ਯੂਨਿਸ ਖਾਨ ਨੇ ਛੱਡਿਆ ਪਾਕਿ ਬੱਲੇਬਾਜ਼ੀ ਕੋਚ ਦਾ ਅਹੁਦਾ

Wednesday, Jun 23, 2021 - 01:37 AM (IST)

ਯੂਨਿਸ ਖਾਨ ਨੇ ਛੱਡਿਆ ਪਾਕਿ ਬੱਲੇਬਾਜ਼ੀ ਕੋਚ ਦਾ ਅਹੁਦਾ

ਕਰਾਚੀ- ਸਾਬਕਾ ਕਪਤਾਨ ਯੂਨਿਸ ਖਾਨ ਨੇ ਮੰਗਲਵਾਰ ਨੂੰ ਪਾਕਿਸਤਾਨ ਦੇ ਬੱਲੇਬਾਜ਼ੀ ਕੋਚ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ, ਜਿਸ ਤੋਂ ਬਾਅਦ ਬੋਰਡ ਨੇ ਕਿਹਾ ਕਿ ਉਸ ਨੇ ਇਸ ਫੈਸਲੇ ਨੂੰ 'ਅਣਇੱਛਾ ਪਰ ਸਹੀ ਢੰਗ ਨਾਲ' ਸਵੀਕਾਰ ਕਰ ਲਿਆ। ਬੋਰਡ ਨੇ ਹਾਲਾਂਕਿ ਇਸਦਾ ਕੋਈ ਕਾਰਨ ਨਹੀਂ ਦੱਸਿਆ ਹੈ। ਪਾਕਿਸਤਾਨ ਦੀ ਟੀਮ 25 ਜੂਨ ਤੋਂ 30 ਜੁਲਾਈ ਤੱਕ 3 ਵਨ ਡੇ ਅਤੇ 3 ਟੀ-20 ਕੌਮਾਂਤਰੀ ਮੈਚਾਂ ਲਈ ਬ੍ਰਿਟੇਨ ਦਾ ਦੌਰਾ ਕਰੇਗੀ। ਇਸ ਤੋਂ ਬਾਅਦ 21 ਜੁਲਾਈ ਤੋਂ 24 ਅਗਸਤ ਤੱਕ ਵੈਸਟਇੰਡੀਜ਼ ਜਾਵੇਗੀ, ਜਿੱਥੇ ਉਸ ਨੂੰ 5 ਟੀ-20 ਕੌਮਾਂਤਰੀ ਅਤੇ 2 ਟੈਸਟ ਮੈਚ ਖੇਡਣੇ ਹਨ। 

ਇਹ ਖ਼ਬਰ ਪੜ੍ਹੋ- ਰਾਸ ਟੇਲਰ ਨੇ ਬਣਾਇਆ WTC ਫਾਈਨਲ 'ਚ ਵੱਡਾ ਰਿਕਾਰਡ

ਬੱਲੇਬਾਜ਼ੀ ਕੋਚ ਦੇ ਰੂਪ ਵਿਚ ਉਸਦਾ ਪਹਿਲਾ ਕੰਮ ਨਿਊਜ਼ੀਲੈਂਡ ਵਿਰੁੱਧ ਸੀ, ਜਿੱਥੇ ਪਾਕਿਸਤਾਨ ਦੋਵੇਂ ਟੈਸਟ ਹਾਰ ਗਿਆ ਸੀ। ਉਸਤੋਂ ਬਾਅਦ ਉਨ੍ਹਾਂ ਨੇ ਦੱਖਣੀ ਅਫਰੀਕਾ ਦੇ ਵਿਰੁੱਧ ਘਰ ਵਿਚ ਜਿੱਤ ਹਾਸਲ ਕੀਤੀ। ਟੀਮ ਦੇ ਨਾਲ ਉਸਦਾ ਆਖਿਰੀ ਦੌਰਾ ਜ਼ਿੰਬਾਬਵੇ ਦੇ ਵਿਰੁੱਧ ਸੀ, ਜਿੱਥੇ ਪਾਕਿਸਤਾਨ ਨੇ ਜਿੱਤ ਹਾਸਲ ਕੀਤੀ ਸੀ। ਪਾਕਿਸਤਾਨ ਵੈਸਟਇੰਡੀਜ਼ ਦੇ ਦੌਰੇ ਤੋਂ ਪਹਿਲਾਂ ਨਵੇਂ ਬੱਲੇਬਾਜ਼ੀ ਕੋਚ ਬਣਾਉਣ ਦੀ ਵੀ ਕੋਸ਼ਿਸ਼ ਕਰ ਰਿਹਾ ਹੈ।

ਇਹ ਖ਼ਬਰ ਪੜ੍ਹੋ- ਵਿੰਡੀਜ਼ ਨੂੰ 158 ਦੌੜਾਂ ਨਾਲ ਹਰਾ ਦੱਖਣੀ ਅਫਰੀਕਾ ਨੇ ਜਿੱਤੀ ਸੀਰੀਜ਼


ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News