B'day Special : ਸੰਘਰਸ਼ਾਂ ਦੀ ਕਸੌਟੀ 'ਤੇ ਉਤਰਕੇ ਹੀਰੇ ਵਾਂਗ ਚਮਕਿਆ ਯੂਸੁਫ ਪਠਾਨ
Tuesday, Nov 17, 2020 - 12:52 PM (IST)
ਸਪੋਰਟਸ ਡੈਸਕ— 17 ਨਵੰਬਰ 1982 ਨੂੰ ਗੁਜਰਾਤ ਦੇ ਬੜੌਦਾ 'ਚ ਜੰਮੇ ਯੂਸੁਫ ਪਠਾਨ ਟੀਮ ਇੰਡੀਆ ਦੇ ਆਲਰਾਊਂਡਰ ਖਿਡਾਰੀ ਰਹੇ ਹਨ। ਅੱਜ ਯੂਸੁਫ ਪਠਾਨ ਆਪਣਾ 38ਵਾਂ ਜਨਮ ਦਿਨ ਮਨਾ ਰਹੇ ਹਨ। ਯੂਸੁਫ ਪਠਾਨ ਦੇ ਪਿਤਾ ਇਕ ਮਸਜਿਦ 'ਚ ਰਹਿੰਦੇ ਸਨ। ਉਨ੍ਹਾਂ ਦਾ ਭਰਾ ਇਰਫਾਨ ਪਠਾਨ ਹੈ। ਉਹ ਵੀ ਇਕ ਮਸ਼ਹੂਰ ਕ੍ਰਿਕਟਰ ਹੈ। ਬਚਪਨ 'ਚ ਉਨ੍ਹਾਂ ਦੇ ਘਰ 'ਚ ਗਰੀਬੀ ਦਾ ਆਲਮ ਇਹ ਸੀ ਕਿ ਉਨ੍ਹਾਂ ਦੇ ਘਰ ਟਾਇਲਟ ਵੀ ਨਹੀਂ ਸੀ। ਕਈ ਵਾਰ ਦੋ-ਤਿੰਨ ਦਿਨ ਦਾ ਖਾਣਾ ਇਕੱਠਾ ਇਕੋ ਦਿਨ ਬਣਦਾ ਸੀ।
ਕੌਮਾਂਤਰੀ ਕ੍ਰਿਕਟ 'ਚ ਯੂਸੁਫ ਦਾ ਪ੍ਰਦਰਸ਼ਨ
ਕੌਮਾਂਤਰੀ ਕ੍ਰਿਕਟ 'ਚ ਯੂਸੁਫ ਪਠਾਨ ਦਾ ਪ੍ਰਦਰਸ਼ਨ ਪਠਾਨ ਨੂੰ ਉਸ ਦੀ ਧਮਾਕੇਦਾਰ ਬੱਲੇਬਾਜ਼ੀ ਲਈ ਜਾਣਿਆ ਜਾਂਦਾ ਹੈ। ਉਹ ਦੋ ਵਰਲਡ ਕੱਪ ਜਿੱਤਣ ਵਾਲੀ ਟੀਮ ਦੇ ਮੈਂਬਰ ਰਹਿ ਚੁੱਕੇ ਹਨ। 2007 'ਚ ਉਨ੍ਹਾਂ ਦੇ ਰਹਿੰਦੇ ਹੋਏ ਟੀਮ ਇੰਡੀਆ ਟੀ-20 ਵਰਲਡ ਕੱਪ ਜਿੱਤੀ ਸੀ। ਦੂਜੇ ਪਾਸੇ ਯੂਸੁਫ ਦੇ ਟੀਮ 'ਚ ਰਹਿੰਦੇ ਹੋਏ 2011 'ਚ ਵਨ-ਡੇ ਵਰਲਡ ਕੱਪ 'ਤੇ ਟੀਮ ਇੰਡੀਆ ਨੇ ਕਬਜ਼ਾ ਕੀਤਾ ਸੀ। ਗ਼ਰੀਬ ਪਰਿਵਾਰ ਤੋਂ ਆਉਣ ਵਾਲੇ ਯੂਸੁਫ ਨੇ ਭਾਰਤ ਲਈ 57 ਵਨ-ਡੇ ਅਤੇ 22 ਟੀ-20 ਮੈਚ ਖੇਡੇ ਹਨ। ਆਈ. ਪੀ. ਐੱਲ. 'ਚ ਉਨ੍ਹਾਂ ਨੇ 174 ਮੁਕਾਬਲਿਆਂ 'ਚ ਹਿੱਸਾ ਲਿਆ। ਪਠਾਨ ਨੂੰ ਧਮਾਕੇਦਾਰ ਬੱਲੇਬਾਜ਼ ਦੇ ਤੌਰ 'ਤੇ ਜਾਣਿਆ ਜਾਂਦਾ ਹੈ। ਉਨ੍ਹਾਂ ਨੇ ਕੌਮਾਂਤਰੀ ਅਤੇ ਆਈ. ਪੀ. ਐੱਲ. ਮੈਚਾਂ 'ਚ ਕਈ ਯਾਦਗਾਰ ਪਾਰੀਆਂ ਖੇਡੀਆਂ। ਯੂਸੁਫ ਪਠਾਨ ਨੇ ਆਪਣੇ ਵਨ-ਡੇ 'ਚ ਦੋ ਸੈਂਕੜੇ ਤੇ ਤਿੰਨ ਅਰਧ ਸੈਂਕੜਿਆਂ ਦੀ ਮਦਦ ਨਾਲ 810 ਦੌੜਾਂ ਬਣਾਈਆਂ। ਇਸ ਦੌਰਾਨ ਉਨ੍ਹਾਂ ਦਾ ਸਟ੍ਰਾਈਕ ਰੇਟ 113.60 ਦਾ ਰਿਹਾ। ਟੀ-20 'ਚ ਉਨ੍ਹਾਂ ਦਾ ਸਟ੍ਰਾਈਕ ਰੇਟ 146.58 ਰਿਹਾ ਸੀ। ਆਈ. ਪੀ. ਐੱਲ. 'ਚ ਉਨ੍ਹਾਂ ਦਾ ਬਹੁਤ ਚੰਗਾ ਰਿਕਾਰਡ ਹੈ।
ਆਈ. ਪੀ. ਐੱਲ. 'ਚ ਖੇਡੀਆਂ ਕਈ ਯਾਦਗਾਰ ਪਾਰੀਆਂ
ਤਾਬੜਤੋੜ ਬੈਟਿੰਗ ਦੇ ਚਲਦੇ ਵਿਰੋਧੀ ਖੇਮੇ 'ਚ ਹਲਚਲ ਮਚਾਉਣ ਵਾਲੇ ਯੂਸੁਫ ਆਈ. ਪੀ. ਐਲ. ਦੇ ਸਭ ਤੋਂ ਮਹਿੰਗੇ ਖਿਡਾਰੀ ਵੀ ਰਹੇ ਹਨ। 2012 ਦੇ ਬਾਅਦ ਯੁਸੂਫ ਨੂੰ ਕੌਮਾਂਤਰੀ ਕ੍ਰਿਕਟ 'ਚ ਜਗ੍ਹਾ ਤਾਂ ਨਹੀਂ ਮਿਲੀ ਪਰ ਆਈ. ਪੀ. ਐੱਲ. 'ਚ ਉਨ੍ਹਾਂ ਦਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰਿਹਾ ਸੀ। ਆਈ. ਪੀ. ਐਲ. 'ਚ ਸਭ ਤੋਂ ਤੇਜ਼ ਸੈਂਕੜਾ ਲਾਉਣ ਵਾਲੇ ਬੱਲੇਬਾਜ਼ਾਂ 'ਚ ਯੂਸੁਫ ਪਠਾਨ ਦਾ ਦੂਜਾ ਨੰਬਰ ਹੈ। ਸਾਲ 2010 'ਚ ਰਾਜਸਥਾਨ ਰਾਇਲਸ ਵੱਲੋਂ ਖੇਡਦੇ ਹੋਏ ਯੂਸੁਫ ਨੇ 37 ਗੇਂਦਾਂ 'ਚ ਸੈਂਕੜਾ ਠੋਕ ਦਿੱਤਾ। ਦੂਜੇ ਪਾਸੇ ਸਭ ਤੋਂ ਤੇਜ਼ ਅਰਧ ਸੈਂਕੜੇ ਦੀ ਗੱਲ ਕਰੀਏ ਤਾਂ ਇਹ ਰਿਕਾਰਡ ਯੂਸੁਫ ਦੇ ਨਾਂ ਹੈ। ਉਨ੍ਹਾਂ ਨੇ 2014 'ਚ ਕੋਲਕਾਤਾ ਵੱਲੋਂ ਖੇਡਦੇ ਹੋਏ 15 ਗੇਂਦਾਂ 'ਚ ਅਰਧ ਸੈਂਕੜਾ ਪੂਰਾ ਕਰਕੇ ਇਤਿਹਾਸ ਰਚ ਦਿੱਤਾ ਸੀ।
ਇਹ ਵੀ ਪੜ੍ਹੋ : ਕ੍ਰਿਕਟਰ ਸ਼ਾਕਿਬ ਅਲ ਹਸਨ ਨੇ ਕੀਤੀ ਕਾਲੀ ਮਾਤਾ ਦੀ ਪੂਜਾ, ਮਿਲੀ ਜਾਨੋਂ ਮਾਰਨ ਦੀ ਧਮਕੀ