ਯੁਵਰਾਜ ਨੇ ਮਜ਼ਾਕੀਆਂ ਅੰਦਾਜ਼ ’ਚ ਚਾਹਲ ਨੂੰ ਦਿੱਤੀ ਜਨਮਦਿਨ ਦੀ ਵਧਾਈ, ਕੀਤਾ ਇਹ ਟਵੀਟ

Thursday, Jul 23, 2020 - 03:38 PM (IST)

ਯੁਵਰਾਜ ਨੇ ਮਜ਼ਾਕੀਆਂ ਅੰਦਾਜ਼ ’ਚ ਚਾਹਲ ਨੂੰ ਦਿੱਤੀ ਜਨਮਦਿਨ ਦੀ ਵਧਾਈ, ਕੀਤਾ ਇਹ ਟਵੀਟ

ਸਪੋਰਟਸ ਡੈਸਕ– ਭਾਰਤੀ ਕ੍ਰਿਕਟ ਟੀਮ ਦੇ ਸਪਿਨਰ ਯੁਜਵੇਂਦਰ ਚਾਹਲ ਅੱਜ 30 ਸਾਲ ਦੇ ਹੋ ਗਏ ਹਨ। ਇਸ ਦੌਰਾਨ ਉਨ੍ਹਾਂ ਦੇ ਸਾਥੀ ਕ੍ਰਿਕਟਰਾਂ ਸਮੇਤ ਪ੍ਰਸ਼ੰਸਕਾਂ ਨੇ ਉਨ੍ਹਾਂ ਨੂੰ ਜਨਮਦਿਨ ਦੀ ਵਧਾਈ ਦਿੱਤੀ। ਪਰ ਸਾਬਕਾ ਆਲਰਾਊਂਡਰ ਯੁਵਰਾਜ ਸਿੰਘ, ਚਾਹਲ ਨੂੰ ਇਸ ਮੌਕੇ ਵੀ ਟਰੋਲ ਕਰਨ ਤੋਂ ਨਹੀਂ ਹਟੇ। ਉਨ੍ਹਾਂ ਚਾਹਲ ਨੂੰ ਜਨਮਦਿਨ ਦੀ ਵਧਾਈ ਦਿੰਦੇ ਹੋਏ ਕਿਹਾ ਕਿ ਮੈਂ ਤੁਹਾਨੂੰ ਚਾਹਲ ਆਖਾਂ ਜਾਂ ਮਿਸਟਰ ਚੂਹਾ।

ਯੁਵਰਾਜ ਨੇ ਟਵਿਟਰ ’ਤੇ ਚਾਹਲ ਨਾਲ ਇਕ ਤਸਵੀਰ ਸਾਂਝੀ ਕਰਕੇ ਜਨਮਦਿਨ ਦੀ ਵਧਾਈ ਦਿੰਦੇ ਹੋਏ ਲਿਖਿਆ, ‘ਯੁਜਵੇਂਦਰ ਚਾਹਲ ਜਾਂ ਫਿਰ ਮੈਂ ਤੁਹਾਨੂੰ ਮਿਸਟਰ ਚੂਹਾ ਬੁਲਾਵਾ, ਤੁਹਾਨੂੰ ਭਾਰ ਵਧਾਉਣ ਲਈ ਸ਼ੁਭਕਾਮਨਾਵਾਂ ਦਿੰਦਾ ਹਾਂ। ਆਪਣੀਆਂ ਮਜ਼ੇਦਾਰ ਵੀਡੀਓ ਅਤੇ ਕੁਮੈਂਟਸ ਨਾਲ ਮਨੋਰੰਜਨ ਕਰਦੇ ਰਹੋ। ਤੁਹਾਨੂੰ ਜਨਮਦਿਨ ਦੀਆਂ ਸ਼ੁਭਕਾਮਨਾਵਾਂ।

PunjabKesari

ਯੁਵਰਾਜ ਦੇ ਇਸ ਟਵੀਟ ਨੂੰ 6 ਹਜ਼ਾਰ ਤੋਂ ਜ਼ਿਆਦਾ ਲੋਕਾਂ ਨੇ ਲਾਈਕ ਕੀਤਾ ਹੈ ਜਦਕਿ ਸੈਂਕੜੇ ਲੋਕਾਂ ਨੇ ਇਸ ’ਤੇ ਆਪਣੀ ਪ੍ਰਤੀਕਿਰਿਆ ਵੀ ਦਿੱਤੀ ਹੈ। ਜ਼ਿਕਰਯੋਗ ਹੈ ਕਿ ਯੁਵਰਾਜ ਨੇ 2019 ’ਚ ਕ੍ਰਿਕਟ ਤੋਂ ਸਨਿਆਸ ਲਿਆ ਸੀ ਅਤੇ ਇਸ ਤੋਂ ਬਾਅਦ ਹੀ ਉਹ ਸੋਸ਼ਲ ਮੀਡੀਆ ’ਤੇ ਕਾਫੀ ਐਕਟਿਵ ਹਨ। ਉਹ ਹਮੇਸ਼ਾ ਆਪਣੇ ਸਾਥੀ ਖਿਡਾਰੀਆਂ ਅਤੇ ਜੂਨੀਅਰਾਂ ਨੂੰ ਟਰੋਲ ਕਰਦੇ ਰਹਿੰਦੇ ਹਨ। 


author

Rakesh

Content Editor

Related News