ਭਾਰਤ ਤੇ ਪਾਕਿ ਮੈਚ ''ਤੇ ਯੁਵਰਾਜ ਨੇ ਦਿੱਤਾ ਵੱਡਾ ਬਿਆਨ

02/11/2020 11:36:09 PM

ਨਵੀਂ ਦਿੱਲੀ— ਸਾਬਕਾ ਹਰਫਨਮੌਲਾ ਖਿਡਾਰੀ ਯੁਵਰਾਜ ਸਿੰਘ ਨੇ ਕਿਹਾ ਕਿ ਭਾਰਤ ਤੇ ਪਾਕਿਸਤਾਨ ਦੀਆਂ ਟੀਮਾਂ ਇਕ-ਦੂਜੇ ਵਿਰੁੱਧ ਦਵੁੱਲੇ ਕ੍ਰਿਕਟ ਸੀਰੀਜ਼ 'ਚ ਜਿੰਨ੍ਹਾ ਜ਼ਿਆਦਾ ਖੇਡੇਗੀ, ਇਸ ਖੇਡ ਦਾ ਉਨ੍ਹਾ ਜ਼ਿਆਦਾ ਭਲਾ ਹੋਵੇਗਾ। ਯੁਵਰਾਜ ਤੇ ਪਾਕਿਸਤਾਨ ਦੇ ਸਾਬਕਾ ਹਰਫਨਮੌਲਾ ਸ਼ਾਹਿਦ ਅਫਰੀਦੀ ਦਾ ਮੰਨਣਾ ਹੈ ਕਿ ਦੋਵੇਂ ਦੇਸ਼ ਜੇਕਰ ਆਪਸ 'ਚ ਖੇਡਦੇ ਹਨ ਤਾਂ ਇਹ ਕ੍ਰਿਕਟ ਦੇ ਲਈ ਵਧੀਆ ਹੋਵੇਗਾ। ਯੁਵਰਾਜ ਨੇ ਸਪੋਰਟਸ 360 'ਚ ਕਿਹਾ ਕਿ ਮੈਨੂੰ ਪਾਕਿਸਤਾਨ ਵਿਰੁੱਧ 2004, 2006 ਤੇ 2008 'ਚ ਦਵੁੱਲੇ ਸੀਰੀਜ਼ ਖੇਡਣ ਦੇ ਬਾਰੇ 'ਚ ਯਾਦ ਹੈ। ਇਸ ਸਮੇਂ ਦੋਵਾਂ ਦੇਸ਼ਾਂ ਦੇ ਵਿਚਾਲੇ ਜ਼ਿਆਦਾ ਕ੍ਰਿਕਟ ਨਹੀਂ ਹੁੰਦੀ ਪਰ ਇਹ ਚੀਜ਼ਾਂ ਸਾਡੇ ਹੱਥ 'ਚ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਸਾਡੇ ਖੇਡ ਨਾਲ ਲਗਾਅ ਦੇ ਕਾਰਨ ਕ੍ਰਿਕਟ ਖੇਡਦੇ ਹਨ।

PunjabKesari
ਅਸੀਂ ਖੁਦ ਤੈਅ ਨਹੀਂ ਕਰ ਸਕਦੇ ਕਿ ਕਿਸ ਦੇਸ਼ ਵਿਰੁੱਧ ਖੇਡਣਾ ਹੈ। ਮੈਂ ਹਾਲਾਂਕਿ ਇਹ ਕਹਿ ਸਕਦਾ ਹਾਂ ਕਿ ਭਾਰਤ ਤੇ ਪਾਕਿਸਤਾਨ ਇਕ ਦੂਜੇ ਤੋਂ ਜ਼ਿਆਦਾ ਖੇਡਣਗੇ ਤਾਂ ਇਹ ਕ੍ਰਿਕਟ ਦੇ ਲਈ ਵਧੀਆ ਹੋਵੇਗਾ। ਯੁਵਰਾਜ ਤੇ ਅਫਰੀਦੀ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈ ਚੁੱਕੇ ਹਨ ਪਰ ਦੋਵੇਂ ਫ੍ਰੈਚਾਇੰਜ਼ੀ ਆਧਾਰਿਤ ਟੀ-20 ਲੀਗ 'ਚ ਖੇਡਦੇ ਹਨ। ਅਫਰੀਦੀ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਜੇਕਰ ਭਾਰਤ ਤੇ ਪਾਕਿਸਤਾਨ ਵਿਚਾਲੇ ਸੀਰੀਜ਼ ਹੋਈ ਤਾਂ ਇਹ ਏਸ਼ੇਜ਼ ਤੋਂ ਵੱਡੀ ਸੀਰੀਜ਼ ਹੋਵੇਗੀ। ਸਾਨੂੰ ਹਾਲਾਂਕਿ ਅਜਿਹਾ ਮੌਕਾ ਨਹੀਂ ਮਿਲਦਾ ਹੈ। ਸਾਡੇ ਲੋਕਾਂ ਦੇ ਖੇਡ ਦੇ ਪ੍ਰਤੀ ਪਿਆਰ ਦੇ ਵਿਚ ਰਾਜਨੀਤੀ ਨੂੰ ਲੈ ਆਉਂਦੇ ਹਨ। ਦੋਵੇਂ ਦੇਸ਼ ਆਈ. ਸੀ. ਸੀ. ਦੇ ਟੂਰਨਾਮੈਂਟ 'ਚ ਇਕ ਦੂਜੇ ਵਿਰੁੱਧ ਖੇਡਦੇ ਹਨ ਪਰ 2013 ਤੋਂ ਬਾਅਦ ਕੋਈ ਦੁਵੱਲੇ ਸੀਰੀਜ਼ ਨਹੀਂ ਹੋਈ ਹੈ। ਦੋਵਾਂ ਦੇਸ਼ਾਂ ਵਿਚਾਲੇ ਆਖਰੀ ਟੈਸਟ ਸੀਰੀਜ਼ 2008 'ਚ ਖੇਡੀ ਗਈ ਸੀ।


Gurdeep Singh

Content Editor

Related News