ਮੈਚ ਤੋਂ ਪਹਿਲਾਂ Chahal TV ''ਤੇ ਯੁਜਵੇਂਦਰ ਨੇ ਮਯੰਕ ਨਾਲ ਕੀਤੀ ਮਸਤੀ, ਦੇਖੋ Video

Saturday, Dec 14, 2019 - 04:30 PM (IST)

ਮੈਚ ਤੋਂ ਪਹਿਲਾਂ Chahal TV ''ਤੇ ਯੁਜਵੇਂਦਰ ਨੇ ਮਯੰਕ ਨਾਲ ਕੀਤੀ ਮਸਤੀ, ਦੇਖੋ Video

ਸਪੋਰਟਸ ਡੈਸਕ : ਮਯੰਕ ਅਗਰਵਾਲ ਦੀ ਟੈਸਟ ਮੈਚੰ ਵਿਚ ਹਮਲਾਵਰ ਬੱਲੇਬਾਜ਼ੀ ਅਤੇ ਟੀਮ ਦੇ ਸਲਾਮੀ ਬੱਲੇਬਾਜ਼ ਸ਼ਿਖਰ ਧਵਨ ਦੇ ਜ਼ਖਮੀ ਹੋਮ ਕਾਰਨ ਤੋਂ ਬਾਅਦ ਵਿੰਡੀਜ਼ ਖਿਲਾਫ ਵਨ ਡੇ ਸੀਰੀਜ਼ ਵਿਚ ਮਯੰਕ ਅਗਰਵਾਲ ਨੂੰ ਸ਼ਾਮਲ ਕੀਤਾ ਗਿਆ ਸੀ। ਅਜਿਹੇ 'ਚ ਹੁਣ ਚਾਹਲ ਟੀ. ਵੀ. 'ਤੇ ਆਪਣਾ ਡੈਬਿਊ ਇੰਟਰਵਿਊ ਕਰਦਿਆਂ ਅਗਰਵਾਲ ਨੇ ਕਿਹਾ, ''ਮੈਂ ਵਨ ਡੇ ਕ੍ਰਿਕਟ ਵਿਚ ਖੁਦ ਨੂੰ ਸਾਬਤ ਕਰਨਾ ਚਾਹੁੰਦਾ ਹਾਂ।

ਦਰਅਸਲ, ਬੀ. ਸੀ. ਸੀ. ਆਈ. ਨੇ ਆਪਣੇ ਟਵਿੱਟਰ ਅਕਾਊਂਟ 'ਤੇ ਇਕ ਵੀਡੀਓ ਸ਼ੇਅਰ ਕਰਦਿਆਂ ਲਿਖਿਆ, ''ਮਯੰਕ ਚਾਹਲ ਟੀ. ਵੀ. 'ਤੇ ਆਪਣੀ ਸ਼ੁਰੂਆਤ ਕਰ ਰਹੇ ਹਨ। ਤੁਸੀਂ ਇਸ ਨੂੰ ਮਿਸ ਨਹੀਂ ਕਰਨਾ ਚਾਹੋਗੇ। ਉੱਥੇ ਹੀ ਚਾਹਲ ਟੀ. ਵੀ. ਵਿਚ ਯੁਜਵੇਂਦਰ ਚਾਹਲ ਨੂੰ ਇੰਟਰਵਿਊ ਦਿੰਦਿਆਂ ਮਯੰਕ ਨੇ ਕਿਹਾ ਕਿ ਪਹਿਲੀ ਗੱਲ ਤਾਂ ਸੋਚ ਬਦਲਣ ਦੀ ਗੱਲ ਇਹ ਹੈ ਕਿ ਮੈਂ ਚਾਹੁੰਦਾ ਹਾਂ ਕਿ ਮੈਂ ਇਸ ਨੂੰ ਲਗਾਤਾਰ ਕਰਦਾ ਰਹਾਂ। ਜਿੰਨਾ ਜ਼ਿਆਦਾ ਮੈਂ ਇਸ ਤਰ੍ਹਾਂ ਖੇਡਾਂਗਾ, ਉਂਨਾ ਹੀ ਇਕ ਕ੍ਰਿਕਟਰ ਹੋਣ ਕਾਰਨ ਮੇਰੇ ਲਈ ਇਹ ਬਿਹਤਰ ਰਹੇਗਾ। ਕਿਉਂਕਿ ਨਾ ਖੇਡਣ ਤੋਂ ਚੰਗਾ ਹੈ ਕਿ ਤੁਸੀਂ ਲਗਾਤਾਰ ਖੇਡਦੇ ਰਹੋ। ਸੋਚ ਦੀ ਗੱਲ ਕਰਾਂ ਤਾਂ ਸਾਰੇ ਸਵਰੂਪਾਂ ਵਿਚ ਮੂਲ ਗੱਲਾਂ ਇਕ ਹੀ ਤਰ੍ਹਾਂ ਦੀਆਂ ਹਨ।''

PunjabKesari

ਮਯੰਕ ਨੇ ਅੱਗੇ ਕਿਹਾ ਕਿ ਮੈਂ ਕਿਤੇ ਵੀ ਖੇਡਾਂ, ਮੈਂ ਹਮੇਸ਼ਾ ਇਹੀ ਸੋਚਦਾ ਹਾਂ ਕਿ ਮੈਂ ਆਪਣੀ ਟੀਮ ਲਈ ਕਿਵੇਂ ਫਾਇਦੇਮੰਦ ਹੋ ਸਕਦਾ ਹਾਂ ਅਤੇ ਮੈਂ ਕਿਸ ਤਰ੍ਹਾਂ ਟੀਮ ਨੂੰ ਯੋਗਦਾਨ ਦੇ ਸਕਦਾ ਹਾਂ। ਜੇਕਰ ਮੈਂ ਦੌੜਾਂ ਨਹੀਂ ਬਣਾਉਂਗਾ ਤਾਂ ਮੈਂ ਫੀਲਡਿੰਗ ਵਿਚ ਯੋਗਦਾਨ ਦੇਣ ਦੇ ਬਾਰੇ ਸੋਚਦਾ ਹਾਂ। ਇਸ ਲਈ ਮੈਂ ਮੈਦਾਨ 'ਤੇ ਵੱਧ ਐਨਰਜੀ ਲੈ ਕੇ ਆਉਂਦਾ ਹਾਂ। ਮਯੰਕ ਨੇ ਭਾਰਤ ੍ਰਈ ਟੈਸਟ ਕ੍ਰਿਕਟ ਵਿਚ ਹੁਣ ਤਕ 2 ਦੋਹਰੇ ਸੈਂਕੜਿਆਂ ਸਮੇਤ 3 ਅਰਧ ਸੈਂਕੜੇ ਲਾਏ ਹਨ। ਪਿਛਲੇ ਸਾਲ ਦਸੰਬਰ ਵਿਚ ਆਸਟਰੇਲੀਆ ਖਿਲਾਫ ਮੰਯਕ ਨੇ ਟੈਸਟ ਡੈਬਿਊ ਵਿਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ ਅਤੇ ਉਹ 2019 ਸੈਸ਼ਨ ਦੇ ਆਖਿਰ ਤਕ ਇਸ ਫਾਰਮੈੱਟ ਵਿਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਖਿਡਾਰੀਆਂ ਦੀ ਸੂਚੀ ਵਿਚ ਸ਼ਾਮਲ ਹਨ।


Related News