ਯੁਵਰਾਜ ਸਿੰਘ ਨੇ ਪਤਨੀ ਨਾਲ ਸ਼ੇਅਰ ਕੀਤੀਆਂ ਤਸਵੀਰਾਂ, ਯੁਵੀ ਦੀ ਗੋਦ ''ਚ ਦਿਸਿਆ ਬੇਟਾ

Sunday, May 08, 2022 - 08:28 PM (IST)

ਯੁਵਰਾਜ ਸਿੰਘ ਨੇ ਪਤਨੀ ਨਾਲ ਸ਼ੇਅਰ ਕੀਤੀਆਂ ਤਸਵੀਰਾਂ, ਯੁਵੀ ਦੀ ਗੋਦ ''ਚ ਦਿਸਿਆ ਬੇਟਾ

ਸਪੋਰਟਸ ਡੈਸਕ- ਭਾਰਤ ਦੇ ਸਾਬਕਾ ਧਮਾਕੇਦਾਰ ਆਲਰਾਊਂਡਰ ਯੁਵਰਾਜ ਸਿੰਘ ਜਨਵਰੀ 2022 ਵਿਚ ਪਿਤਾ ਬਣੇ ਸਨ। ਉਸਦੀ ਪਤਨੀ ਅਤੇ ਬਾਲੀਵੁੱਡ ਅਦਾਕਾਰਾ ਹੇਜ਼ਲ ਕੀਚ ਨੇ ਬੇਟੇ ਨੂੰ ਜਨਮ ਦਿੱਤਾ ਸੀ। ਯੁਵਰਾਜ ਨੇ ਸੋਸ਼ਲ ਮੀਡੀਆ 'ਤੇ ਇਸ ਗੱਲ ਦੀ ਜਾਣਕਾਰੀ ਸ਼ੇਅਰ ਕੀਤੀ ਸੀ ਅਤੇ ਨਾਲ ਹੀ ਲੋਕਾਂ ਨੂੰ ਉਸਦੀ ਪ੍ਰਾਈਵੇਸੀ ਦਾ ਸਨਮਾਨ ਕਰਨ ਦੇ ਲਈ ਕਿਹਾ ਸੀ। ਬੇਟੇ ਦੇ ਜਨਮ ਤੋਂ ਬਾਅਦ ਹੀ ਯੁਵਰਾਜ ਅਤੇ ਹੇਜ਼ਲ ਆਪਣੇ ਬੇਟੇ ਦੀ ਤਸਵੀਰ ਸ਼ੇਅਰ ਕਰਨ ਤੋਂ ਬਚਦੇ ਆਏ ਹਨ ਪਰ ਹੁਣ ਯੁਵੀ ਨੇ ਇਕ ਵੀਡੀਓ ਸ਼ੇਅਰ ਕੀਤੀ ਹੈ, ਜਿਸ ਵਿਚ ਉਹ ਆਪਣੇ ਬੇਟੇ ਦੇ ਨਾਲ ਨਜ਼ਰ ਆਏ ਹਨ।

PunjabKesari

ਇਹ ਖ਼ਬਰ ਪੜ੍ਹੋ- ਲਿਵਰਪੂਲ ਨੇ ਟੋਟੈਨਹੈਮ ਨਾਲ ਖੇਡਿਆ ਡਰਾਅ, ਮੈਨਚੈਸਟਰ ਸਿਟੀ ਦੀ ਖਿਤਾਬ ਜਿੱਤਣ ਦੀ ਸੰਭਾਵਨਾ ਵਧੀ
ਮਦਰਜ਼ ਡੇਅ 'ਤੇ ਯੁਵਰਾਜ ਨੇ ਆਪਣੀ ਪਤਨੀ ਹੇਜ਼ਲ ਕੀਚ ਦੇ ਨਾਲ ਇਕ ਪ੍ਰਮੋਸ਼ਨਲ ਵੀਡੀਓ ਸ਼ੇਅਰ ਕੀਤਾ। ਇਸ ਵੀਡੀਓ ਵਿਚ ਯੁਵਰਾਜ ਦੇ ਬੇਟੇ ਦੀਆਂ ਕੁਝ ਤਸਵੀਰਾਂ ਵੀ ਸ਼ੇਅਰ ਕੀਤੀਆਂ ਗਈਆਂ ਹਨ। ਤਸਵੀਰਾਂ ਵਿਚ ਯੁਵਰਾਜ ਦਾ ਬੇਟਾ ਉਸਦੀ ਗੋਦ ਵਿਚ ਨਜ਼ਰ ਆ ਰਿਹਾ ਹੈ। ਇਸ ਵੀਡੀਓ ਵਿਚ ਸ਼ੇਅਰ ਕੀਤੀਆਂ ਗਈਆਂ ਕੁਝ ਤਸਵੀਰਾਂ ਵਿਚ ਇਕ ਹਸਪਤਾਲ ਦੀ ਤਸਵੀਰ ਵੀ ਹੈ ਜੋ ਯੁਵਰਾਜ ਦੇ ਬੇਟੇ ਦੇ ਜਨਮ ਦੀ ਹੈ, ਜਿਸ ਵਿਚ ਹੇਜ਼ਲ ਵੀ ਸ਼ਾਮਿਲ ਹੈ। ਇਸ ਦੌਰਾਨ ਇਕ ਹੋਰ ਤਸਵੀਰ ਵਿਚ ਹੇਜ਼ਲ ਆਪਣੇ ਬੇਟੇ ਨੂੰ ਗੋਲ ਵਿਚ ਚੁੱਕੀ ਨਜ਼ਰ ਆ ਰਹੀ ਹੈ।
ਦੇਖੋ ਤਸਵੀਰਾਂ--

PunjabKesariPunjabKesari
ਇਸ ਤੋਂ ਪਹਿਲਾਂ ਹਾਲ ਹੀ ਵਿਚ ਹੇਜ਼ਲ ਨੇ ਇਕ ਇੰਸਟਾਗ੍ਰਾਮ ਸਟੋਰੀ ਸ਼ੇਅਰ ਕੀਤੀ ਸੀ, ਜਿਸ ਵਿਚ ਉਨ੍ਹਾਂ ਨੇ ਆਪਣੇ ਅਤੇ ਯੁਵਰਾਜ ਦੇ ਬੇਟੇ ਦੀ ਤਸਵੀਰ ਸ਼ੇਅਰ ਕੀਤੀ ਸੀ। ਹਾਲਾਂਕਿ ਇਸ ਤਸਵੀਰ ਵਿਚ ਉਨ੍ਹਾਂ ਨੇ ਬੇਟੇ ਦੀ ਫੋਟੋ ਨਹੀਂ ਦਿਖਾਈ ਸੀ। ਬੇਟੇ ਦੀ ਤਸਵੀਰ ਨੂੰ ਐਡਿਟ ਕਰਦੇ ਹੋਏ ਹੇਜ਼ਲ ਨੇ ਚਿਹਰੇ 'ਤੇ ਇਮੋਜੀ ਦੀ ਵਰਤੋਂ ਕੀਤੀ ਸੀ। ਜ਼ਿਕਰਯੋਗ ਹੈ ਕਿ 10 ਜੂਨ 2019 ਨੂੰ ਕ੍ਰਿਕਟ ਤੋਂ ਸੰਨਿਆਸ ਲਿਆ ਸੀ।

PunjabKesariPunjabKesari

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ
 


author

Gurdeep Singh

Content Editor

Related News