ਯੂਥ ਓਲੰਪਿਕ : ਭਾਰਤੀ ਮਹਿਲਾ ਹਾਕੀ ਟੀਮ ਅਰਜਨਟੀਨਾ ਤੋਂ ਹਾਰੀ
Wednesday, Oct 17, 2018 - 02:05 PM (IST)

ਬਿਊਨਸ ਆਇਰਸ— ਭਾਰਤ ਅੰਡਰ-18 ਮਹਿਲਾ ਹਾਕੀ ਟੀਮ ਨੂੰ ਯੂਥ ਓਲੰਪਿਕ ਦੀ ਹਾਕੀ 5 ਪ੍ਰਤੀਯੋਗਿਤਾ ਵਿਚ ਮੇਜ਼ਬਾਨ ਅਰਜਨਟੀਨਾ ਹੱਥੋਂ 2-5 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ, ਜਿਹੜੀ ਭਾਰਤੀ ਟੀਮ ਦੀ ਇਸ ਪ੍ਰਤੀਯੋਗਿਤਾ ਵਿਚ ਪਹਿਲੀ ਹਾਰ ਹੈ।
ਪੁਰਸ਼ ਟੀਮ ਨੂੰ ਆਸਟਰੇਲੀਆ ਹੱਥੋਂ ਮਿਲੀ ਹਾਰ : ਭਾਰਤ ਦੀ ਅੰਡਰ-18 ਪੁਰਸ਼ ਹਾਕੀ ਟੀਮ ਨੂੰ ਯੂਥ ਓਲੰਪਿਕ ਖੇਡਾਂ ਦੀ 5 ਏ ਸਾਈਡ ਹਾਕੀ ਪ੍ਰਤੀਯੋਗਿਤਾ ਵਿਚ ਆਸਟਰੇਲੀਆ ਹੱਥੋਂ 3-4 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਭਾਰਤ ਲਈ ਕਪਤਾਨ ਵਿਵੇਕ ਸਾਗਰ ਪ੍ਰਸਾਦ ਨੇ 6ਵੇਂ ਤੇ 18ਵੇਂ ਮਿੰਟ ਵਿਚ ਗੋਲ ਕੀਤੇ ਜਦਕਿ ਆਨੰਦ ਸ਼ਿਵਮ ਨੇ 20ਵੇਂ ਮਿੰਟ ਵਿਚ ਗੋਲ ਕੀਤੇ।