ਯੁਵਰਾਜ ਨੇ ਟਵੀਟ ਕਰ ਇਸ ਪਾਕਿ ਖਿਡਾਰੀ ਦਾ ਕੀਤਾ ਧੰਨਵਾਦ

Wednesday, Aug 07, 2019 - 03:45 AM (IST)

ਯੁਵਰਾਜ ਨੇ ਟਵੀਟ ਕਰ ਇਸ ਪਾਕਿ ਖਿਡਾਰੀ ਦਾ ਕੀਤਾ ਧੰਨਵਾਦ

ਨਵੀਂ ਦਿੱਲੀ— ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਖਿਡਾਰੀ ਯੁਵਰਾਜ ਸਿੰਘ ਗਲੋਬਲ ਟੀ-20 ਕੈਨੇਡਾ ਲੀਗ ਖੇਡ ਰਹੇ ਹਨ। ਇਸ ਵਿਚ ਭਾਰਤ ਤੇ ਪਾਕਿਸਤਾਨ ਦੇ 'ਚ ਕਸ਼ਮੀਰ 'ਚ ਧਾਰਾ 370 ਹਟਾਉਣ ਤੋਂ ਬਾਅਦ ਕਾਫੀ ਤਣਾਅ ਦਿਖਿਆ। ਇਸ ਵਿਚਾਲੇ ਭਾਰਤੀ ਟੀਮ ਦੇ ਸਬਕਾ ਕ੍ਰਿਕਟਰ ਗੌਤਮ ਗੰਭੀਰ ਨੇ ਅਫਰੀਦੀ ਨੂੰ ਮੂੰਹ ਤੋੜ ਜਵਾਬ ਦਿੱਤਾ ਪਰ ਭਾਰਤੀ ਮੂਲ ਦੀ ਸਾਨੀਆ ਮਿਰਜ਼ਾ ਨਾਲ ਵਿਆਹ ਕਰ ਚੁੱਕੇ ਸਾਬਕਾ ਪਾਕਿਸਤਾਨੀ ਕ੍ਰਿਕਟਰ ਸ਼ੋਏਬ ਮਲਿਕ ਨੇ ਇਕ ਟਵੀਟ ਕੀਤਾ। ਜਿਸ 'ਚ ਉਨ੍ਹਾਂ ਨੇ ਯੁਵੀ ਕੈਨ ਨਾਮਕ ਯੁਵਰਾਜ ਦੇ ਸੰਸਥਾ ਦੀ ਸਲਾਘਾ ਕਰਦੇ ਹੋਏ ਕਿਹਾ ਕਿ ਕੈਂਸਰ ਨਾਲ ਪੀੜਤ ਲੋਕਾਂ ਦੀ ਮਦਦ ਕਰਦੇ ਇਸ ਸੰਸਥਾ ਤੇ ਮੇਰੇ ਯਾਰ ਯੁਵਰਾਜ ਦਾ ਕੰਮ ਦੇਖ ਬਹੁਤ ਖੁਸ਼ ਹਾਂ। ਬਹੁਤ ਧੰਨਵਾਦ ਮੈਨੂੰ ਕੈਨੇਡਾ ਟੀ-20 ਲੀਗ 'ਚ ਗਾਲਾ ਡਿਨਰ ਦਾ ਹਿੱਸਾ ਬਣਨ ਦੇ ਲਈ। ਤੁਹਾਡੇ ਕੈਂਸਰ ਨਾਲ ਜੁੜੇ ਇਸ ਪ੍ਰੋਜੇਕਟ ਲਈ ਬਹੁਤ ਸਾਰੀ ਸ਼ੁੱਭਕਾਮਨਾਵਾਂ।


ਇਸ ਦੇ ਜਵਾਬ 'ਚ ਯੁਵੀ ਨੇ ਲਿਖਿਆ ਕਿ 'ਭਾਈ ਥੈਂਕ ਯੂ ਮੇਰੇ ਚੈਰਿਟੀ ਡਿਨਰ 'ਚ ਆਉਣ ਦੇ ਲਈ ਤੇ ਆਪਣੇ ਸਹਿਯੋਗ ਦੇ ਲਈ।


author

Gurdeep Singh

Content Editor

Related News