ਭਾਰਤ ਦੀ ਨੌਜਵਾਨ ਖਿਡਾਰੀ ਅਤੀਕਾ ਮੀਰ ਕਾਰਟ ਰਿਪਬਲਿਕ ਨਾਲ ਜੁੜੀ
Tuesday, Oct 13, 2026 - 11:47 AM (IST)
ਸਿੰਗਾਪੁਰ– ਭਾਰਤੀ ਰੇਸਿੰਗ ਸਨਸਨੀ ਅਤੀਕਾ ਮੀਰ ਨੂੰ ਐੱਫ-1 ਡਰਾਈਵਰਾਂ ਨੂੰ ਤਿਆਰ ਕਰਨ ’ਚ ਮਹੱਤਵਪੂਰਨ ਭੂਮਿਕਾ ਨਿਭਾਉਣ ਵਾਲੀ ਕਾਰਟ ਰਿਪਬਲਿਕ (ਕੇ. ਆਰ.) ਟੀਮ ਨਾਲ ਕਰਾਰ ਕੀਤਾ ਹੈ। ਇਹ ਇਟਲੀ ਦੇ ਧਾਕੜ ਡੀਨੋ ਚੀਏਸਾ ਦੀ ਟੀਮ ਹੈ, ਜਿਸ ਨੇ ਲੂਈਸ ਹੈਮਿਲਟਨ ਸਮੇਤ ਕਈ ਫਾਰਮੂਲਾ ਵਨ ਵਿਸ਼ਵ ਚੈਂਪੀਅਨਾਂ ਦੇ ਕਰੀਅਰ ਨੂੰ ਅੱਗੇ ਵਧਾਉਣ ’ਚ ਮਦਦ ਕੀਤੀ ਹੈ।
ਭਾਰਤ ਦੀ 11 ਸਾਲਾ ਰੇਸਰ ਅਤੀਕਾ ਨੇ ਯੂਰਪ ’ਚ ਕਈ ਕਾਰਟਿੰਗ ਸੀਰੀਜ਼ ’ਚ ਆਪਣੇ ਪ੍ਰਦਰਸ਼ਨ ਨਾਲ ਚੀਏਸਾ ਨੂੰ ਪ੍ਰਭਾਵਿਤ ਕੀਤਾ ਤੇ ਉਸ ਨੇ ਹੁਣ ਸੈਸ਼ਨ ਦੇ ਵਿਚਾਲੇ ਕੇ. ਆਰ. ਨਾਲ ਜੁੜਨ ਦਾ ਫੈਸਲਾ ਕੀਤਾ ਹੈ।
ਕੇ. ਆਰ. ਤੇ ਚੀਏਸਾ ਨਾਲ ਕੰਮ ਕਰ ਚੁੱਕੇ ਫਾਰਮੂਲਾ ਵਨ ਡਰਾਈਵਰਾਂ ਦੀ ਲੰਬੀ ਸੂਚੀ ’ਚ ਮੌਜੂਦਾ ਵਿਸ਼ਵ ਚੈਂਪੀਅਨ ਲੈਂਡੋ ਨੌਰਿਸ, ਜਾਰਜ ਰਸਲ, ਆਸਕਰ ਪਿਆਸਤਰੀ, ਵਰਤਮਾਨ ਚੈਂਪੀਅਨਸ਼ਿਪ ’ਚ ਸਭ ਤੋਂ ਅੱਗੇ ਚੱਲ ਰਹੇ ਕਿਮੀ ਐਂਟੋਨੇਲੀ ਤੇ ਅਰਵਿਦ ਲਿੰਡਬਲਾਡ ਸਮੇਤ ਹੋਰ ਖਿਡਾਰੀ ਸ਼ਾਮਲ ਹਨ।
