ਟੀਮ ਇੰਡੀਆ ਦੇ ਗੇਂਦਬਾਜ਼ੀ ਕੋਚ ਬੋਲੇ, ਪੰਤ ਦੀ ਤੁਲਨਾ ਧੋਨੀ ਨਾਲ ਕਰਨਾ ਸਹੀ ਨਹੀਂ

03/12/2019 6:59:36 PM

ਨਵੀਂ ਦਿੱਲੀ— ਭਾਰਤੀ ਟੀਮ ਦੇ ਗੇਂਦਬਾਜ਼ੀ ਕੋਚ ਭਰਤ ਅਰੂਣ ਨੇ ਮੰਗਲਵਾਰ ਨੂੰ ਵਿਕਟਕੀਪਰ ਰਿਸ਼ਭ ਪੰਤ ਦਾ ਬਚਾਅ ਕਰਦੇ ਹੋਏ ਕਿਹਾ ਕਿ ਨੌਜਵਾਨ ਖਿਡਾਰੀ ਦੀ ਤੁਲਨਾ ਦਿੱਗਜ ਮਹਿੰਦਰ ਸਿੰਘ ਧੋਨੀ ਨਾਲ ਕਰਨੀ ਠੀਕ ਨਹੀਂ ਹੈ। ਆਸਟ੍ਰੇਲੀਆ ਦੇ ਖਿਲਾਫ ਵਡ ਡੇ ਸੀਰੀਜ਼ ਦੇ ਚੌਥੇ ਮੈਚ 'ਚ ਵਿਕਟ ਦੇ ਪਿੱਛੇ ਲਚਰ ਪ੍ਰਦਰਸ਼ਨ ਕਰਨ ਤੋਂ ਬਾਅਦ ਪੰਤ ਦੀ ਆਲੋਚਨਾ ਹੋਈ ਸੀ। 

ਭਰਤ ਅਰੂਣ ਨੇ ਪੰਜਵੇਂ ਤੇ ਫਾਈਨਲ ਮੈਚ ਤੋਂ ਪਹਿਲਾਂ ਕਿਹਾ, 'ਇਸ ਸਮੇਂ ਪੰਤ ਦੀ ਤੁਲਨਾ ਧੋਨੀ ਨਾਲ ਕਰਨੀ ਠੀਕ ਨਹੀਂ ਹੋਵੇਗੀ। ਧੋਨੀ ਮਹਾਨ ਖਿਡਾਰੀ ਹੈ, ਵਿਕਟ ਦੇ ਪਿੱਛੇ ਉਨ੍ਹਾਂ ਦਾ ਕੰਮ ਕਮਾਲ ਦਾ ਰਿਹਾ ਹੈ। ਮੈਦਾਨ 'ਚ ਵਿਰਾਟ (ਵਿਰਾਟ ਕੋਹਲੀ) ਨੂੰ ਜਦ ਵੀ ਜ਼ਰੂਰਤ ਹੁੰਦੀ ਹੈ ਤਾਂ ਉਨ੍ਹਾਂ ਦੇ ਵੱਲ ਵੇਖਦੇ ਹਨ। ਟੀਮ 'ਤੇ ਉਨ੍ਹਾਂ ਦਾ ਕਾਫ਼ੀ ਅਸਰ ਹੈ।'PunjabKesari
ਕੇਦਾਰ ਯਾਦਵ ਦੀ ਗੇਂਦਬਾਜ਼ੀ ਦੇ ਬਾਰੇ 'ਚ ਪੁਛੇ ਜਾਣ 'ਤੇ ਉਂਨ੍ਹਾਂ ਨੇ ਕਿਹਾ ਕਿ ਜੇਕਰ ਪੰਜ ਗੇਂਦਬਾਜ਼ ਆਪਣਾ ਕੰਮ ਕਰ ਦਿੰਦੇ ਹਨ ਤਾਂ ਉਨ੍ਹਾਂ ਦੀ ਜ਼ਰੂਰਤ ਨਹੀਂ ਪਵੇਗੀ। ਉਨ੍ਹਾਂ ਨੇ ਕਿਹਾ, 'ਕੇਦਾਰ ਨੇ ਕਈ ਵਾਰ ਟੀਮ ਲਈ ਵਧਿਆ ਪ੍ਰਦਰਸ਼ਨ ਕੀਤਾ ਹੈ ਪਰ ਅਸੀਂ ਗੇਂਦਬਾਜੀ ਇਕਾਈ ਨੂੰ ਕਹਿੰਦੇ ਹੈ ਕਿ ਜਦ ਤੱਦ ਉਸ ਦੀ ਜ਼ਰੂਰਤ ਨਾ ਪਏ ਤਦ ਤੱਕ ਉਨ੍ਹਾਂ ਨੂੰ ਗੇਂਦਬਾਜੀ ਨਾ ਕਰਾਈ ਜਾਵੇ। ਜੇਕਰ ਜਰੂਰੀ ਹੋਇਆ ਤਾਂ ਕੇਦਾਰ ਸਾਡੇ ਲਈ ਗੇਂਦਬਾਜੀ ਕਰਣਗੇ।'PunjabKesari


Related News