ਕੱਲਬ ਪੱਧਰੀ ਮੈਚ ''ਚ ਯੁਵਰਾਜ ਨੇ ਖੇਡਿਆ ਸ਼ਾਨਦਾਰ ਸ਼ਾਟ, ਦੇਖੋ ਵੀਡੀਓ
Wednesday, Feb 20, 2019 - 06:34 PM (IST)
ਨਵੀਂ ਦਿੱਲੀ—ਭਾਰਤੀ ਟੀਮ 'ਚ ਵਾਪਸੀ ਦੀਆਂ ਕੋਸ਼ਿਸ਼ਾਂ 'ਚ ਲੱਗੇ ਯੁਵਰਾਜ ਸਿੰਘ ਲਈ ਵਿਸ਼ਵ ਕੱਪ 2019 ਦਾ ਦਰਵਾਜ਼ਾ ਲਗਭਗ ਬੰਦ ਹੋ ਚੁੱਕਿਆ ਹੈ। ਪਰ ਆਈ.ਪੀ.ਐੱਲ. 2019 ਸਿਰ 'ਤੇ ਹੈ ਅਤੇ ਇਸ ਟੂਰਨਾਮੈਂਟ 'ਚ ਜ਼ੋਰਦਾਰ ਪ੍ਰਦਰਸ਼ਨ ਕਰ ਸਿਕਸਰ ਕਿੰਗ ਭਾਰਤੀ ਟੀ-20 ਟੀਮ 'ਚ ਜਗ੍ਹਾ ਹਾਸਲ ਕਰ ਆਪਣੇ ਖੋਹਿਆ ਸਨਮਾਨ ਵਾਪਸ ਪਾਉਣ ਲਈ ਜੀਅ-ਜਾਨ ਲਗਾ ਦੇਣਗੇ। ਉੱਥੇ ਹੀ ਯੁਵਰਾਜ ਨੇ ਕੱਲਬ ਪੱਧਰੀ ਮੈਚ 'ਚ ਡੀਵੀਲਿਅਰਸ ਵਰਗਾ ਸ਼ਾਨਦਾਰ ਸ਼ਾਟ ਖੇਡਿਆ ਜਿਸ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ।
ਦਰਅਸਲ ਏਅਰ ਇੰਡੀਆ ਵਲੋਂ ਖੇਡਦੇ ਹੋਏ 9ਵੇਂ ਓਵਰ 'ਚ ਯੁਵਰਾਜ ਸਿੰਘ ਨੇ ਅਜੀਬੋਗਰੀਬ ਸ਼ਾਟ ਖੇਡਿਆ। ਜਿਸ ਨੂੰ ਦੇਖ ਕੇ ਗੇਂਦਬਾਜ਼ ਵੀ ਹੈਰਾਨ ਰਹਿ ਗਿਆ। ਸੋਸ਼ਲ ਮੀਡੀਆ 'ਤੇ ਇਹ ਸ਼ਾਟ ਬਹੁਤ ਵਾਇਰਲ ਹੋ ਰਿਹਾ ਹੈ। ਲੋਕ ਯੁਵਰਾਜ ਦੇ ਇਸ ਸ਼ਾਟ ਦੀ ਬਹੁਤ ਤਾਰੀਫ ਕਰ ਰਹੇ ਹਨ। ਗੇਂਦਬਾਜ਼ ਜਾਣ ਚੁੱਕਿਆ ਸੀ ਕਿ ਯੁਵਰਾਜ ਰਿਵਰਸ ਸ਼ਾਟ ਖੇਡਣ ਦੀ ਫਿਰਾਕ 'ਚ ਹੈ। ਅਜਿਹੇ 'ਚ ਗੇਂਦਬਾਜ਼ ਨੇ ਯਾਰਕਰ ਲੈਂਥ ਰੱਖਣ ਦੀ ਕੋਸ਼ਿਸ਼ ਕੀਤੀ, ਪਰ ਗੇਂਦ ਸਿੱਧਾ ਯੁਵਰਾਜ ਦੇ ਬੱਲੇ 'ਤੇ ਆ ਗਈ ਅਤੇ ਸ਼ਾਨਦਾਰ ਛੱਕਾ ਚੱਲ ਗਿਆ।
#Yuvraj singh #Six #Awesome pic.twitter.com/PFYxW7EBSY
— Neelkanth (@NeelkanthNikhi1) February 19, 2019
2017 'ਚ ਯੁਵਰਾਜ ਨੇ ਆਪਣਾ ਆਖਰੀ ਕੌਮਾਂਤਰੀ ਮੈਚ ਖੇਡਿਆ ਹੈ। ਇਸ ਸਾਲ ਹੋਣ ਵਾਲੇ ਆਈ.ਪੀ.ਐੱਲ. 'ਚ ਉਹ ਮੁੰਬਈ ਇੰਡੀਅਨ ਵਲੋਂ ਖੇਡਣਗੇ। ਕਿੰਗਸ ਇਲੈਵਨ ਪੰਜਾਬ ਨੇ ਇਸ ਸਾਲ ਉਨ੍ਹਾਂ ਨੂੰ ਅਨਸੋਲਡ ਲਿਸਟ 'ਚ ਪਾ ਦਿੱਤਾ ਸੀ।