ਕ੍ਰਿਕਟਰ ਯੁਵਰਾਜ ਸਿੰਘ ਨੇ ਬਦਲੀ ਲੁੱਕ, ਪ੍ਰਸ਼ੰਸਕਾਂ ਨੂੰ ਆ ਰਹੀ ਹੈ ਖ਼ੂਬ ਪਸੰਦ

Thursday, Mar 25, 2021 - 12:24 PM (IST)

ਕ੍ਰਿਕਟਰ ਯੁਵਰਾਜ ਸਿੰਘ ਨੇ ਬਦਲੀ ਲੁੱਕ, ਪ੍ਰਸ਼ੰਸਕਾਂ ਨੂੰ ਆ ਰਹੀ ਹੈ ਖ਼ੂਬ ਪਸੰਦ

ਨਵੀਂ ਦਿੱਲੀ : ਭਾਰਤੀ ਟੀਮ ਦੇ ਸਾਬਕਾ ਆਲਰਾਊਂਡਰ ਯੁਵਰਾਜ ਸਿੰਘ ਨਾ ਸਿਰਫ਼ ਆਪਣੀ ਸ਼ਾਨਦਾਰ ਬੱਲੇਬਾਜ਼ੀ ਲਈ ਜਾਣੇ ਜਾਂਦੇ ਹਨ, ਸਗੋਂ ਆਪਣੇ ਸਟਾਈਲਿਸ਼ ਲੁੱਕ ਲਈ ਵੀ ਕਾਫ਼ੀ ਮਸ਼ਹੂਰ ਹਨ। ਹੁਣ ਉਨ੍ਹਾਂ ਨੇ ਆਪਣੀ ਲੁੱਕ ਬਦਲੀ ਹੈ, ਜੋ ਉਨ੍ਹਾਂ ਦੇ ਪ੍ਰਸੰਸ਼ਕਾਂ ਨੂੰ ਕਾਫ਼ੀ ਪਸੰਦ ਆ ਰਹੀ ਹੈ।

ਇਹ ਵੀ ਪੜ੍ਹੋ: ਹੜ੍ਹ ’ਚ ਘਿਰੇ ਜੋੜੇ ਨੇ ਰਚਾਇਆ ਵਿਆਹ, ਲਾੜਾ-ਲਾੜੀ ਨੂੰ ਹੈਲੀਕਾਪਟਰ ਰਾਹੀਂ ਕੀਤਾ ਰੈਸਕਿਊ

ਦਰਅਸਲ ਯੁਵਰਾਜ ਸਿੰਘ ਨੇ ਆਪਣੇ ਇੰਸਟਾਗ੍ਰਾਮ ’ਤੇ ਇਕ ਵੀਡੀਓ ਸਾਂਝੀ ਕੀਤੀ ਹੈ, ਜਿਸ ਵਿਚ ਉਹ ਆਪਣਾ ਨਵਾਂ ਹੇਅਰਸਾਈਲ ਬਣਵਾਉਂਦੇ ਹੋਏ ਨਜ਼ਰ ਆ ਰਹੇ ਹਨ। ਇਸ ਵੀਡੀਓ ਵਿਚ ਸੈਲੀਬ੍ਰਿਟੀ ਹੇਅਰਡਰੈਸਰ ਹਕੀਮਸ ਅਲੀਮ ਵੀ ਨਜ਼ਰ ਆ ਰਹੇ ਹਨ। ਯੁਵਰਾਜ ਦੀ ਇਸ ਤਸਵੀਰ ਨੂੰ ਕਾਫ਼ੀ ਪਸੰਦ ਅਤੇ ਸਾਂਝਾ ਵੀ ਕੀਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ: ਕੋਰੋਨਾ ਨੂੰ ਲੈ ਕੇ ਇੰਗਲੈਂਡ ਦੀ ਸਖ਼ਤੀ, ਬਿਨਾਂ ਵਜ੍ਹਾ ਵਿਦੇਸ਼ ਯਾਤਰਾ ਕਰਨ ’ਤੇ ਲੱਗੇਗਾ 5 ਲੱਖ ਰੁਪਏ ਦਾ ਜੁਰਮਾਨਾ

PunjabKesari

ਯੁਵਰਾਜ ਸਿੰਘ ਨੂੰ ਟੀ-20 ਵਿਸ਼ਵ ਕੱਪ ਵਿਚ 6 ਗੇਂਦਾਂ ’ਤੇ 6 ਛੱਕੇ ਲਗਾਉਣ ਲਈ ਹਮੇਸ਼ਾ ਯਾਦ ਕੀਤਾ ਜਾਂਦਾ ਹੈ। ਰੋਡ ਸੇਫਟੀ ਵਰਲਡ ਸੀਰੀਜ਼ 2021 ਵਿਚ ਵੀ ਉਨ੍ਹਾਂ ਨੇ ਇਹੀ ਕਾਰਨਾਮਾ ਕੀਤਾ ਸੀ। ਇਸ ਦੌਰਾਨ ਉਨ੍ਹਾਂ ਨੇ 4 ਗੇਂਦਾਂ ’ਤੇ 4 ਛੱਕੇ ਲਗਾਏ।

ਇਹ ਵੀ ਪੜ੍ਹੋ: ਕਾਲਜ ਤੋਂ ਬਾਅਦ ਸ਼ੁਗਰ ਡੈਡੀ ਬਣਿਆ ਇਹ ਨੌਜਵਾਨ, 20 ਆਕਰਸ਼ਕ ਕੁੜੀਆਂ ’ਤੇ ਉਡਾਏ ਲੱਖਾਂ


author

cherry

Content Editor

Related News