ਏਅਰਪੋਰਟ ''ਤੇ ਨਜ਼ਰਾਂ ਗੱਡਣ ਵਾਲੇ ਕਰਮਚਾਰੀਆਂ ''ਤੇ ਭੜਕੀ WWE ਸਟਾਰ ਪੇਜੇ
Sunday, Aug 26, 2018 - 01:23 AM (IST)

ਜਲੰਧਰ— ਡਬਲਯੂ. ਡਬਲਯੂ. ਈ. ਸਮੈਕਡਾਊਨ ਮੈਨੇਜਰ ਪੇਜੇ ਨੇ ਕੈਲੀਫੋਰਨੀਆ ਏਅਰਪੋਰਟ ਦੇ ਕਰਮਚਾਰੀਆਂ 'ਤੇ ਅਨੈਤਿਕ ਨਜ਼ਰਾਂ ਨਾਲ ਦੇਖਣ ਦਾ ਦੋਸ਼ ਲਾਉਂਦਿਆਂ ਇਸ ਨੂੰ ਸ਼ਰਮਨਾਕ ਕਰਾਰ ਦਿੱਤਾ ਹੈ। ਪੇਜੇ ਜਿਸਦਾ ਅਸਲੀ ਨਾਂ ਸਰਾਯਾ ਜੇਡ ਬੇਵਿਸ ਹੈ, ਨੇ ਟਵਿਟਰ 'ਤੇ ਪੋਸਟ ਪਾ ਕੇ ਵੀ ਇਸ 'ਤੇ ਇਤਜ਼ਾਰ ਪ੍ਰਗਟਾਇਆ ਹੈ। ਪੇਜੇ ਨੇ ਕਿਹਾ ਕਿ ਉਹ ਏਅਰਪੋਰਟ 'ਤੇ ਸਕਿਓਰਿਟੀ ਚੈੱਕਇਨ ਲਈ ਖੜ੍ਹੀ ਸੀ, ਉਦੋਂ ਏਅਰਪੋਰਟ ਦਾ ਇਕ ਕਰਮਚਾਰੀ ਉਸ ਨਾਲ ਚਾਪਲੂਸਾਂ ਦੀ ਤਰ੍ਹਾਂ ਗੱਲਾਂ ਕਰਨ ਲੱਗਾ।ਗੱਲਾਂ ਕਰਦਿਆਂ ਉਸਦੀਆਂ ਨਜ਼ਰਾਂ ਇਕ ਹੀ ਜਗ੍ਹਾ ਟਿਕੀਆਂ ਹੋਈਆਂ ਸਨ, ਜਿਸ ਨੂੰ ਅਨੈਤਿਕ ਕਿਹਾ ਜਾ ਸਕਦਾ ਹੈ। ਮੈਨੂੰ ਜਦੋਂ ਅਹਿਸਾਸ ਹੋਇਆ ਹੈ ਕਿ ਉਕਤ ਕਰਮਚਾਰੀ ਦੀਆਂ ਨਜ਼ਰਾਂ ਗਲਤ ਹਨ ਤੇ ਮੈਨੂੰ ਬਹੁਤ ਸ਼ਰਮਿੰਦਗੀ ਮਹਿਸੂਸ ਹੋਈ। ਸ਼ਰਮਿੰਦਗੀ ਇਸ ਲਈ ਕਿਉਂਕਿ ਉਸ ਨੇ ਮੇਰੀ ਪ੍ਰਾਈਵੇਸੀ ਵਿਚ ਅੜਿੱਕਾ ਪਾਇਆ। ਮੈਂ ਡਰ ਗਈ ਸੀ ਕਿ ਕੀ ਲੋਕ ਇਸ ਤਰ੍ਹਾਂ ਮੇਰੇ ਵੱਲ ਦੇਖਦੇ ਹਨ। ਘਟਨਾ ਤੋਂ ਉੱਭਰਨ ਵਿਚ ਉਸ ਨੂੰ ਕਾਫੀ ਸਮਾਂ ਲੱਗਾ।
ਜ਼ਿਕਰਯੋਗ ਹੈ ਕਿ ਪੇਜੇ ਇਸ ਤੋਂ ਪਹਿਲਾਂ ਲੀਕ ਸੈਕਸ ਟੇਪ ਕਾਰਨ ਵੀ ਚਰਚਾ ਵਿਚ ਰਹੀ ਸੀ। ਇਸਦੇ ਇਲਾਵਾ ਇਕ ਵਾਰ ਇਕ ਨੌਜਵਾਨ ਨੇ ਉਸ ਨੂੰ ਪੋਰਨਸਟਾਰ ਤਕ ਕਹਿ ਦਿੱਤਾ ਸੀ। ਇਸ ਗੱਲ ਤੋਂ ਪੇਜੇ ਇੰਨੀ ਨਾਰਾਜ਼ ਹੋਈ ਸੀ ਕਿ ਉਸ ਨੇ ਸੋਸ਼ਲ ਸਾਈਟਸ 'ਤੇ ਇਸਦੀ ਜੰਮ ਕੇ ਆਲੋਚਨਾ ਕੀਤੀ ਸੀ।