ਦੁਨੀਆ ਨੂੰ ਦਿਖਾਉਣਾ ਹੈ ਕਿ ਅਸੀਂ ਓਲੰਪਿਕ ਦਾ ਆਯੋਜਨ ਸੁਰੱਖਿਅਤ ਕਰਾ ਸਕਦੇ ਹਾਂ : ਜਾਪਾਨੀ PM

Tuesday, Jul 20, 2021 - 04:11 PM (IST)

ਦੁਨੀਆ ਨੂੰ ਦਿਖਾਉਣਾ ਹੈ ਕਿ ਅਸੀਂ ਓਲੰਪਿਕ ਦਾ ਆਯੋਜਨ ਸੁਰੱਖਿਅਤ ਕਰਾ ਸਕਦੇ ਹਾਂ : ਜਾਪਾਨੀ PM

ਸਪੋਰਟਸ ਡੈਸਕ— ਜਾਪਾਨ ਦੇ ਪ੍ਰਧਾਨਮੰਤਰੀ ਯੋਸ਼ਿਹਿਦੇ ਸੁਗਾ ਨੇ ਟੋਕੀਓ ਓਲੰਪਿਕ ਤੋਂ ਪਹਿਲਾਂ ਖੇਡ ਅਧਿਕਾਰੀਆਂ ਨੂੰ ਕਿਹਾ ਕਿ ਦੁਨੀਆ ਨੂੰ ਦਿਖਾਉਣਾ ਹੈ ਕਿ ਜਾਪਾਨ ਓਲੰਪਿਕ ਦੀ ਸੁਰੱਖਿਅਤ ਮੇਜ਼ਬਾਨੀ ਕਰਾ ਸਕਦਾ ਹੈ। ਕੋਰੋਨਾ ਮਹਾਮਾਰੀ ਵਿਚਾਲੇ ਐਲਾਨੀ ਐਮਰਜੈਂਸੀ ਦੀ ਸਥਿਤੀ ’ਚ ਹਜ਼ਾਰਾਂ ਖਿਡਾਰੀ, ਅਧਿਕਾਰੀ, ਸਟਾਫ਼ ਤੇ ਮੀਡੀਆ ਕਰਮਚਾਰੀ ਜਾਪਾਨ ਪਹੁੰਚ ਰਹੇ ਹਨ। 

ਸੁਗਾ ਨੇ ਇਕ ਫਾਈਵ ਸਟਾਰ ਹੋਟਲ ’ਚ ਕੌਮਾਂਤਰੀ ਓਲੰਪਿਕ ਕਮੇਟੀ ਦੇ ਮੈਂਬਰਾਂ ਦੇ ਨਾਲ ਬੈਠਕ ’ਚ ਕਿਹਾ ਕਿ ਦੁਨੀਆ ਵੱਡੀਆਂ ਸਮੱਸਿਆਵਾਂ ਤੋਂ ਘਿਰੀ ਹੈ। ਅਜਿਹੇ ’ਚ ਸਾਨੂੰ ਓਲੰਪਿਕ ਦੀ ਸਫਲ ਮੇਜ਼ਪਾਨੀ ਕਰਨੀ ਹੈ। ਜਾਪਾਨ ਨੂੰ ਦੁਨੀਆ ਨੂੰ ਇਹ ਦਿਖਾਉਣਾ ਹੈ। ਅਸੀਂ ਜਾਪਾਨ ਦੇ ਲੋਕਾਂ ਦੀ ਸਿਹਤ ਤੇ ਸੁਰੱਖਿਆ ਦਾ ਧਿਆਨ ਰੱਖਾਂਗੇ। ਸੁਗਾ ਨੇ ਸਵੀਕਾਰ ਕੀਤਾ ਕਿ ਓਲੰਪਿਕ ਤਕ ਦੇ ਜਾਪਾਨ ਦੇ ਸਫ਼ਰ ਦੀ ਰਫ਼ਤਾਰ ਕਈ ਵਾਰ ਮੱਠੀ ਪਈ ਪਰ ਕਿਹਾ ਕਿ ਟੀਕਾਕਰਨ ਸ਼ੁਰੂ ਹੋਣ ਦੇ ਬਾਅਦ ਲੰਬੀ ਸੁਰੰਗ ਖ਼ਤਮ ਹੁੰਦੀ ਦਿਸ ਰਹੀ ਹੈ।

ਜਾਪਾਨ ਦੇ ਸਿਹਤ ਮਾਹਰਾਂ ਨੇ ਓਲੰਪਿਕ ਦੇ ਦੌਰਾਨ ਵਿਦੇਸ਼ਾਂ ਤੋਂ ਇੰਨੇ ਲੋਕਾਂ ਦੇ ਆਉਣ ਦੀ ਇਜਾਜ਼ਤ ਦੇਣ ’ਤੇ ਸਵਾਲ ਚੁੱਕੇ ਸਨ। ਓਲੰਪਿਕ ’ਚ ਸਥਾਨਕ ਜਾਂ ਵਿਦੇਸ਼ੀ ਦਰਸ਼ਕ ਨਹੀਂ ਹੋਣਗੇ। ਕੌਮਾਂਤਰੀ ਓਲੰਪਿਕ ਸੰਘ (ਆਈ. ਓ. ਸੀ.) ਪ੍ਰਧਾਨ ਥਾਮਸ ਬਾਕ ਨੂੰ ਦੋ ਹਫ਼ਤੇ ਪਹਿਲਾਂ ਜਾਪਾਨ ’ਚ ਪਹੁੰਚਣ ’ਤੇ ਵਿਰੋਧ ਦਾ ਸਾਹਮਣਾ ਕਰਨਾ ਪਿਆ ਸੀ। ਉਨ੍ਹਾਂ ਕਿਹਾ ਕਿ ਖੇਡ ਸ਼ਾਂਤੀ, ਇਕਜੁਟਤਾ ਤੇ ਚੰਗੀ ਭਾਵਨਾ ਦਾ ਸੰਦੇਸ਼ ਦੇਣਗੇ। ਉਨ੍ਹਾਂ ਕਿਹਾ ਕਿ ਖੇਡਾਂ ਨੂੰ ਰੱਦ ਕਰਨਾ ਕਦੀ ਵੀ ਬਦਲ (ਆਪਸ਼ਨ) ਨਹੀਂ ਸੀ।


author

Tarsem Singh

Content Editor

Related News