ਲਾਰਾ ਨੇ ਗਾਂਗੁਲੀ ਨੂੰ ਪੁੱਛਿਆ ਕੀ ਹੈ ਦਾਦਾਗਿਰੀ, ਯੁਵਰਾਜ ਨੇ ਦਿੱਤਾ ਮਜ਼ੇਦਾਰ ਜਵਾਬ

07/23/2019 4:37:13 PM

ਨਵੀਂ ਦਿੱਲੀ : ਇਕ ਸਮੇਂ ਸੌਰਵ ਗਾਂਗੁਲੀ ਦੀ ਕਪਤਾਨੀ ਵਿਚ ਖੇਡਣ ਵਾਲੇ ਯੁਵਰਾਜ ਸਿੰਘ ਨੇ ਸੋਸ਼ਲ ਮੀਡੀਆ 'ਤੇ ਆਪਣੇ ਹੀ ਸਾਬਕਾ ਕਪਤਾਨ ਨੂੰ ਟ੍ਰੋਲ ਕੀਤਾ ਹੈ। ਟੀਮ ਇੰਡੀਆ ਦੇ ਸਾਬਕਾ ਖਿਡਾਰੀ ਯੁਵਰਾਜ ਸਿੰਘ ਨੇ ਸੋਸ਼ਲ ਮੀਡੀਆ 'ਤੇ ਆਪਣੇ ਹੀ ਕਪਤਾਨ ਸੌਰਵ ਗਾਂਗੁਲੀ ਨਾਲ ਮਜ਼ਾਕ ਕੀਤਾ ਹੈ, ਜੋ ਸੋਸ਼ਲ ਮੀਡੀਆ 'ਤੇ ਤੇਜੀ ਨਾਲ ਵਾਇਰਲ ਹੋ ਰਿਹਾ ਹੈ।

PunjabKesari

ਦਰਅਸਲ, ਦਾਦਾ ਦੇ ਨਾਂ ਨਾਲ ਮਸ਼ਹੂਰ ਸੌਰਵ ਗਾਂਗੁਲੀ ਇਕ ਬੰਗਾਲੀ ਲੋਕ ਪ੍ਰਸਿੱਧ ਸ਼ੋਅ 'ਦਾਦਾਗਿਰੀ' ਨੂੰ ਪਿਛਲੇ 7 ਸਾਲਾਂ ਤੋਂ ਹੋਸਟ ਕਰ ਰਹੇ ਹਨ। ਹਾਲ ਹੀ 'ਚ ਗਾਂਗੁਲੀ ਨੇ ਆਪਣੇ ਇਸ ਸ਼ੋਅ ਦੌਰਾਨ ਇੰਸਟਾਗ੍ਰਾਮ 'ਤੇ ਇਕ ਤਸਵੀਰ ਸ਼ੇਅਰ ਕਰ ਲਿਖਿਆ, ''ਇਹ ਦਾਦਾ ਗਿਰੀ ਦੇ 8ਵੇਂ ਸੀਜ਼ਨ ਦੀ ਸ਼ਾਨਦਾਰ ਸ਼ੁਰੂਆਤ ਹੈ।''

PunjabKesari

ਗਾਂਗੁਲੀ ਦੀ ਇਸ ਪੋਸਟ 'ਤੇ ਵੈਸਟਇੰਡੀਜ਼ ਦੇ ਸਾਬਕਾ ਕ੍ਰਿਕਟਰ ਬ੍ਰਾਇਨ ਲਾਰਾ ਨੇ ਸਵਾਲ ਕੀਤਾ, ''ਆਖਰ ਇਹ ਦਾਦਾ ਗਿਰੀ ਕੀ ਹੈ? ਇਸ ਤੋਂ ਬਾਅਦ ਗਾਂਗੁਲੀ ਨੇ ਦਾਦਾਗਿਰੀ ਦਾ ਮਤਲਬ ਸਮਝਾਇਆ ਅਤੇ ਦੱਸਿਆ ਕਿ ਇਹ ਇਕ ਰੀਐਲਿਟੀ ਸ਼ੋਅ ਹੈ ਜਿਸ ਨੂੰ ਮੈਂ 7 ਸਾਲ ਤੋਂ ਹੋਸਟ ਕਰ ਰਿਹਾ ਹਾਂ। ਇਸ ਤੋਂ ਬਾਅਦ ਯੁਵਰਾਜ ਸਿੰਘ ਨੇ ਵੀ ਆਪਣੇ ਸਾਬਕਾ ਕਪਤਾਨ ਨਾਲ ਮਜ਼ਾਕ ਕੀਤਾ ਜੋ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ। ਯੁਵਰਾਜ ਨੇ ਦਾਦਾਗਿਰੀ ਦਾ ਮਤਲਬ ਦੱਸਦਿਆਂ ਕਿਹਾ, ''ਉਹ ਨੌਜਵਾਨ ਖਿਡਾਰੀਆਂ 'ਤੇ ਆਪਣਾ ਰੋਬ ਦਿਖਾਉਂਦੇ ਸੀ। ਇਸ ਨੂੰ ਹੀ ਦਾਦਾ ਗਿਰੀ ਕਹਿੰਦੇ ਹਨ। ਦੱਸ ਦਈਏ ਕਿ ਸਾਲ 2000 ਵਿਚ ਸੌਰਭ ਗਾਂਗੁਲੀ ਦੀ ਕਪਤਾਨੀ ਵਿਚ ਕੀਨੀਆ ਵਿਖੇ ਹੋਈ ਆਈ. ਸੀ. ਸੀ. ਚੈਂਪੀਅਨਸ਼ਿਪ ਤੋਂ ਵਨ ਡੇ ਕ੍ਰਿਕਟ ਵਿਚ ਯੁਵਰਾਜ ਨੇ ਡੈਬਿਯੂ ਕੀਤਾ ਸੀ। ਯੁਵਰਾਜ ਨੇ ਹਾਲ ਹੀ 'ਚ ਕ੍ਰਿਕਟ ਤੋਂ ਸੰਨਿਆਸ ਲਿਆ ਹੈ।


Related News