ਅੰਡਰ-17 ਵਰਗ ’ਚ ਯੁਵਰਾਜ ਸਿੰਘ ਨੇ ਜਿੱਤਿਆ ਪਹਿਲਾ ਸੋਨ ਤਮਗਾ
Saturday, Jul 05, 2025 - 11:01 AM (IST)

ਨਵੀਂ ਦਿੱਲੀ– 59ਵੀਂ ਦਿੱਲੀ ਰਾਜ ਜੂਨੀਅਰ ਤੇ ਸਬ ਜੂਨੀਅਰ ਤੈਰਾਕੀ ਚੈਂਪੀਅਨਸ਼ਿਪ ਦਾ ਅੱਜ ਇੱਥੇ ਤਾਲਕਟੋਰਾ ਸਵਿਮਿੰਗ ਪੂਲ ਵਿਚ ਉਦਘਾਟਨ ਐਡਹਾਕ ਕਮੇਟੀ ਦੇ ਮੁਖੀ ਸੀਤਾਰਾਮ ਸਾਹੂ ਤੇ ਪੰਜਾਬ ਸਵਿਮਿੰਗ ਐਸੋਸੀਏਸ਼ਨ ਦੇ ਸੀ. ਈ. ਓ. ਬਲਰਾਜ ਸ਼ਰਮਾ ਨੇ ਕੀਤਾ। ਚੈਂਪੀਅਨਸ਼ਿਪ ਦਾ ਆਯੋਜਨ 7 ਜੁਲਾਈ ਤੱਕ ਚੱਲੇਗਾ।
ਚੈਂਪੀਅਨਸ਼ਿਪ ਵਿਚ 410 ਤੋਂ ਵੱਧ ਲੜਕੇ ਤੇ ਲੜਕੀਆਂ ਹਿੱਸਾ ਲੈ ਰਹੀਆਂ ਹਨ। ਚੈਂਪੀਅਨਸ਼ਿਪ ਦੇ ਪਹਿਲੇ ਦਿਨ 800 ਮੀਟਰ ਫ੍ਰੀ ਸਟਾਈਲ ਅੰਡਰ-17 ਵਿਚ ਯੁਵਰਾਜ ਸਿੰਘ ਨੇ ਪਹਿਲਾ ਸੋਨ ਤਮਗਾ 8 ਮਿੰਟ 54.42 ਦਾ ਸਮਾਂ ਕੱਢ ਕੇ ਆਪਣੇ ਨਾਂ ਕੀਤਾ ਜਦਕਿ ਵੰਸ਼ ਨੇ ਦੂਜਾ ਤੇ ਧਨੁਸ਼ ਨੇ ਤੀਜਾ ਸਥਾਨ ਹਾਸਲ ਕੀਤਾ।