ਯਸ਼ਸਵੀ ਜਾਇਸਵਾਲ ਨੇ ਟੈਸਟ ਕ੍ਰਿਕਟ ਮੁਤਾਬਕ ਬੱਲੇਬਾਜ਼ੀ ਕੀਤੀ : ਅਸ਼ਵਿਨ

Thursday, Jan 25, 2024 - 06:38 PM (IST)

ਹੈਦਰਾਬਾਦ— ਭਾਰਤ ਦੇ ਦਿੱਗਜ ਆਫ ਸਪਿਨਰ ਰਵੀਚੰਦਰਨ ਅਸ਼ਵਿਨ ਇਸ ਗੱਲ ਤੋਂ ਹੈਰਾਨ ਹਨ ਕਿ ਆਪਣਾ ਪੰਜਵਾਂ ਟੈਸਟ ਖੇਡ ਰਹੇ ਯਸ਼ਸਵੀ ਜਾਇਸਵਾਲ ਨੇ ਇੰਗਲੈਂਡ ਖਿਲਾਫ ਆਪਣੀ 76 ਦੌੜਾਂ ਦੀ ਪਾਰੀ ਦੌਰਾਨ ਇਕ ਵੀ ਗਲਤੀ ਨਹੀਂ ਕੀਤੀ ਅਤੇ ਪੰਜ ਦਿਨਾਂ ਦੇ ਫਾਰਮੈਟ ਮੁਤਾਬਕ ਪ੍ਰਦਰਸ਼ਨ ਕੀਤਾ।

ਇੰਗਲੈਂਡ ਖਿਲਾਫ ਪਹਿਲੇ ਟੈਸਟ ਦੇ ਪਹਿਲੇ ਦਿਨ ਜੈਸਵਾਲ 70 ਗੇਂਦਾਂ 'ਚ 9 ਚੌਕੇ ਅਤੇ ਤਿੰਨ ਛੱਕੇ ਲਗਾਉਣ ਤੋਂ ਬਾਅਦ ਅਜੇਤੂ ਹਨ। ਕਪਤਾਨ ਰੋਹਿਤ ਸ਼ਰਮਾ (24) ਨਾਲ ਪਹਿਲੀ ਵਿਕਟ ਲਈ 80 ਦੌੜਾਂ ਦੀ ਸਾਂਝੇਦਾਰੀ ਕੀਤੀ, ਜਿਸ ਦੀ ਬਦੌਲਤ ਭਾਰਤ ਨੇ ਇੰਗਲੈਂਡ ਦੀਆਂ 246 ਦੌੜਾਂ ਦੇ ਜਵਾਬ 'ਚ ਸਟੰਪ ਤੱਕ ਆਪਣੀ ਪਹਿਲੀ ਪਾਰੀ 'ਚ ਇਕ ਵਿਕਟ 'ਤੇ 119 ਦੌੜਾਂ ਬਣਾਈਆਂ।

ਇਹ ਵੀ ਪੜ੍ਹੋ : ਮੈਰੀਕਾਮ ਨੇ ਬਾਕਸਿੰਗ ਤੋਂ ਸੰਨਿਆਸ ਲੈਣ ਦੀਆਂ ਖਬਰਾਂ ਦਾ ਕੀਤਾ ਖੰਡਨ

ਸ਼ੁਭਮਨ ਗਿੱਲ 14 ਦੌੜਾਂ ਬਣਾ ਕੇ ਦੂਜੇ ਸਿਰੇ 'ਤੇ ਖੇਡ ਰਿਹਾ ਹੈ। ਮੈਚ ਖ਼ਤਮ ਹੋਣ ਤੋਂ ਬਾਅਦ ਅਸ਼ਵਿਨ ਨੇ ਕਿਹਾ, 'ਉਸ (ਜਾਇਸਵਾਲ) ਨੇ ਆਈ. ਪੀ. ਐਲ. ਵਿੱਚ ਬਹੁਤ ਵਧੀਆ ਪ੍ਰਦਰਸ਼ਨ ਕੀਤਾ। ਪਹਿਲੀ ਸ਼੍ਰੇਣੀ ਕ੍ਰਿਕਟ 'ਚ ਵੀ ਸ਼ਾਨਦਾਰ ਸ਼ੁਰੂਆਤ ਕੀਤੀ। ਮੈਂ ਉਸ ਦੀ ਬੱਲੇਬਾਜ਼ੀ ਦਾ ਆਨੰਦ ਲੈ ਰਿਹਾ ਹਾਂ। ਮੈਂ ਉੱਥੇ ਰਿਸ਼ਭ ਪੰਤ ਨੂੰ ਦੇਖ ਰਿਹਾ ਹਾਂ। ਉਸ ਦਾ ਨਿਡਰ ਕ੍ਰਿਕਟ ਉਸ ਲਈ ਕੰਮ ਕਰ ਰਿਹਾ ਹੈ।

ਇਸ ਸੀਨੀਅਰ ਸਪਿਨਰ ਨੇ ਕਿਹਾ, 'ਯਸ਼ਸਵੀ ਨੇ ਕੋਈ ਗਲਤੀ ਨਹੀਂ ਕੀਤੀ ਹੈ। ਉਸ ਨੇ ਟੈਸਟ ਕ੍ਰਿਕਟ ਦੇ ਹਾਲਾਤ ਮੁਤਾਬਕ ਬੱਲੇਬਾਜ਼ੀ ਕੀਤੀ। ਅਸ਼ਵਿਨ ਨੇ ਕਿਹਾ, 'ਪਹਿਲੇ ਸੈਸ਼ਨ ਦੀ ਖੇਡ ਬਹੁਤ ਦਿਲਚਸਪ ਸੀ। ਪਿੱਚ 'ਤੇ ਸ਼ਾਇਦ ਥੋੜ੍ਹੀ ਨਮੀ ਸੀ। ਸ਼ੁਰੂਆਤੀ ਨਮੀ ਕਾਰਨ ਬਹੁਤ ਗਤੀ ਸੀ। ਪਰ ਫਿਰ ਪਿੱਚ ਹੌਲੀ ਹੋ ਗਈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Tarsem Singh

Content Editor

Related News