ਯੁਵਰਾਜ ਦੀ ਟੀਮ ਨੇ ਕੀਤਾ ਕਮਾਲ, ਧਾਕੜ ਅੰਦਾਜ਼ ''ਚ ਜਿੱਤਿਆ ਟੀ-10 ਖਿਤਾਬ

Monday, Nov 25, 2019 - 12:45 PM (IST)

ਯੁਵਰਾਜ ਦੀ ਟੀਮ ਨੇ ਕੀਤਾ ਕਮਾਲ, ਧਾਕੜ ਅੰਦਾਜ਼ ''ਚ ਜਿੱਤਿਆ ਟੀ-10 ਖਿਤਾਬ

ਸਪੋਰਟਸ ਡੈਸਕ : ਆਬੂਧਾਬੀ ਵਿਚ ਖੇਡੀ ਗਈ ਟੀ-10 ਲੀਗ ਦਾ ਖਿਤਾਬ ਯੁਵਰਾਜ ਦੀ ਟੀਮ ਮਰਾਠਾ ਅਰੇਬੀਅਨਜ਼ ਨੇ ਆਪਣੇ ਨਾਂ ਕਰ ਲਿਆ। ਸਲਾਮੀ ਬੱਲੇਬਾਜ਼ ਚਾਡਵਿਕ ਵਾਲਟਨ (51) ਅਤੇ ਕਪਤਾਨ ਡਵੇਨ ਬ੍ਰਾਵੋ (2/16) ਦੀ ਖਤਰਨਾਕ ਗੇਂਦਬਾਜ਼ੀ ਦੀ ਬਦੌਲਤ ਅਰੇਬੀਅਨਜ਼ ਟੀਮ ਨੇ ਫਾਈਨਲ ਵਿਚ ਡੈੱਕਨ ਗਲੈਡੀਏਟਰਸ ਨੂੰ 8 ਵਿਕਟਾਂ ਨਾਲ ਹਰਾਇਆ। ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਸ਼ੇਨ ਵਾਟਸਨ ਦੀ ਕਪਤਾਨੀ ਵਾਲੀ ਗਲੈਡੀਏਟਰਸ ਨੇ 10 ਓਵਰਾਂ ਵਿਚ 8 ਵਿਕਟਾਂ 'ਤੇ 87 ਦੌੜਾਂ ਬਣਾਈਆਂ। ਇਸ ਟੀਚੇ ਨੂੰ ਅਰੇਬੀਅਨਜ਼ ਨੇ ਸਿਰਫ 2 ਵਿਕਟਾਂ ਗੁਆ ਕੇ 7.2 ਓਵਰਾਂ ਵਿਚ ਹੀ ਹਾਸਲ ਕਰ ਟੀ-10 ਲੀਗ ਦੀ ਚੈਂਪੀਅਨ ਬਣ ਗਈ।

PunjabKesari

ਇਸ ਖਿਤਾਬੀ ਮੁਕਾਬਲੇ ਵਿਚ ਮਰਾਠਾ ਅਰੇਬੀਅਨਜ਼ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ। ਡੈੱਕਨ ਗਲੈਡੀਏਟਰਸ ਟੀਮ ਦੀ ਸ਼ੁਰੂਆ ਖਰਾਬ ਰਹੀ ਅਤੇ 4.5 ਓਵਰਾਂ ਵਿਚ ਹੀ ਟੀਮ ਦੇ ਚੋਟੀ 4 ਬੱਲੇਬਾਜ਼ ਸਿਰਫ 34 ਦੌੜਾਂ ਬਣਾ ਕੇ ਆਊਟ ਹੋ ਗਏ। ਕਪਤਾਨ ਸ਼ੇਨ ਵਾਟਸਨ (1) ਪਹਿਲੇ ਹੀ ਓਵਰ ਵਿਚ ਆਊਟ ਹੋ ਗਏ। ਡੈਨ ਲਾਰੇਂਸ ਅਤੇ ਕਿਰੇਨ ਪੋਲਾਰਡ ਵੀ ਨਹੀਂ ਚੱਲ ਸਕੇ। ਪੋਲਾਰਡ ਨੂੰ ਕਸੁਨ ਰਜੀਤਾ ਅਤੇ ਲਾਰੇਂਸ ਨੂੰ ਬ੍ਰਾਵੋ ਨੇ ਆਊਟ ਕੀਤਾ। ਭਨੁਕਾ ਰਾਜਪਕਸ਼ਾ (23 ਅਤੇ ਆਸਿਫ ਖਾਨ (25) ਨੇ ਮਿਡਲ ਓਵਰਾਂ ਵਿਚ ਕੁਝ ਵੱਡੇ ਸ਼ਾਟਸ ਲਗਾ ਕੇ ਟੀਮ ਨੂੰ 87 ਦੌੜਾਂ ਦੇ ਸਨਮਾਨਜਨਕ ਸਕੋਰ ਤਕ ਪਹੁੰਚਾਇਆ।

PunjabKesari

ਟੀਚੇ ਦਾ ਪਿੱਛਾ ਕਰਦਿਆਂ ਅਰੇਬੀਅਨਜ਼ ਨੂੰ ਕ੍ਰਿਸ ਲਿਨ ਅਤੇ ਚਾਡਵਿਕ ਵਾਲਟਨ (ਅਜੇਤੂ 51) ਨੇ ਬਿਹਤਰੀਨ ਸ਼ੁਰੂਆਤ ਕੀਤੀ। ਦੋਵਾਂ ਨੇ ਪਹਿਲੇ ਵਿਕਟ ਲਈ 3.5 ਓਵਰਾਂ ਵਿਚ 56 ਦੌੜਾਂ ਜੋੜ ਲਈਆਂ। ਕ੍ਰਿਸ ਲਿਨ ਨੇ 10 ਗੇਂਦਾਂ 'ਤੇ 2 ਛੱਕਿਆਂ ਦੀ ਮਦਦ ਨਾਲ 16 ਦੌੜਾਂ ਬਣਾਈਆਂ। ਦੂਜੇ ਪਾਸੇ ਵਾਲਟਨ ਨੇ ਵੀ ਧਮਾਕੇਦਾਰ ਸ਼ਾਟਸ ਲਗਾਏ ਅਤੇ ਗਲੈਡੀਏਟਰਸ ਦੀਆਂ ਉਮੀਦਾਂ ਨੂੰ ਤੋੜ ਦਿੱਤਾ।

PunjabKesari

ਦੱਸ ਦਈਏ ਕਿ ਲੰਬੇ ਛੱਕੇ ਲਾਉਣ ਲਈ ਜਾਣੇ ਜਾਣ ਵਾਲੇ ਸਾਬਕਾ ਭਾਰਤੀ ਬੱਲੇਬਾਜ਼ ਸਿਕਸਰ ਕਿੰਗ ਯੁਵਰਾਜ ਦੇ ਇਸ ਲੀਗ ਵਿਚ ਵੀ ਸ਼ਾਨਦਾਰ ਸ਼ਾਟਸ ਦੇਖਣ ਨੂੰ ਮਿਲੇ। ਟੀ-20 ਵਰਲਡ ਕੱਪ 2007 ਵਿਚ 6 ਗੇਂਦਾਂ 'ਤੇ ਲਗਾਤਾਰ 6 ਛੱਕੇ ਲਾਉਣ ਵਾਲੇ ਯੁਵਰਾਜ ਇਸ ਲੀਗ ਵਿਚ ਵੀ ਉਸੇ ਅੰਦਾਜ਼ ਵਿਚ ਖੇਡੇ। ਹਾਲਾਂਕਿ ਫਾਈਨਲ ਵਿਚ ਯੁਵਰਾਜ ਨੂੰ ਬੱਲੇਬਾਜ਼ੀ ਕਰਨ ਦਾ ਮੌਕਾ ਨਹੀਂ ਮਿਲਿਆ ਅਤੇ ਟੀਮ ਨੇ ਸਿਰਫ 2 ਵਿਕਟਾਂ ਗੁਆ ਕੇ ਮੈਚ ਟੀਚਾ ਹਾਸਲ ਕਰ ਖਿਤਾਬ 'ਤੇ ਕਬਜਾ ਕਰ ਲਿਆ।

PunjabKesari


Related News