਜ਼ਹੀਰ ਨੂੰ ਕਿਹਾ ਕਿ ਓਹ ਤੂੰ ਬੜੇ ਟਵੀਟ ਕਰ ਰਿਹਾ ਏ ਅੱਜ ਕੱਲ, ਕੀ ਗੱਲ? ਜਿਸ ਤੋਂ ਬਾਅਦ ਇਹ ਟਵੀਟ ਕਈ ਵਾਰ ਰਿਟਵੀਟ ਕੀਤਾ ਗਿਆ।

 ਦਰਅਸਲ ਹਾਲ ਹੀ 'ਚ ਸ਼੍ਰੀਲੰਕਾ ਅਤੇ ਪਾਕਿਸਤਾਨ 'ਚ ਖੇਡੇ ਗਏ ਮੈਚ ਦੌਰਾਨ ਜ਼ਹੀਰ ਖਾਨ ਲਗਾਤਾਰ ਅਪਡੇਟਸ ਟਵੀਟ ਕਰ ਰਹੇ ਸਨ। ਜਿਸ ਦੇ ਜਵਾਬ 'ਚ ਯੁਵੀ ਨੇ ਇਹ ਟਵੀਟ ਕੀਤਾ। ਇਸ ਤੋਂ ਬਾਅਦ ਜ਼ਹੀਰ ਨੇ ਰਿਪਲਾਈ ਕੀਤਾ ਕਿ ਮੈਂ ਤੁਹਾਡੇ ਵਾਂਗ ਟਵੀਟ ਕਰ ਰਿਹਾ ਹਾਂ ਪਰ ਤੁਸੀਂ ਮੇਰੇ ਜਿਹੀਂ ਫਿਲਡਿੰਗ ਕਿਉਂ ਨਹੀਂ ਕਰ ਰਹੇ ਹੋ, ਫਿਰ ਯੁਵਰਾਜ ਨੇ ਜਵਾਬ 'ਚ ਕਿਹਾ ਅਬੇ ਸਮਝਾ ਕਰ...!

ਜ਼ਿਕਰਯੋਗ ਹੈ ਕਿ ਭਾਰਤੀ ਟੀਮ 15 ਜੂਨ ਨੂੰ ਹੋਣ ਵਾਲੇ ਸੈਮੀਫਾਈਨਲ ਦੀ ਤਿਆਰੀ ਕਰ ਰਹੀ ਹੈ ਇਸ ਤੋਂ ਪਹਿਲਾ ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ ਨੇ ਭਾਰਤੀ ਟੀਮ ਦੇ ਸੈਮੀਫਾਈਨਲ 'ਚ ਪਹੁੰਚਣ ਦਾ ਜਸ਼ਨ ਮੁੰਬਈ ਦੇ ਖਿਡਾਰੀਆਂ ਦੇ ਨਾਲ ਮਨਾਇਆ। 


Related News