B''Day Spcl : 37 ਸਾਲ ਦੇ ਹੋਏ ਯੂਸੁਫ ਪਠਾਨ, ਜਾਣੋ ਉਨ੍ਹਾਂ ਨਾਲ ਜੁੜੀਆਂ ਕ੍ਰਿਕਟਰ ਦੀਆਂ ਖਾਸ ਗੱਲਾਂ

11/17/2019 2:03:25 PM

ਨਵੀਂ ਦਿੱਲੀ— ਯੂਸੁਫ ਪਠਾਨ ਕ੍ਰਿਕਟ ਦੇ ਇਕਲੌਤੇ ਅਜਿਹੇ ਖਿਡਾਰੀ ਹਨ ਜਿਨ੍ਹਾਂ ਨੇ ਵਿਸ਼ਵ ਕੱਪ ਦੇ ਫਾਈਨਲ 'ਚ ਡੈਬਿਊ ਕੀਤਾ ਸੀ।  ਯੂਸੁਫ ਪਠਾਨ ਨੇ 2007 'ਚ ਪਹਿਲੇ ਟੀ-20 ਵਿਸ਼ਵ ਕੱਪ ਦੇ ਫਾਈਨਲ 'ਚ ਪਾਕਿਸਤਾਨ ਦੇ ਖਿਲਾਫ ਓਪਨਿੰਗ ਕਰਕੇ ਆਪਣੇ ਕੌਮਾਂਤਰੀ ਕ੍ਰਿਕਟ ਦੀ ਸ਼ੁਰੂਆਤ ਕੀਤੀ ਸੀ। ਯੂਸੁਫ ਪਠਾਨ ਅੱਜ 37 ਸਾਲ ਦੇ ਹੋ ਗਏ ਹਨ। 17 ਨਵੰਬਰ 1982 ਨੂੰ ਜੰਮੇ ਯੂਸੁਫ ਤੇਜ਼-ਤਰਾਰ ਅਤੇ ਤੂਫਾਨੀ ਪਾਰੀ ਖੇਡਣ ਵਾਲੇ ਕ੍ਰਿਕਟਰਾਂ 'ਚੋਂ ਇਕ ਹਨ।
PunjabKesari
ਵਨ ਡੇ ਅਤੇ ਟੀ-20 'ਚ 100 ਤੋਂ ਜ਼ਿਆਦਾ ਦੀ ਸਟ੍ਰਾਈਕ ਰੇਟ ਨਾਲ ਖੇਡਣ ਵਾਲੇ ਯੂਸੁਫ ਟੀਮ ਇੰਡੀਆ ਦੇ ਹਮਲਾਵਰ ਬੱਲੇਬਾਜ਼ਾਂ 'ਚ ਗਿਣੇ ਜਾਂਦੇ ਹਨ। ਮੰਨਿਆ ਜਾਂਦਾ ਹੈ ਕਿ ਯੂਸੁਫ ਪਠਾਨ ਅੰਤਿਮ ਓਵਰਾਂ 'ਚ ਜਿੰਨੀ ਤੇਜ਼ੀ ਨਾਲ ਦੌੜਾਂ ਬਣਾਉਂਦੇ ਸਨ ਓਨੀ ਤੇਜ਼ੀ ਨਾਲ ਕੋਈ ਹੋਰ ਨਹੀਂ ਕਰ ਸਕਦਾ।
PunjabKesari
ਯੂਸੁਫ ਨੇ ਅਜੇ ਤਕ 57 ਵਨ ਡੇ ਮੈਚ ਖੇਡੇ ਹਨ। 57 ਮੈਚ ਦੀਆਂ 41 ਪਾਰੀਆਂ 'ਚ ਯੁਸੁਫ ਨੇ 113.60 ਦੀ ਸਟ੍ਰਾਈਕ ਰੇਟ ਨਾਲ 810 ਦੌੜਾਂ ਬਣਾਈਆਂ ਹਨ। ਇਸ ਦੌਰਾਨ ਪਠਾਨ ਨੇ 2 ਸੈਂਕੜੇ ਅਤੇ 3 ਅਰਧ ਸੈਂਕੜੇ ਲਗਾਏ ਹਨ। ਪਠਾਨ ਨੇ ਆਪਣੇ ਕੌਮਾਂਤਰੀ ਕਰੀਅਰ ਦੀ ਸ਼ੁਰੂਆਤ ਟੀ-20 ਨਾਲ ਕੀਤੀ ਸੀ ।
PunjabKesari
ਯੂਸੁਫ ਪਠਾਨ ਨੇ ਅਜੇ ਤਕ 22 ਟੀ-20 ਮੈਚਾਂ 'ਚ 146.58 ਦੀ ਸਟ੍ਰਾਈਕ ਰੇਟ ਨਾਲ 236 ਦੌੜਾਂ ਬਣਾਈਆਂ ਹਨ। ਹਾਲਾਂਕਿ ਕੌਮਾਂਤਰੀ ਟੀ-20 'ਚ ਉਨ੍ਹਾਂ ਦਾ ਸਭ ਤੋਂ ਵੱਧ ਸਕੋਰ 37 ਦੌੜਾਂ ਹਨ ਪਰ ਉਹ ਆਈ.ਪੀ.ਐੱਲ. 'ਚ ਸੈਂਕੜਾ ਵੀ ਲਗਾ ਚੁੱਕੇ ਹਨ। ਪਠਾਨ ਦੇ ਦਮ 'ਤੇ ਰਾਜਸਥਾਨ ਰਾਇਲਸ ਨੇ ਆਈ.ਪੀ.ਐੱਲ. ਦਾ ਪਹਿਲਾ ਸੀਜ਼ਨ ਵੀ ਜਿੱਤਿਆ ਸੀ।


Tarsem Singh

Content Editor

Related News