BCCI ਦੇ ਇਸ ਨਿਯਮ ਨੂੰ ਹਰਭਜਨ ਨੇ ਦੱਸਿਆ ਬੀਮਾਰ, ਯੁਵਰਾਜ ਨੇ ਵੀ ਕੱਢੀ ਭੜਾਸ

10/22/2019 6:25:17 PM

ਨਵੀਂ ਦਿੱਲੀ : ਵਿਜੇ ਹਜ਼ਾਰੇ ਟ੍ਰਾਫੀ 2019 ਦੇ ਸੈਮੀਫਾਈਨਲ 'ਚ ਪਹੁੰਚਣ ਵਾਲੀਆਂ 4 ਟੀਮਾਂ ਦੇ ਨਾਂ ਤੈਅ ਹੋ ਚੁੱਕੇ ਹਨ। ਹਾਲਾਂਕਿ ਸੋਮਵਾਰ ਨੂੰ ਤਾਮਿਲਨਾਡੂ ਅਤੇ ਛੱਤੀਸਗੜ੍ਹ ਦੇ ਬਿਨਾ ਮੈਚ ਖੇਡੇ ਸੈਮੀਫਾਈਨਲ ਵਿਚ ਪਹੁੰਚਣ 'ਤੇ ਸਵਾਲ ਖੜ੍ਹੇ ਹੋ ਗਏ ਹਨ। ਇਸ ਮਾਮਲੇ ਵਿਚ ਭਾਰਤੀ ਟੀਮ ਦੇ ਸਾਬਕਾ ਦਿੱਗਜ ਯੁਵਰਾਜ ਸਿੰਘ ਅਤੇ ਹਰਭਜਨ ਸਿੰਘ ਨੇ ਬੀ. ਸੀ. ਸੀ. ਆਈ. ਦੇ ਨਿਯਮਾਂ 'ਤੇ ਸਵਾਲ ਖੜ੍ਹੇ ਕਰ ਦਿੱਤੇ ਅਤੇ ਰੱਜ ਭੜਾਸ ਕੱਢੀ।

PunjabKesari

ਦਰਅਸਲ, ਸੋਮਵਾਰ ਨੂੰ ਤਾਮਿਲਨਾਡੂ ਬਨਾਮ ਪੰਜਾਬ ਅਤੇ ਸਾਬਕਾ ਚੈਂਪੀਅਨ ਮੁੰਬਈ ਬਨਾਮ ਛੱਤੀਸਗੜ੍ਹ ਵਿਚਾਲੇ ਵਿਜੇ ਹਜ਼ਾਰੇ ਟ੍ਰਾਫੀ ਕੁਆਰਟਰ ਫਾਈਨਲ ਮੁਕਾਬਲੇ ਮੀਂਹ ਕਾਰਨ ਪੂਰੇ ਨਹੀਂ ਹੋ ਸਕੇ। ਉਸ ਤੋਂ ਬਾਅਦ ਤਾਮਿਲਨਾਡੂ ਅਤੇ ਛੱਤੀਸਗੜ੍ਹ ਨੂੰ ਗਰੁਪ ਗੇੜ ਵਿਚ ਬਿਹਤਰ ਪ੍ਰਦਰਸ਼ਨ ਦੇ ਆਧਾਰ 'ਤੇ ਸੈਮੀਫਾਈਨਲ ਵਿਚ ਭੇਜ ਦਿੱਤਾ ਗਿਆ। ਗਰੁਪ ਗੇੜ ਵਿਚ ਤਾਮਿਲਨਾਡੂ ਨੇ ਸਾਰੇ 9 ਜਦਕਿ ਪੰਜਾਬ ਨੇ 8 ਵਿਚੋਂ 5 ਮੈਚ ਜਿੱਤੇ ਸੀ। ਹਾਲਾਂਕਿ ਇਸ ਨਿਯਮ ਤੋਂ ਨਿਰਾਸ਼ ਹੋ ਕੇ ਪੰਜਾਬ ਦੇ ਕ੍ਰਿਕਟਰ ਮੰਦੀਪ ਸਿੰਘ ਨੇ ਆਪਣੀ ਨਾਰਾਜ਼ਗੀ ਜਤਾਈ ਅਤੇ ਬੀ. ਸੀ. ਸੀ. ਆਈ. ਨੂੰ ਟਵੀਟ ਕਰਦਿਆਂ ਕਿਹਾ, ''ਇਕ ਬਹੁਤ ਹੀ ਮੁਸ਼ਕਲ ਏ-ਬੀ ਸਮੂਹ ਵਿਚ ਲੀਗ ਚਰਣ ਵਿਚ ਸ਼ਾਨਦਾਰ ਕ੍ਰਿਕਟ ਖੇਡਿਆ ਅਤੇ ਸ਼ਾਨਦਾਰ ਢੰਗ ਨਾ ਨਾਕਆਊਟ ਲਈ ਕੁਆਲੀਫਾਈ ਕੀਤਾ। ਹੁਣ ਅਸੀਂ ਮੀਂਹ ਕਾਰਨ ਕੁਆਰਟਰ ਫਾਈਨਲ ਖੇਡੇ ਬਿਨਾ ਟੂਰਨਾਮੈਂਟ 'ਚੋਂ ਬਾਹਰ ਹੋ ਗਏ ਹਾਂ।

PunjabKesari

ਉੱਥੇ ਹੀ ਮੰਦੀਪ ਸਿੰਘ ਦੇ ਇਸ ਟਵੀਟ ਨੂੰ ਹਰਭਜਨ ਸਿੰਘ ਨੇ ਰੀਟਵੀਟ ਕਰਦਿਆਂ ਬੀ. ਸੀ. ਸੀ. ਆਈ. ਦੇ ਨਿਯਮ ਨੂੰ ਹੀ ਬੀਮਾਰ ਦੱਸ ਦਿੱਤਾ ਅਤੇ ਸਵਾਲ ਖੜ੍ਹੇ ਕਰਦਿਆਂ ਕਿਹਾ, ''ਇਨ੍ਹਾਂ ਟੂਰਨਾਮੈਂਟਸ ਲਈ ਕੋਈ ਰਿਜ਼ਰਵ ਡੇ ਕਿਉਂ ਨਹੀਂ ਹੈ। ਬੀ. ਸੀ. ਸੀ. ਆਈ. ਨੂੰ ਇਸ ਮਾਮਲੇ ਨੂੰ ਦੇਖਣਾ ਚਾਹੀਦਾ ਹੈ।''

PunjabKesari

ਹਰਭਜਨ ਤੋਂ ਬਾਅਦ ਪੰਜਾਬ ਦੇ ਸਿਕਸਰ ਕਿੰਗ ਯੁਵਰਾਜ ਨੇ ਵੀ ਇਸ ਮਾਮਲੇ 'ਤੇ ਆਪਣਾ ਪੱਖ ਰੱਖਦਿਆਂ ਕਿਹਾ, ''ਵਿਜੇ ਹਜ਼ਾਰੇ ਟੂਰਨਾਮੈਂਟ ਵਿਚ ਤਾਮਿਲਨਾਡੂ ਖਿਲਾਫ ਪੰਜਾਬ ਲਈ ਕੀਤਾ ਗਿਆ ਫੈਸਲਾ ਬਦਕਿਸਮਤੀ ਵਾਲਾ ਹੈ। ਪੰਜਾਬ ਫਿਰ ਤੋਂ ਖਰਾਬ ਮੌਸਮ ਦੀ ਵਜ੍ਹਾ ਤੋਂ ਹਾਰ ਗਿਆ ਅਤੇ ਅਸੀਂ ਅੰਕਾਂ ਦੇ ਆਧਾਰ 'ਤੇ ਸੈਮੀਫਾਈਨਲ ਵਿਚ ਨਹੀਂ ਪਹੁੰਚ ਸਕੇ। ਸਾਡੇ ਕੋਲ ਰਿਜ਼ਰਵ ਡੇ ਕਿਉਂ ਨਹੀਂ ਹੈ? ਕੀ ਘਰੇਲੂ ਟੂਰਨਾਮੈਂਟ ਬੀ. ਸੀ. ਸੀ. ਆਈ. ਲਈ ਮਹੱਤਵਪੂਰਨ ਨਹੀਂ ਹੈ।


Related News