... ਤਾਂ ਇਸ ਵਜ੍ਹਾ ਕਰਕੇ ਖੇਡ ਮੰਤਰੀ ''ਤੇ ਆਇਆ ਰੈਸਲਰ ਯੋਗੇਸ਼ਵਰ ਦੱਤ ਨੂੰ ਗੁੱਸਾ

05/20/2018 5:24:26 PM

ਜਲੰਧਰ (ਬਿਊਰੋ)— ਹਰਿਆਣਾ ਵਿੱਚ ਇਨ੍ਹਾਂ ਦਿਨਾਂ 'ਚ ਕਾਮਨਵੈਲਥ ਗੇਮਸ ਵਿੱਚ ਤਮਗੇ ਜਿੱਤਕੇ ਆਏ ਖਿਡਾਰੀ ਸਰਕਾਰ ਦੀ ਬੇਰੁਖੀ ਕਾਰਨ ਨਿਰਾਸ਼ ਹਨ। ਕਿਉਂਕਿ ਗੁਜ਼ਰੇ ਦਿਨ ਹੀ ਹਰਿਆਣਾ ਦੇ ਖੇਡ ਮੰਤਰੀ ਨੇ ਬਿਆਨ ਦਿੱਤਾ ਸੀ ਕਿ ਉਨ੍ਹਾਂ ਦੀ ਸਰਕਾਰ ਸਿਰਫ ਉਨ੍ਹਾਂ ਖਿਡਾਰੀਆਂ ਨੂੰ ਹੀ ਸਨਮਾਨਿਤ ਕਰੇਗੀ ਜੋ ਹਰਿਆਣਾ ਵੱਲੋਂ ਖੇਡੇ ਸਨ । ਇਸ ਬਿਆਨ ਦਾ ਪਹਿਲਾਂ ਫੋਗਾਟ ਭੈਣਾਂ ਅਤੇ ਹੁਣ ਰੈਸਲਰ ਯੋਗੇਸ਼ਵਰ ਦੱਤ ਨੇ ਵੀ ਵਿਰੋਧ ਕਰ ਦਿੱਤਾ ਹੈ ।  

ਯੋਗੇਸ਼ਵਰ ਦੱਤ ਨੇ ਆਪਣੇ ਟਵਿੱਟਰ ਉੱਤੇ ਪਾਈ ਪੋਸਟ ਵਿੱਚ ਲਿਖਿਆ ਹੈ ਕਿ ਮਾਣਯੋਗ ਮੁੱਖਮੰਤਰੀ ਜੀ । ਸਿਰਫ ਹਰਿਆਣਾ ਵਲੋਂ ਖੇਡੇ ਗਏ ਖਿਡਾਰੀਆਂ ਨੂੰ ਹੀ ਸਨਮਾਨਿਤ ਕਰਨ ਦਾ ਫ਼ੈਸਲਾ ਨਿੰਦਣਯੋਗ ਹੈ । ਅਜਿਹਾ ਕਰਨਾ ਨਾ ਸਿਰਫ ਖਿਡਾਰੀਆਂ ਦੀ ਬੇਇੱਜ਼ਤੀ ਹੈ ਸਗੋਂ ਸੰਪੂਰਨ ਖੇਲ ਜਗਤ ਦਾ ਅਪਮਾਨ ਹੈ । ਦਰਅਸਲ ਬਹੁਤ ਸਾਰੇ ਖਿਡਾਰੀ ਅਜਿਹੇ ਹਨ ਜੋ ਮੂਲ ਰੂਪ ਨਾਲ ਹਰਿਆਣੇ ਦੇ ਹਨ ਪਰ ਰਹਿੰਦੇ ਹਨ ਦੂਜੇ ਰਾਜਾਂ ਵਿੱਚ । ਅਜਿਹੇ ਵਿੱਚ ਹਰਿਆਣਾ ਸਰਕਾਰ ਨੇ ਬਿਆਨ ਜਾਰੀ ਕਿਹਾ ਸੀ ਕਿ ਕਾਮਨਵੈਲਥ ਗੇਮਸ ਵਿੱਚ ਜੇਤੂ ਉਨ੍ਹਾਂ ਖਿਡਾਰੀਆਂ ਨੂੰ ਹੀ ਇਨਾਮ ਵਿੱਚ ਪੈਸੇ ਦਿੱਤੇ ਜਾਣਗੇ ਜੋ ਸਿਰਫ ਹਰਿਆਣਾ ਵਿੱਚ ਰਹਿਕੇ ਹੀ ਖੇਡੇ । ਇਸ ਫੈਸਲੇ ਦਾ ਵੱਖ-ਵੱਖ ਖਿਡਾਰੀਆਂ ਨੇ ਰੱਜ ਕੇ ਵਿਰੋਧ ਕੀਤਾ ਸੀ । 

ਜ਼ਿਕਰਯੋਗ ਹੈ ਕਿ ਗੁਜ਼ਰੇ ਮਹੀਨੇ ਹੋਈਆਂ ਕਾਮਨਵੈਲਥ ਗੇਮਸ ਵਿੱਚ ਹਰਿਆਣੇ ਦੇ ਕੁਲ 38 ਖਿਡਾਰੀਆਂ ਨੇ ਹਿੱਸਾ ਲਿਆ ਸੀ । ਇਨ੍ਹਾਂਂ ਵਿਚੋਂ 22 ਨੇ ਮੈਡਲ ਜਿੱਤੇ । ਹਰਿਆਣਾ ਸਰਕਾਰ ਨੇ ਬਿਆਨ ਜਾਰੀ ਕੀਤਾ ਕਿ ਗੋਲਡ ਮੈਡਲ ਜਿੱਤਣ ਵਾਲੇ ਖਿਡਾਰੀਆਂ ਨੂੰ 1.5 ਕਰੋੜ, ਸਿਲਵਰ ਮੈਡਲਿਸਟ ਨੂੰ 75 ਲੱਖ ਤਾਂ ਬਰਾਂਜ਼ ਜਿੱਤਣ ਵਾਲੇ ਖਿਡਾਰੀ ਨੂੰ 50 ਲੱਖ ਰੁਪਏ ਦਿੱਤੇ ਜਾਣਗੇ । ਉਥੇ ਹੀ, ਖੇਡਾਂ 'ਚ ਹਿੱਸਾ ਲੈਣ ਵਾਲੇ ਖਿਡਾਰੀਆਂ ਨੂੰ 7.5 ਲੱਖ ਰੁਪਏ ਦਿੱਤੇ ਜਾਣਗੇ । ਅਜਿਹੇ ਵਿੱਚ ਇਨਾਮ ਵਿੱਚ ਮਿਲ ਰਹੀ ਵੱਡੀ ਰਕਮ ਨੂੰ ਲੈ ਕੇ ਵੱਖ-ਵੱਖ ਖਿਡਾਰੀਆਂ ਵਿੱਚ ਉਤਸ਼ਾਹ ਜਾਗਿਆ ਸੀ । ਪਰ ਹਰਿਆਣਾ ਸਰਕਾਰ ਨੇ ਜਦੋਂ ਸਿਰਫ ਹਰਿਆਣਾ ਵਲੋਂ ਹੀ ਖੇਡੇ ਖਿਡਾਰੀਆਂ ਨੂੰ ਸਨਮਾਨਿਤ ਕਰਨ ਦਾ ਫੈਸਲਾ ਕੀਤਾ ਤਾਂ ਇਸਦਾ ਵਿਰੋਧ ਸ਼ੁਰੂ ਹੋ ਗਿਆ । ਕਿਹਾ ਗਿਆ- ਸਾਇਨਾ ਨੇਹਵਾਲ, ਗਗਨ ਨਾਰੰਗ, ਸੁਸ਼ੀਲ ਕੁਮਾਰ  ਸਮੇਤ ਕਈ ਖਿਡਾਰੀ ਪਹਿਲਾਂ ਵੀ ਹਰਿਆਣਾ ਵਲੋਂ ਬਿਨਾਂ ਖੇਡੇ ਸਨਮਾਨਿਤ ਹੋ ਚੁੱਕੇ ਹਨ । ਅਜਿਹੇ ਵਿੱਚ ਹੁਣ ਨਵੇਂ ਖਿਡਾਰੀਆਂ ਨਾਲ ਅਜਿਹਾ ਵਿਵਹਾਰ ਕਿਉਂ ਕੀਤਾ ਜਾ ਰਿਹਾ ਹੈ ।


Related News