ਯੁਵਰਾਜ ਦਾ ਕਹਿਣਾ ਸਹੀ, ਟੀਮ ’ਚ ਸੀਨੀਅਰ ਖਿਡਾਰੀਆਂ ਦੀ ਕਮੀ : ਗੰਭੀਰ

04/12/2020 6:26:32 PM

ਮੁੰਬਈ : ਭਾਰਤੀ ਟੀਮ ਦੇ ਸਾਬਕਾ ਖਿਡਾਰੀ ਗੌਤਮ ਗੰਭੀਰ ਨੇ ਆਪਣੇ ਪੁਰਾਣੇ ਸਾਥੀ ਯੁਵਰਾਜ ਸਿੰਘ ਦੇ ਬਿਆਨ ਦਾ ਸਮਰਥਨ ਕਰਦਿਆਂ ਕਿਹਾ ਕਿ ਹੁਣ ਦੀ ਟੀਮ ਇੰਡੀਆ ਵਿਚ ਸੀਨੀਅਰ ਖਿਡਾਰੀਆਂ ਦੀ ਕਮੀ ਹੈ। ਟੀਮ ਦੇ ਸਾਬਕਾ ਆਲਰਾਊਂਡਰ ਯੁਵਰਾਜ ਨੇ ਕੁਝ ਦਿਨ ਪਹਿਲਾਂ ਕਿਹਾ ਸੀ ਕਿ ਟੀਮ ਇੰਡੀਆ ਵਿਚ ਕਪਤਾਨ ਵਿਰਾਟ ਕੋਹਲੀ ਅਤੇ ਰੋਹਿਤ ਸ਼ਰਮਾ ਤੋਂ ਇਲਾਵਾ ਕੋਈ ਹੋਰ ਰੋਲ ਮਾਡਲ ਨਹੀਂ ਹੈ ਅਤੇ ਟੀਮ ਵਿਚ ਸੀਨੀਅਰ ਖਿਡਾਰੀਆਂ ਦੀ ਕਮੀ ਆਈ ਹੈ।

PunjabKesari

ਯੁਵਰਾਜ ਦੇ ਬਿਆਨ ਦਾ ਸਮਰਥਨ ਕਰਦਿਆਂ ਗੰਭੀਰ ਨੇ ਸਟਾਰ ਸਪੋਰਟਸ ਦੇ ਸ਼ੋਅ ਵਿਚ ਕਿਹਾ, ‘‘ਮੈਂ ਯੁਵਰਾਜ ਦੇ ਬਿਆਨ ਨਾਲ ਸਿਹਮਤ ਹਾਂ, ਟੀਮ ਵਿਚ ਰੋਲ ਮਾਡਲ ਦੀ ਕਮੀ ਹੈ। ਸਾਲ 2000 ਵਿਚ ਟੀਮ ਵਿਚ ਸਚਿਨ ਤੇਂਦੁਲਕਰ, ਰਾਹੁਲ ਦ੍ਰਾਵਿੜ, ਵੀ. ਵੀ. ਐੱਸ. ਲਕਸ਼ਮਣ ਅਤੇ ਸੌਰਵ ਗਾਂਗੁਲੀ ਵਰਗੇ ਖਿਡਾਰੀ ਟੀਮ ਦਾ ਮਾਰਗਦਰਸ਼ਨ ਕਰਦੇ ਸਨ।ਟੀਮ ਵਿਚ ਸੀਨੀਅਰ ਖਿਡਾਰੀਆਂ ਦਾ ਹੋਣਾ ਜ਼ਰੂਰੀ ਹੈ, ਜਿਸ ਨਾਲ ਉਹ ਤੁਹਾਡੀ ਮਦਦ ਕਰ ਸਕਣ। ਫਿਲਹਾਲ ਮੈਨੂੰ ਨਹੀਂ ਲਗਦਾ ਕਿ ਟੀਮ ਵਿਚ ਸੀਨੀਅਰ ਖਿਡਾਰੀ ਹਨ ਜੋ ਆਪਣਾ ਹਿੱਤ ਛੱਡ ਕੇ ਨੌਜਵਾਨ ਖਿਡਾਰੀਆਂ ਦੀ ਮਦਦ ਕਰ ਸਕਦੇ ਹੋਣ।’’ ਯੁਵਰਾਜ ਨੇ ਕਿਹਾ ਸੀ ਕਿ ਜਦੋਂ ਉਹ ਅਤੇ ਰੋਹਿਤ ਸ਼ਰਮਾ ਟੀਮ ਵਿਚ ਆਏ ਤਾਂ ਉਸ ਸਮੇਂ ਟੀਮ ਦੇ ਸੀਨੀਅਰ ਖਿਡਾਰੀ ਕਾਫੀ ਅਨੁਸ਼ਾਸਨ ਵਿਚ ਰਹਿੰਦੇ ਸੀ। ਜ਼ਾਹਿਰ ਹੈ ਕਿ ਉਸ ਸਮੇਂ ਸੋਸ਼ਲ ਮੀਡੀਆ ਨਹੀਂ ਸੀ ਅਤੇ ਆਪਸੀ ਮੱਤਭੇਦ ਨਹੀਂ ਸੀ।

PunjabKesari


Ranjit

Content Editor

Related News