ਹਾਂ, ਬਿਲਕੁੱਲ ਹੈ! ਕਪਤਾਨੀ ਦੇ ਸੁਪਨੇ ’ਤੇ ਬੋਲਿਆ ਜਡੇਜਾ

Thursday, May 29, 2025 - 11:58 PM (IST)

ਹਾਂ, ਬਿਲਕੁੱਲ ਹੈ! ਕਪਤਾਨੀ ਦੇ ਸੁਪਨੇ ’ਤੇ ਬੋਲਿਆ ਜਡੇਜਾ

ਨਵੀਂ ਦਿੱਲੀ- ਚਾਹੇ ਕਪਤਾਨੀ ਦੇ ਦਾਅਵੇਦਾਰਾਂ ’ਚ ਉਸ ਦਾ ਨਾਂ ਸ਼ਾਮਿਲ ਨਾ ਹੋਵੇ ਪਰ ਤਜੁਰਬੇਕਾਰ ਹਰਫਨਮੌਲਾ ਰਵਿੰਦਰ ਜਡੇਜਾ ਨੇ ਕਿਹਾ ਕਿ ਉਹ ਇਕ ਦਿਨ ਟੈਸਟ ਟੀਮ ਦੀ ਕਪਤਾਨੀ ਕਰਨੀ ਚਾਹੇਗਾ ਕਿਉਂਕਿ ਆਪਣੇ ਲੰਮੇ ਕਰੀਅਰ ’ਚ ਵੱਖ-ਵੱਖ ਕਪਤਾਨਾਂ ਨਾਲ ਖੇਡ ਕੇ ਉਹ ਇਸ ਭੂਮਿਕਾ ਨੂੰ ਬਾਖੂਬੀ ਸਮਝ ਗਿਆ ਹੈ।
ਇੰਗਲੈਂਡ ਦੌਰੇ ਲਈ ਨੌਜਵਾਨ ਬੱਲੇਬਾਜ਼ ਸ਼ੁੱਭਮਨ ਗਿੱਲ ਨੂੰ ਭਾਰਤੀ ਟੈਸਟ ਟੀਮ ਦਾ ਕਪਤਾਨ ਬਣਾਇਆ ਗਿਆ, ਜਦਕਿ ਰਿਸ਼ਭ ਪੰਤ ਉੱਪ-ਕਪਤਾਨ ਹੋਵੇਗਾ। ਕੀ ਉਹ ਭਾਰਤ ਦਾ ਟੈਸਟ ਕਪਤਾਨ ਬਣਨਾ ਚਾਹੁੰਦਾ ਹੈ, ਇਹ ਪੁੱਛਣ ’ਤੇ ਜਡੇਜਾ ਨੇ ਕਿਹਾ ਕਿ ਹਾਂ, ਬਿਲਕੁੱਲ। ਇੰਨੇ ਸਾਲਾਂ ’ਚ ਮੈਂ ਕਈ ਕਪਤਾਨਾਂ ਨਾਲ ਖੇਡਿਆ ਹਾਂ। ਮੈਨੂੰ ਹਰ ਕਪਤਾਨ ਦੀ ਸ਼ੈਲੀ ਬਾਰੇ ਪਤਾ ਹੈ ਅਤੇ ਇਹ ਵੀ ਸਮਝਦਾ ਹਾਂ ਕਿ ਖਿਡਾਰੀ ਕੀ ਸੋਚਦੇ ਅਤੇ ਚਾਹੁੰਦੇ ਹਨ।

ਭਾਰਤ ਲਈ 2012 ’ਚ ਪਹਿਲੈ ਟੈਸਟ ਖੇਡਣ ਵਾਲੇ ਜਡੇਜਾ ਨੇ ਮਹਿੰਦਰ ਸਿੰਘ ਧੋਨੀ ਦੀ ਕਪਤਾਨੀ ’ਚ ਤਿੰਨਾਂ ਫਾਰਮੈਟਸ ’ਚ ਡੈਬਿਊ ਕੀਤਾ ਸੀ ਅਤੇ ਆਈ. ਪੀ. ਐੱਲ. ਵਿਚ ਉਸ ਦੀ ਕਪਤਾਨੀ ’ਚ ਚੰਨਈ ਸੁਪਰ ਕਿੰਗਜ਼ ਲਈ ਖੇਡਿਆ। ਜਡੇਜਾ ਨੇ ਕਿਹਾ ਕਿ ਹਰ ਕਪਤਾਨ ਦਾ ਆਪਣਾ ਅੰਦਾਜ਼ ਹੁੰਦਾ ਹੈ। ਮੈਂ ਹਰ ਫਾਰਮੈੱਟ ’ਚ ਮਹਿੰਦਰ ਸਿੰਘ ਧੋਨੀ ਦੀ ਕਪਤਾਨੀ ’ਚ ਖੇਡਿਆ ਹਾਂ ਅਤੇ ਉਸ ਦੀ ਸੋਚ ਬਿਲਕੁੱਲ ਸਰਲ ਹੈ। ਜੇਕਰ ਉਸ ਨੂੰ ਲੱਗਦਾ ਹੈ ਕਿ ਕੋਈ ਬੱਲੇਬਾਜ਼ ਇਕ ਹੀ ਜਗ੍ਹਾ ’ਤੇ ਸ਼ਾਟ ਖੇਡ ਸਕਦਾ ਹੈ ਤਾਂ ਉੱਥੇ ਉਹ ਫੀਲਡਰ ਜ਼ਰੂਰ ਲਾਏਗਾ। ਟੈਸਟ ਕ੍ਰਿਕਟ ਤੋਂ ਰੋਹਿਤ ਸ਼ਰਮਾ ਦੇ ਸੰਨਿਆਸ ਲੈਣ ਤੋਂ ਬਾਅਦ ਅਸ਼ਵਿਨ ਨੇ ਜਡੇਜਾ ਨੂੰ ਕਪਤਾਨ ਬਣਾਉਣ ਦਾ ਸਮਰਥਣ ਕੀਤਾ ਸੀ। ਉਸ ਨੇ ਆਪਣੇ ਯੂ-ਟਿਊਬ ਚੈਨਲ ’ਤੇ ਕਿਹਾ ਸੀ ਕਿ ਅਸੀਂ ਰਵਿੰਦਰ ਜਡੇਜਾ ਨੂੰ ਕਿਊਂ ਭੁੱਲ ਜਾਂਦੇ ਹਾਂ। ਜੇਕਰ ਨਵਾਂ ਕਪਤਾਨ ਚਾਹੀਦਾ ਹੈ ਤਾਂ ਮੈਂ ਕਹਾਂਗਾ ਕਿ 2 ਸਾਲ ਲਈ ਕਿਸੇ ਵੀ ਤਜੁਰਬੇਕਾਰ ਨੂੰ ਕਮਾਨ ਸੌਂਪਣ ਤੋਂ ਬਾਅਦ ਨਵੇਂ ਵਿਅਕਤੀ ਨੂੰ ਬਾਗਡੋਰ ਦਿੱਤੀ ਜਾਣੀ ਚਾਹੀਦੀ ਹੈ।


author

Hardeep Kumar

Content Editor

Related News