Yo-Yo Test: ਭਾਰਤੀ ਟੀਮ ਦੇ ਇਸ ਸਟਾਰ ਖ਼ਿਡਾਰੀ ਨੇ ਫਿਟਨੈੱਸ ਦੇ ਮਾਮਲੇ ''ਚ ਵਿਰਾਟ ਕੋਹਲੀ ਨੂੰ ਵੀ ਦਿੱਤੀ ਮਾਤ!

Friday, Aug 25, 2023 - 11:33 PM (IST)

ਨਵੀਂ ਦਿੱਲੀ (ਭਾਸ਼ਾ): 31 ਅਗਸਤ ਤੋਂ ਏਸ਼ੀਆ ਕੱਪ ਸ਼ੁਰੂ ਹੋ ਰਿਹਾ ਹੈ। ਇਸ ਦੇ ਮੱਦੇਨਜ਼ਰ ਭਾਰਤੀ ਟੀਮ ਦੇ ਖ਼ਿਡਾਰੀ Yo-Yo ਫਿਟਨੈੱਸ ਟੈਸਟ ਤੋਂ ਗੁਜ਼ਰ ਰਹੇ ਹਨ। ਇਸ ਟੈਸਟ ਲਈ 16.5 ਦਾ ਸਕੋਰ ਕੱਟ-ਆਫ਼ ਰੱਖਿਆ ਗਿਆ ਹੈ ਜਿਸ ਨੂੰ ਪਾਰ ਕਰਨਾ ਸਾਰੇ ਖ਼ਿਡਾਰੀਆਂ ਲਈ ਲਾਜ਼ਮੀ ਹੁੰਦਾ ਹੈ। ਟੂਰਨਾਮੈਂਟ ਲਈ ਚੁਣੀ ਗਈ ਟੀਮ ਵਿਚੋਂ ਜਸਪ੍ਰੀਤ ਬੁਮਰਾਹ, ਪ੍ਰਸਿੱਧ ਕ੍ਰਿਸ਼ਨਾ, ਤਿਲਕ ਵਰਮਾ, ਸੰਜੂ ਸੈਮਸਨ ਤੇ ਕੇ.ਐੱਲ. ਰਾਹੁਲ ਤੋਂ ਇਲਾਵਾ ਬਾਕੀ ਸਾਰੇ ਖ਼ਿਡਾਰੀ ਟੈਸਟ ਦੇ ਚੁੱਕੇ ਹਨ।

ਇਹ ਖ਼ਬਰ ਵੀ ਪੜ੍ਹੋ - Instagram ਵੱਲੋਂ ਆਏ ਫ਼ੋਨ ਨੇ ਬਚਾਈ ਭਾਰਤੀ ਕੁੜੀ ਦੀ ਜਾਨ, ਜਾਣੋ ਪੂਰਾ ਮਾਮਲਾ

ਬੀ.ਸੀ.ਸੀ.ਆਈ. ਦੇ ਸੂਤਰ ਨੇ ਦੱਸਿਆ ਕਿ ਯੋ-ਯੋ ਟੈਸਟ ਇਕ 'ਐਰੋਬਿਕ ਐਂਡੂਰੈਂਸ ਫਿਟਨੈਸ ਟੈਸਟ' ਹੈ। ਇਸ ਦਾ ਨਤੀਜਾ ਇਸ ਗੱਲ 'ਤੇ ਨਿਰਭਰ ਕਰਦੇ ਹਨ ਕਿ ਤੁਸੀਂ ਆਖ਼ਰੀ ਵਾਰ ਕਦੋਂ ਖੇਡਿਆ ਸੀ ਅਤੇ ਪਿਛਲੇ ਹਫ਼ਤੇ ਤੁਹਾਡੇ ਦੁਆਰਾ ਕੀਤੇ ਗਏ ਕੰਮ ਦੇ ਬੋਝ 'ਤੇ ਨਿਰਭਰ ਕਰਦਾ ਹੈ। ਬੀ.ਸੀ.ਸੀ.ਆਈ. ਨੇ ਇਸ ਫਿਟਨੈੱਸ-ਕਮ-ਅਡੈਪਟੇਸ਼ਨ ਕੈਂਪ ਦਾ ਆਯੋਜਨ ਕੀਤਾ ਹੈ ਕਿਉਂਕਿ ਅਕਤੂਬਰ ਵਿਚ ਵਿਸ਼ਵ ਕੱਪ ਤੋਂ ਪਹਿਲਾਂ ਇਹ ਇੱਕੋ ਇਕ 'ਵਿੰਡੋ' ਸੀ। ਜੇਕਰ ਖਿਡਾਰੀਆਂ ਕੋਲ ਦੋ ਟੂਰਨਾਮੈਂਟਾਂ ਵਿਚਕਾਰ ਸਮਾਂ ਹੁੰਦਾ ਹੈ, ਤਾਂ ਰਾਸ਼ਟਰੀ ਕ੍ਰਿਕਟ ਅਕੈਡਮੀ ਦੀ ਖੇਡ ਵਿਗਿਆਨ ਟੀਮ, ਭਾਰਤੀ ਟੀਮ ਦੇ ਖੇਡ ਸਟਾਫ਼ ਦੇ ਨਾਲ ਸਾਰੇ ਲਾਜ਼ਮੀ ਟੈਸਟ ਕਰਵਾਉਂਦੀ ਹੈ।

ਇਹ ਖ਼ਬਰ ਵੀ ਪੜ੍ਹੋ - ਸ਼ਰਮਨਾਕ! ਮਾਂ ਦੀ ਮੌਤ ਹੁੰਦਿਆਂ ਹੀ ਹੈਵਾਨ ਬਣਿਆ ਪਿਓ, ਨਾਬਾਲਗ ਧੀ ਨਾਲ ਕੀਤੀਆਂ ਕਰਤੂਤਾਂ ਜਾਣ ਉੱਡ ਜਾਣਗੇ ਹੋਸ਼

18.7 ਦੇ ਸਕੋਰ ਨਾਲ ਸਿਖਰ 'ਤੇ ਰਹੇ ਸ਼ੁਭਮਨ ਗਿੱਲ

ਏਸ਼ੀਆ ਕੱਪ ਲਈ ਚੁਣੀ ਗਈ ਟੀਮ ਵਿਚੋਂ ਹੁਣ ਤਕ ਟੈਸਟ ਦੇਣ ਵਾਲੇ ਸਾਰੇ ਖ਼ਿਡਾਰੀਆਂ ਨੇ ਇਸ ਨੂੰ ਕਲੀਅਰ ਕਰ ਲਿਆ ਹੈ। ਨੌਜਵਾਨ ਖ਼ਿਡਾਰੀ ਸ਼ੁਭਮਨ ਗਿੱਲ Yo-Yo Test ਵਿਚ 18.7 ਦੇ ਸਕੋਰ ਨਾਲ ਸਿਖਰ 'ਤੇ ਰਹੇ ਹਨ। ਵਿਰਾਟ ਕੋਹਲੀ ਨੇ ਆਪਣੇ ਇੰਸਟਾਗ੍ਰਾਮ ਸਟੋਰੀ ਵਿਚ Yo-Yo Test ਦਾ ਸਕੋਰ ਸਾਂਝਾ ਕੀਤਾ ਹੈ। ਵਿਰਾਟ ਕੋਹਲੀ ਨੇ ਇਸ ਟੈਸਟ ਵਿਚ 17.2 ਸਕੋਰ ਬਣਾਇਆ। ਬੀ.ਸੀ.ਸੀ.ਆਈ. ਦੇ ਸੂਤਰ ਨੇ ਨਾਂ ਨਾ ਛਾਪਣ ਦੀ ਸ਼ਰਤ 'ਤੇ ਦੱਸਿਆ, "ਗਿੱਲ ਦਾ ਸਭ ਤੋਂ ਵੱਧ 18.7 ਦਾ ਸਕੋਰ ਰਿਹਾ। ਜ਼ਿਆਦਾਤਰ ਖ਼ਿਡਾਰੀਆਂ ਨੇ 16.5 ਤੋਂ 18 ਦੇ ਵਿਚ ਸਕੋਰ ਕੀਤਾ।"

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Anmol Tagra

Content Editor

Related News