...ਜਦੋਂ 24 ਸਾਲ ਬਾਅਦ ਭਾਰਤ ਨੇ ਯੁਵਰਾਜ ਸਿੰਘ ਦੀ ਯਾਦਗਾਰ ਪਾਰੀ ਦੀ ਬਦੌਲਤ WC ਦੌਰਾਨ AUS ਨੂੰ ਹਰਾਇਆ

Wednesday, Mar 24, 2021 - 01:42 PM (IST)

...ਜਦੋਂ 24 ਸਾਲ ਬਾਅਦ ਭਾਰਤ ਨੇ ਯੁਵਰਾਜ ਸਿੰਘ ਦੀ ਯਾਦਗਾਰ ਪਾਰੀ ਦੀ ਬਦੌਲਤ WC ਦੌਰਾਨ AUS ਨੂੰ ਹਰਾਇਆ

ਸਪੋਰਟਸ ਡੈਸਕ— ਭਾਰਤੀ ਆਲਰਾਊਂਡਰ ਯੁਵਰਾਜ ਸਿੰਘ ਨੇ ਸਾਲ 2011 ਵਿਚ ਅੱਜ ਹੀ ਦੇ ਦਿਨ ਯਾਦਗਾਰ ਪਾਰੀ ਖੇਡਦਿਆਂ ਆਸਟਰੇਲੀਆ ਨੂੰ ਵਨਡੇ ਵਰਲਡ ਕੱਪ ਦੇ ਸੈਮੀਫਾਈਨਲ ਵਿਚ ਹਰਾਉਣ ਵਿਚ ਮਦਦ ਕੀਤੀ ਸੀ। ਭਾਰਤ ਨੇ ਆਸਟਰੇਲੀਆ ਨੂੰ 5 ਵਿਕਟਾਂ ਨਾਲ ਹਰਾ ਕੇ 24 ਸਾਲ ਬਾਅਦ ਵਰਲਡ ਕੱਪ ਵਿਚ ਜਿੱਤ ਦਰਜ ਕੀਤੀ ਸੀ। ਇਸ ਤੋਂ ਪਹਿਲਾਂ ਆਸਟਰੇਲੀਆ ਨੇ ਭਾਰਤ ਨੂੰ ਵਨਡੇ ਵਰਲਡ ਕੱਪ ਦੌਰਾਨ ਲਗਾਤਾਰ 5 ਵਾਰ ਹਰਾਇਆ ਸੀ।
ਇਹ ਵੀ ਪੜ੍ਹੋ : Birthday special: 10ਵੀਂ ’ਚ 3 ਵਾਰ ਹੋਏ ਫ਼ੇਲ ਕਰੁਣਾਲ, ਸਰਕਾਰੀ ਨੌਕਰੀ ਦਾ ਆਫ਼ਰ ਛੱਡ ਬਣੇ ਕ੍ਰਿਕਟਰ

PunjabKesariਕੁਆਰਟਰ ਫਾਈਨਲ ਵਿਚ ਪਿਛਲੀ ਚੈਂਪੀਅਨ ਆਸਟਰੇਲੀਆ ਨੇ ਨਿਰਧਾਰਤ 50 ਓਵਰਾਂ ਵਿਚ 260 ਦੌੜਾਂ ਬਣਾਈਆਂ ਸਨ। ਟੀਚੇ ਦਾ ਪਿੱਛਾ ਕਰਨ ਉਤਰੀ ਭਾਰਤੀ ਟੀਮ ਵਲੋਂ ਓਪਨਰ ਵਰਿੰਦਰ ਸਹਿਵਾਗ ਅਤੇ ਸਚਿਨ ਤੇਂਦੁਲਕਰ ਨੇ ਪਹਿਲੀ ਵਿਕਟ ਲਈ 44 ਦੌੜਾਂ ਦੀ ਸਾਂਝੇਦਾਰੀ ਕੀਤੀ । ਹਾਲਾਂਕਿ ਸਹਿਵਾਗ 9ਵੇਂ ਓਵਰ ਵਿਚ 15 ਦੌੜਾਂ ਬਣਾ ਕੇ ਆਊਟ ਹੋ ਗਿਆ। ਇਸ ਤੋਂ ਬਾਅਦ ਸਚਿਨ ਤੇਂਦੁਲਕਰ ਅਤੇ ਗੌਤਮ ਗੰਭੀਰ ਦੋਵਾਂ ਨੇ ਅਰਧ ਸੈਂਕੜੇ ਵਾਲੀਆਂ ਪਾਰੀਆਂ ਖੇਡੀਆਂ ਪਰ ਭਾਰਤੀ ਟੀਮ ਲਗਾਤਾਰ ਥੋੜ੍ਹੇ ਫਰਕ ਨਾਲ ਵਿਕਟਾਂ ਗੁਆ ਰਹੀ ਸੀ। ਕ੍ਰੀਜ਼ ਉਤੇ ਯੁਵਰਾਜ ਸਿੰਘ ਅਤੇ ਸੁਰੇਸ਼ ਰੈਨਾ ਦੇ ਆਉਣ ਤੋਂ ਬਾਅਦ ਦੋਵਾਂ ਨੇ ਮੈਚ ਜਿਤਾਊ ਪਾਰੀਆਂ ਖੇਡੀਆਂ ਅਤੇ 14 ਗੇਂਦਾਂ ਬਾਕੀ ਰਹਿੰਦਿਆਂ ਮੈਚ ਆਪਣੇ ਨਾਂ ਕਰ ਲਿਆ। ਯੁਵਰਾਜ ਨੇ ਇਸ ਦੌਰਾਨ 65 ਗੇਂਦਾਂ ’ਤੇ 57 ਦੌੜਾਂ ਬਣਾਈਆਂ ਸਨ, ਜਿਸ ਵਿਚ 8 ਚੌਕੇ ਅਤੇ ਇਕ ਛੱਕਾ ਸ਼ਾਮਲ ਸੀ। ਵਰਲਡ ਕੱਪ 2011 ਯੁਵਰਾਜ ਲਈ ਯਾਦਗਾਰ ਰਿਹਾ ਅਤੇ ਉਨ੍ਹਾਂ ਨੂੰ ‘ਪਲੇਅਰ ਆਫ ਦਿ ਟੂਰਨਾਮੈਂਟ’ ਵੀ ਮਿਲਿਆ। ਯੁਵਰਾਜ ਨੇ ਟੂਰਨਾਮੈਂਟ ਦੌਰਾਨ 362 ਦੌੜਾਂ ਅਤੇ 15 ਵਿਕਟਾਂ ਆਪਣੇ ਨਾਂ ਕੀਤੀਆਂ। ਮਹਿੰਦਰ ਸਿੰਘ ਧੋਨੀ ਦੀ ਕਪਤਾਨੀ ਵਾਲੀ ਭਾਰਤੀ ਟੀਮ ਨੇ 28 ਸਾਲ ਦੇ ਲੰਮੇ ਇੰਤਜ਼ਾਰ ਤੋਂ ਬਾਅਦ ਵਰਲਡ ਕੱਪ ਆਪਣੇ ਨਾਂ ਕੀਤਾ ਸੀ। 

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

Tarsem Singh

Content Editor

Related News