ਖੂਨ ਦੀਆਂ ਉਲਟੀਆਂ ਆਉਣ 'ਤੇ ਵੀ ਯੁਵਰਾਜ ਸਿੰਘ ਨੇ ਜਿਤਾਇਆ ਵਰਲਡ ਕੱਪ

12/12/2018 4:44:24 PM

ਨਵੀਂ ਦਿੱਲੀ— ਦੇਸ਼ ਲਈ ਕੁਝ ਕਰ ਗੁਜ਼ਰਨ ਦਾ ਜਨੂੰਨ ਕਿਹੋ ਜਿਹਾ ਹੁੰਦਾ ਹੈ, ਇਹ ਕੋਈ 'ਸਿਕਸਰ ਕਿੰਗ' ਯੁਵਰਾਜ ਸਿੰਘ ਤੋਂ ਜਾਣੇ। ਤੁਸੀਂ ਅਕਸਰ ਅਜਿਹਾ ਹੁੰਦਾ ਦੇਖਿਆ ਹੋਵੇਗਾ ਕਿ ਖਿਡਾਰੀ ਥੋੜ੍ਹਾ ਜਿਹਾ ਵੀ ਸੱਟ ਦਾ ਸ਼ਿਕਾਰ ਹੁੰਦਾ ਹੈ ਜਾਂ ਥੋੜ੍ਹਾ ਜ਼ਖਮੀ ਹੁੰਦਾ ਹੈ ਤਾਂ ਉਹ ਫਿਜ਼ੀਓ ਦੇ ਨਾਲ ਕੁਝ ਸਮੇਂ ਲਈ ਮੈਦਾਨ ਦੇ ਬਾਹਰ ਜਾਂਦਾ ਹੈ। ਪਰ ਯੁਵਰਾਜ ਅਜਿਹੇ ਨਹੀਂ ਹਨ। 2011 ਵਿਸ਼ਵ ਕੱਪ ਦੇ ਦੌਰਾਨ ਯੁਵਰਾਜ ਨੂੰ ਮੈਦਾਨ 'ਤੇ ਹੀ ਖੂਨ ਦੀਆਂ ਉਲਟੀਆਂ ਆਉਣ ਲੱਗੀਆਂ। ਸਾਰੇ ਸਾਥੀ ਉਨ੍ਹਾਂ ਨੂੰ ਮੈਦਾਨ ਛੱਡਣ ਨੂੰ ਕਹਿੰਦੇ ਰਹੇ, ਪਰ ਯੁਵਰਾਜ ਦੇ ਅੰਦਰੋਂ ਆਵਾਜ਼ ਨਿਕਲੀ, ਮੈਂ ਅਜੇ ਹਸਪਤਾਲ ਨਹੀਂ ਜਾਵਾਂਗਾ, ਪਹਿਲਾਂ ਦੇਸ਼ ਨੂੰ ਵਰਲਡ ਕੱਪ ਜਿਤਾਉਣਾ ਹੈ।
PunjabKesari
ਪਤਾ ਲੱਗਾ ਕਿ ਕੈਂਸਰ ਹੈ ਤਾਂ ਨਹੀਂ ਹਾਰੀ ਹਿੰਮਤ
ਕੈਂਸਰ, ਇਕ ਅਜਿਹੀ ਬੀਮਾਰੀ ਹੈ ਜਿਸ ਦਾ ਨਾਂ ਲੈਣਾ ਵੀ ਲੋਕ ਪਸੰਦ ਨਹੀਂ ਕਰਦੇ ਕਿਉਂਕਿ ਇਹ ਉਹ ਬੀਮਾਰੀ ਹੈ ਜਿਸ ਦਾ ਸਮੇਂ 'ਤੇ ਇਲਾਜ਼ ਨਾ ਹੋਣ 'ਤੇ ਆਦਮੀ ਹੌਲੇ-ਹੌਲੇ ਖਤਮ ਹੋ ਜਾਂਦਾ ਹੈ। ਯੁਵਰਾਜ ਨੂੰ ਵਰਲਡ ਕੱਪ 2011 ਦੇ ਦੌਰਾਨ ਪਤਾ ਲੱਗਾ ਕਿ ਉਨ੍ਹਾਂ ਨੂੰ ਕੈਂਸਰ ਹੈ। ਸਚਿਨ ਤੇਂਦੁਲਕਰ, ਵਰਿੰਦਰ ਸਹਿਵਾਗ ਅਤੇ ਮਹਿੰਦਰ ਸਿੰਘ ਧੋਨੀ ਜਿਹੇ ਖਿਡਾਰੀਆਂ ਨੇ ਯੁਵਰਾਜ ਨੂੰ ਵਰਲਡ ਕੱਪ ਨਾ ਖੇਡਣ ਦੀ ਸਲਾਹ ਦਿੱਤੀ ਪਰ ਯੁਵਰਾਜ ਨੇ ਹਿੰਮਤ ਨਾ ਹਾਰਦੇ ਹੋਏ ਦੇਸ਼ ਲਈ ਖੇਡਣ ਦਾ ਅੰਤਿਮ ਫੈਸਲਾ ਕੀਤਾ। ਕਈ ਖਿਡਾਰੀ ਜੋ ਮੈਦਾਨ 'ਤੇ ਗਏ ਉਹ ਦਸਦੇ ਹਨ ਕਿ ਯੁਵਰਾਜ ਇਹੋ ਕਹਿ ਰਿਹਾ ਸੀ ਕਿ ਭਾਰਤ ਨੂੰ ਜਿੱਤਣਾ ਹੈ ਅਤੇ ਭਾਰਤ ਨੂੰ ਵਿਸ਼ਵ ਕੱਪ ਦਿਵਾਉਣਾ ਹੈ ਵਾਪਸ ਨਹੀਂ ਜਾਵਾਂਗਾ। ਉਨ੍ਹਾਂ ਨੇ ਆਪਣੀ ਕੈਂਸਰ ਦੀ ਪੂਰੀ ਲੜਾਈ ਨੂੰ 2013 'ਚ ਆਪਣੀ ਲਿਖੀ ਹੋਈ ਕਿਤਾਬ 'ਦਿ ਟੈਸਟ ਆਫ ਮਾਈ ਲਾਈਫ' 'ਚ ਬਿਆਨ ਕੀਤਾ ਹੈ।
PunjabKesari
ਕਿਤਾਬ 'ਚ ਲਿਖੀ ਇਹ ਅਹਿਮ ਗੱਲ
ਕੋਈ ਵੀ ਬੀਮਾਰੀ ਅੰਦਰੋਂ ਤੋੜਨ ਲਈ ਕਾਫੀ ਹੁੰਦੀ ਹੈ। ਤੁਸੀਂ ਚਾਰੇ ਪਾਸਿਓਂ ਨਿਰਾਸ਼ਾ ਨਾਲ ਭਰ ਜਾਂਦੇ ਹਨ। ਪਰ ਤੁਹਾਨੂੰ ਨਿਰਾਸ਼ ਹੋਣ ਦੀ ਜਗ੍ਹਾ ਉਸ ਨਾਲ ਡਟ ਕੇ ਲੜਨ ਦੀ ਜ਼ਰੂਰਤ ਹੁੰਦੀ ਹੈ। ਬੀਮਾਰੀ ਦੇ ਸਮੇਂ ਤੁਹਾਡੇ ਭਵਿੱਖ ਨੂੰ ਲੈ ਕੇ ਜੋ ਮੁਸ਼ਕਲ ਸਵਾਲ ਤੁਹਾਡੇ ਮਨ 'ਚ ਆਉਂਦੇ ਹਨ, ਉਸ ਦਾ ਤੁਹਾਨੂੰ ਸਾਹਮਣਾ ਕਰਨਾ ਹੈ। ਉਸ ਦੇ ਪਿੱਛੇ ਭੱਜਣ ਨਾਲ ਤੁਹਾਡੇ ਅੰਦਰ ਹੋਰ ਵੀ ਨਿਰਾਸ਼ਾ ਆ ਜਾਵੇਗੀ। ਯੁਵਰਾਜ ਦੇ ਸ਼ਾਨਦਾਰ ਖੇਡ ਦੀ ਮਦਦ ਨਾਲ ਭਾਰਤ ਨੇ 2011 ਦਾ ਵਰਲਡ ਕੱਪ ਜਿੱਤਿਆ ਸੀ। ਇਸ ਦੌਰਾਨ ਯੁਵੀ ਨੂੰ ਪਲੇਅਰ ਆਫ ਦਿ ਟੂਰਨਾਮੈਂਟ ਵੀ ਦਿੱਤਾ ਗਿਆ। ਉਨ੍ਹਾਂ ਨੇ 9 ਮੈਚਾਂ 'ਚ 362 ਦੌੜਾਂ ਬਣਾਈਆਂ ਅਤੇ 15 ਵਿਕਟਾਂ ਲਈਆਂ।


Tarsem Singh

Content Editor

Related News