ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ ਪਾਉਣ ਵਾਲਾ ਪਹਿਲਾ ਮੋਟਰਸਪੋਰਟਸ ਖਿਡਾਰੀ ਬਣਿਆ ਯਸ਼

Wednesday, Jan 22, 2020 - 07:04 PM (IST)

ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ ਪਾਉਣ ਵਾਲਾ ਪਹਿਲਾ ਮੋਟਰਸਪੋਰਟਸ ਖਿਡਾਰੀ ਬਣਿਆ ਯਸ਼

ਨਵੀਂ ਦਿੱਲੀ : ਬੰਗਲੁਰੂ ਦਾ ਯਸ਼ ਅਰਾਧਿਆ ਵੱਕਾਰੀ ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ ਅਵਾਰਡ ਪਾਉਣ ਵਾਲਾ ਦੇਸ਼ ਦਾ ਪਹਿਲਾ ਮੋਟਰਸਪੋਰਟਸ ਸਟਾਰ ਬਣ ਗਿਆ ਹੈ। ਰਾਸ਼ਟਰਪਤੀ ਭਵਨ ਵਿਚ ਆਯੋਜਿਤ ਪ੍ਰੋਗਰਾਮ ਵਿਚ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਯਸ਼ ਨੂੰ ਇਹ ਪੁਰਸਕਾਰ ਪ੍ਰਦਾਨ ਕੀਤਾ। 17 ਸਾਲ ਦਾ ਯਸ਼ 9 ਸਾਲ ਦੀ ਉਮਰ ਤੋਂ ਰੇਸਿੰਗ ਟ੍ਰੈਕ 'ਤੇ ਆਪਣਾ ਜਲਵਾ ਦਿਖਾ ਰਿਹਾ ਹੈ। ਯਸ਼ ਨੇ ਆਪਣੇ ਖਾਤੇ ਵਿਚ ਹੁਣ ਤੱਕ 13 ਚੈਂਪੀਅਨਸ਼ਿਪ ਖਿਤਾਬ ਪਾਏ ਹਨ। ਯਸ਼ ਦੇ ਨਾਂ 65 ਪੋਡੀਅਮ ਫਿਨਿਸ਼ ਅਤੇ 12 ਪੁਰਸਕਾਰ ਹਨ। ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ ਭਾਰਤ ਦਾ ਸਰਵਸ਼੍ਰੋਸ਼ਠ ਨਾਗਰਿਕ ਸਨਮਾਨ ਹੈ। ਇਸ ਦੇ ਤਹਿਤ ਹਰ ਖੇਤਰ ਦੇ ਉਨ੍ਹਾਂ ਵਿਦਿਆਰਥੀਆਂ ਨੂੰ ਸਨਮਾਨਤ ਕੀਤਾ ਜਾਂਦਾ ਹੈ, ਜੋ 18 ਸਾਲ ਦੀ ਉਮਰ ਵਿਚ ਆਪਣੀ-ਆਪਣੀ ਫੀਲਡ ਵਿਚ ਸ਼ਾਨਦਾਰ ਉਪਲੱਬਧੀਆਂ ਹਾਸਲ ਕਰ ਚੁੱਕੇ ਹਨ।


Related News