ਯੁਵਰਾਜ ਨੇ ਰੋਹਿਤ ਨੂੰ ਦਿੱਤੀ ਜਨਦਿਨ ਦੀ ਵਧਾਈ, ਹਿੱਟਮੈਨ ਨੇ ਕਰ ਦਿੱਤਾ ਟ੍ਰੋਲ

5/1/2020 6:13:41 PM

ਸਪੋਰਟਸ ਡੈਸਕ : ਟੀਮ ਇੰਡੀਆ ਦੇ ਉਪਕਪਤਾਨ ਰੋਹਿਤ ਸ਼ਰਮਾ ਵੀਰਵਾਰ ਭਾਵ 30 ਅਪ੍ਰੈਲ ਨੂੰ 33 ਸਾਲ ਦੇ ਹੋ ਗਏ ਹਨ। ਇਸ ਮੌਕੇ 'ਤੇ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਦੀ ਫ੍ਰੈਂਚਾਈਜ਼ੀ ਮੁੰਬਈ ਇੰਡੀਅਨਜ਼ ਨੇ ਇਕ ਵੀਡੀਓ ਦੇ ਜ਼ਰੀਏ ਉਸ ਨੂੰ ਵਿਸ਼ ਕੀਤਾ ਸੀ। ਇਸ ਵਿਚ ਮੁੰਬਈ ਇੰਡੀਅਨਜ਼ ਦੇ ਮੌਜੂਦਾ ਅਤੇ ਸਾਬਕਾ ਖਿਡਾਰੀ ਸ਼ਾਮਲ ਸੀ। ਵੀਡੀਓ ਦੇ ਜ਼ਰੀਏ ਯੁਵਰਾਜ ਸਿੰਘ ਨੇ ਵੀ ਰੋਹਿਤ ਨੂੰ ਵਿਸ਼ ਕੀਤਾ। ਇਸ ਦਾ ਰਿਪਲਾਈ ਦਿੰਦਿਆਂ ਮੁੰਬਈ ਇੰਡੀਅਨਜ਼ ਦੇ ਕਪਤਾਨ ਨੇ ਯੁਵਰਾਜ ਸਿੰਘ ਦੇ ਵਾਲਾਂ 'ਤੇ ਮਜ਼ੇ ਲਏ। ਯੁਵੀ ਪਿਛਲੇ ਸਾਲ ਮੁੰਬਈ ਦੇ ਲਈ ਖੇਡੇ ਸੀ। ਇਸ ਤੋਂ ਬਾਅਦ ਉਸ ਨੇ ਕੌਮਾਂਤਰੀ ਕ੍ਰਿਕਟ ਤੋਂ ਸੰਨਿਆਸ ਲੈ ਲਿਆ ਸੀ। 

ਰੋਹਿਤ ਨੇ ਯੁਵੀ ਨੂੰ ਟ੍ਰੋਲ ਕਰਦਿਆਂ ਲਿਖਿਆ ਕਿ ਤੁਹਾਡਾ ਸਭ ਦਾ ਧੰਨਵਾਦ। ਲਾਕਡਾਊਨ ਨੇ ਯੁਵੀ ਪਾਜੀ ਦੇ ਵਾਲਾਂ ਨੂੰ ਗੰਭੀਰ ਰੂਪ ਨਾਲ ਨੁਕਸਾਨ ਪਹੁੰਚਾਇਆ ਹੈ। ਰੋਹਿਤ ਲਾਕਡਾਊਨ ਦੌਰਾਨ ਸੋਸ਼ਲ ਮੀਡੀਆ 'ਤੇ ਲਗਾਤਾਰ ਐਕਟਿਵ ਰਹਿੰਦੇ ਹਨ। ਰੋਹਿਤ ਨੇ ਵੀਰਵਾਰ ਸ਼ਾਮ ਭਾਵ 30 ਅਪ੍ਰੈਲ ਨੂੰ ਇੰਸਟਾਗ੍ਰਾਮ 'ਤੇ ਮਹਿਲਾ ਟੀਮ ਦੀ ਓਪਨਰ ਸਮ੍ਰਿਤੀ ਮੰਧਾਨਾ ਅਤੇ ਆਲਰਾਊਂਡਰ ਜੇਮਿਮਾ ਰੋਡ੍ਰਿਗਜ਼ ਦੇ ਨਾਲ ਲਾਈਵ ਚੈਟ 'ਤੇ ਗੱਲਬਾਤ ਕੀਤੀ ਸੀ। ਉਸ ਦੌਰਾਨ ਰੋਹਿਤ ਨੇ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਦੇ ਮਜ਼ੇ ਵੀ ਲਏ ਸੀ।

ਦਰਅਸਲ, ਚੈਟ ਦੌਰਾਨ ਮੰਧਾਨਾ ਨੇ ਦੱਸਿਆ ਕਿ ਪੁਨਰਵਾਸ ਦੌਰਾਨ ਮੁਹੰਮਦ ਸ਼ਮੀ ਨੇ ਮੈਨੂੰ ਗੇਂਦਬਾਜ਼ੀ ਕੀਤੀ। ਸ਼ਮੀ ਨੇ ਮੈਨੂੰ ਭਰੋਸਾ ਦਿਵਾਇਆ ਸੀ ਕਿ ਉਹ ਸਰੀਰ 'ਤੇ ਗੇਂਦ ਨਹੀਂ ਕਰੇਗਾ। ਪਹਿਲੀਆਂ 2-3 ਗੇਂਦਾਂ 'ਤੇ ਮੈਂ ਬੀਟ ਹੋ ਗਈ ਅਤੇ ਅਗਲੀ ਗੇਂਦ ਅੰਦਰ ਆ ਗਈ ਅਤੇ ਮੇਰੇ ਪੈਰ 'ਤੇ ਜਾ ਲੱਗੀ। ਜਿਸ ਕਾਰਨ ਮੈਂ 10 ਦਿਨ ਤਕ ਬਿਸਤਰ ਤੋਂ ਨਾ ਉੱਠ ਸਕੀ। ਇਸ ਤੋਂ ਬਾਅਦ ਰੋਹਿਤ ਨੇ ਕਿਹਾ ਕਿ ਸ਼ਮੀ ਨੂੰ ਨੈਟ ਪ੍ਰੈਕਟਿਸ ਦੌਰਾਨ ਖੇਡਣਾ ਸਭ ਤੋਂ ਮੁਸ਼ਕਿਲ ਹੈ। ਬੁਮਰਾਹ ਅਤੇ ਸ਼ਮੀ ਵਿਚ ਇਸ ਗੱਲ ਲਈ ਮੁਕਾਬਲਾ ਹੁੰਦਾ ਹੈ ਕਿ ਕੌਣ ਜ਼ਿਆਦਾ ਬੀਟ ਤੇ ਬੱਲੇਬਾਜ਼ ਦੇ ਹੈਲਮੈਟ 'ਤੇ ਗੇਂਦ ਮਾਰਦਾ ਹੈ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Ranjit

Content Editor Ranjit