ਯੁਵਰਾਜ ਨੇ BCCI ਤੋਂ ਵਿਦੇਸ਼ੀ ਲੀਗ ਖੇਡਣ ਦੀ ਮੰਗੀ ਇੰਜਾਜ਼ਤ

Wednesday, Jun 19, 2019 - 06:34 PM (IST)

ਯੁਵਰਾਜ ਨੇ BCCI ਤੋਂ ਵਿਦੇਸ਼ੀ ਲੀਗ ਖੇਡਣ ਦੀ ਮੰਗੀ ਇੰਜਾਜ਼ਤ

ਨਵੀਂ ਦਿੱਲੀ : ਕੌਮਾਂਤਰੀ ਕ੍ਰਿਕਟ ਤੋਂ ਸੰਨਿਆਸ ਲੈ ਚੁੱਕੇ ਭਾਰਤ ਦੇ ਸਾਬਕਾ ਆਲਰਾਊਂਡਰ ਯੁਵਰਾਜ ਸਿੰਘ ਨੇ ਭਾਰਤੀ ਕ੍ਰਿਕਟ ਕੰਟ੍ਰੋਲ ਬੋਰਡ (ਬੀ. ਸੀ. ਸੀ. ਆਈ.) ਨੂੰ ਪੱਤਰ ਲਿੱਖ ਕੇ ਵਿਦੇਸ਼ਾਂ ਵਿਚ ਹੋਣ ਵਾਲੀਆਂ ਟੀ-20 ਖੇਡਣ ਦੀ ਇਜਾਜ਼ਤ ਮੰਗੀ ਹੈ। ਯੁਵਰਾਜ ਨੇ ਹਾਲ ਹੀ 'ਚ ਮੁੰਬਈ ਵਿਚ ਆਪਣੇ ਸੰਨਿਆਸ ਦਾ ਐਲਾਨ ਕਰਦਿਆਂ ਵਿਦੇਸ਼ਾਂ ਵਿਚ ਟੀ-20 ਲੀਗ ਖੇਡਣ ਦੀ ਇੱਛਾ ਜ਼ਾਹਰ ਕੀਤੀ ਸੀ। ਹਾਲਾਂਕਿ ਬੀ. ਸੀ. ਸੀ. ਆਈ. ਭਾਰਤੀ ਖਿਡਾਰੀਆਂ ਨੂੰ ਵਿਦੇਸ਼ਾਂ ਵਿਚ ਟੀ-20 ਖੇਡਣ ਦੀ ਇਜਾਜ਼ਤ ਨਹੀਂ ਦਿੰਦਾ। ਯੁਵਜਾਰ ਨੇ ਸੰਨਿਆਸ ਦਾ ਐਲਾਨ ਕਰਦਿਆਂ ਕਿਹਾ ਸੀ ਕਿ ਉਹ ਟੀ-20 ਕ੍ਰਿਕਟ ਖੇਡਣਾ ਚਾਹੁੰਦੇ ਹਨ।


Related News