ਯੁਵਰਾਜ ਸਿੰਘ ਨੇ ਸਾਨੀਆ ਮਿਰਜ਼ਾ ਨੂੰ ਜਨਮ ਦਿਨ ਦੀ ਇਸ ਮਜ਼ੇਦਾਰ ਅੰਦਾਜ਼ ''ਚ ਦਿੱਤੀ ਵਧਾਈ

11/15/2020 2:59:22 PM

ਸਪੋਰਟਸ ਡੈਸਕ— ਭਾਰਤੀ ਟੈਨਿਸ ਸਟਾਰ ਸਾਨੀਆ ਮਿਰਜ਼ਾ ਅੱਜ ਆਪਣਾ 34ਵਾਂ ਜਨਮ ਦਿਨ ਮਨਾ ਰਹੀ ਹੈ। 6 ਗ੍ਰੈਂਡ ਸਲੈਮ ਜਿੱਤ ਚੁੱਕੀ ਸਾਨੀਆ ਦਾ ਜਨਮ 15 ਨਵੰਬਰ 1986 ਨੂੰ ਮੁੰਬਈ 'ਚ ਹੋਇਆ ਸੀ। ਇਸ ਖ਼ਾਸ ਮੌਕੇ 'ਤੇ ਸਾਨੀਆ ਨੂੰ ਖੇਡ ਦੀ ਦੁਨੀਆ ਦੇ ਦਿੱਗਜਾਂ ਤੇ ਫੈਂਸ ਤੋਂ ਵਧਾਈਆਂ ਮਿਲ ਰਹੀਆਂ ਹਨ। ਇਸ ਦੌਰਾਨ ਸਾਬਕਾ ਭਾਰਤੀ ਕ੍ਰਿਕਟਰ ਯੁਵਰਾਜ ਸਿੰਘ ਨੇ ਸਾਨੀਆ ਨੂੰ ਵਧਾਈ ਦਿੰਦੇ ਹੋਏ ਮਿਰਚੀ ਮਮੀ ਕਿਹਾ ਹੈ। ਯੁਵਰਾਜ ਅਤੇ ਸਾਨੀਆ ਦੋਵੇਂ ਚੰਗੇ ਦੋਸਤ ਹਨ।

ਯੁਵਰਾਜ ਨੇ ਟਵਿੱਟਰ 'ਤੇ ਸਾਨੀਆ ਦੇ ਨਾਲ ਆਪਣੀ ਇਕ ਪੁਰਾਣੀ ਤਸਵੀਰ ਸ਼ੇਅਰ ਕਰਦੇ ਹੋਏ ਜਨਮ ਦਿਨ ਦੀ ਵਧਾਈ ਦਿੱਤੀ ਅਤੇ ਲਿਖਿਆ- ਜਨਮ ਦਿਨ ਮੁਬਾਰਕ ਹੋਵੇ ਮਮੀ। ਉਮੀਦ ਹੈ ਕਿ ਤੁਹਾਡਾ ਆਉਣ ਵਾਲਾ ਸਾਲ ਸ਼ਾਨਦਾਰ ਹੋਵੇਗਾ। ਹਮੇਸ਼ਾ ਦੀ ਤਰ੍ਹਾਂ ਬਹੁਤ-ਬਹੁਤ ਪਿਆਰ।

Happy birthday mirchie mommy 🌶 @MirzaSania! Hope you have an “ace” of a year ahead! Loads of love always pic.twitter.com/wPJVE1nqzs

— Yuvraj Singh (@YUVSTRONG12) November 15, 2020

ਸਾਨੀਆ ਨੇ ਪਾਕਿਸਤਾਨੀ ਕ੍ਰਿਕਟਰ ਸ਼ੋਏਬ ਮਲਿਕ ਦੇ ਨਾਲ ਵਿਆਹ ਕੀਤੀ ਸੀ ਤੇ ਅਕਤੂਬਰ 2018 'ਚ ਉਸ ਨੇ ਪੁੱਤਰ ਨੂੰ ਜਨਮ ਦਿੱਤਾ ਸੀ। ਹਾਲ ਹੀ 'ਚ ਸਾਨੀਆ ਤੇ ਸ਼ੋਏਬ ਦੁਬਈ 'ਚ ਦੇਖੇ ਗਏ ਸਨ।

 


Tarsem Singh

Content Editor

Related News