''ਕਰੋ ਜਾਂ ਮਰੋ'' ਦੇ ਮੁਕਾਬਲੇ ''ਚ ਅਹਿਮਦਾਬਾਦ ਦਾ ਸਾਹਮਣਾ ਕਰੇਗੀ ਯੂ ਮੁੰਬਾ

Monday, Feb 18, 2019 - 03:20 AM (IST)

''ਕਰੋ ਜਾਂ ਮਰੋ'' ਦੇ ਮੁਕਾਬਲੇ ''ਚ ਅਹਿਮਦਾਬਾਦ ਦਾ ਸਾਹਮਣਾ ਕਰੇਗੀ ਯੂ ਮੁੰਬਾ

ਚੇਨਈ- ਪ੍ਰੋ ਵਾਲੀਬਾਲ ਲੀਗ ਦੇ ਆਪਣੇ ਅੰਤਿਮ ਲੀਗ ਮੁਕਾਬਲੇ 'ਚ ਯੂ ਮੁੰਬਾ ਦਾ ਸਾਹਮਣਾ ਸੋਮਵਾਰ ਨੂੰ ਅਹਿਮਦਾਬਾਦ ਡਿਫੈਂਡਰਜ਼ ਨਾਲ ਹੋਵੇਗਾ।  ਨਹਿਰੂ ਇਨਡੋਰ ਸਟੇਡੀਅਮ 'ਚ ਹੋਣ ਵਾਲਾ ਇਹ ਮੁਕਾਬਲਾ ਯੂ ਮੁੰਬਾ ਲਈ 'ਕਰੋ ਜਾਂ ਮਰੋ' ਵਰਗਾ ਹੋਵੇਗਾ। ਯੂ ਮੁੰਬਾ ਨੇ ਸ਼ਨੀਵਾਰ ਚੇਨਈ ਸਪਾਰਟਨਸ ਨੂੰ ਹਰਾਉਂਦੇ ਹੋਏ ਲੈਅ ਹਾਸਲ ਕੀਤੀ ਸੀ।  ਚੰਗੀ ਖਬਰ ਇਹ ਹੈ ਕਿ ਟੀਮ ਦੇ ਨਾਲ-ਨਾਲ ਉਸ ਦੇ ਕਪਤਾਨ ਅਤੇ ਸਟਾਰ ਬਲਾਕਰ ਦਿਪੇਸ਼ ਸਿਨ੍ਹਾ  ਵੀ ਫਾਰਮ 'ਚ ਪਰਤ ਆਏ ਹਨ। ਇਸ ਤੋਂ ਇਲਾਵਾ ਬਾਕੀ ਖਿਡਾਰੀ ਵੀ ਬਰਾਬਰ ਯੋਗਦਾਨ ਦੇ ਰਹੇ ਹਨ। 
ਦੂਜੇ ਪਾਸੇ ਅਹਿਮਦਾਬਾਦ ਦੀ ਟੀਮ 17 ਫਰਵਰੀ ਨੂੰ ਚੇਨਈ ਨਾਲ ਭਿੜੇਗੀ ਅਤੇ ਫਿਰ 18 ਨੂੰ ਉਸ ਦਾ ਸਾਹਮਣਾ ਯੂ ਮੁੰਬਾ ਨਾਲ ਹੋਵੇਗਾ। ਟੀਮ ਦੇ ਮੈਂਬਰ ਜੀ. ਆਰ. ਵੈਸ਼ਣਵ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਟੀਮ ਲਈ ਦੋਵੇਂ ਮੁਕਾਬਲੇ ਜਿੱਤਣਾ ਜ਼ਰੂਰੀ ਹੈ। ਜੀ. ਆਰ.  ਨੇ ਕਿਹਾ, ''ਅਸੀਂ ਵੇਖਿਆ ਹੈ ਕਿ ਅਹਿਮ ਮੁਕਾਮ 'ਤੇ ਤਜਰਬਾ ਕਿੰਨਾ ਕੰਮ ਆਉਂਦਾ ਹੈ ਅਤੇ ਸਾਡੇ ਕੋਲ ਭਾਰਤ ਅਤੇ ਵਿਦੇਸ਼ ਦੇ ਤਜਰਬੇਕਾਰ ਖਿਡਾਰੀ ਹਨ। ਸਾਨੂੰ ਬਸ ਕੋਰਟ 'ਤੇ ਆਪਣਾ ਜ਼ੋਰ ਵਿਖਾਉਣ ਦੀ ਜ਼ਰੂਰਤ ਹੈ।''


author

Gurdeep Singh

Content Editor

Related News