ਪਾਲਤੂ ਬਿੱਲੀ ਦੇ ਮਰਨ ''ਤੇ ਭਾਵੁਕ ਹੋਇਆ WWE ਸਟਾਰ ਡਰਿਊ ਮੈਕਇੰਟਾਇਰ

Saturday, Aug 01, 2020 - 12:11 AM (IST)

ਪਾਲਤੂ ਬਿੱਲੀ ਦੇ ਮਰਨ ''ਤੇ ਭਾਵੁਕ ਹੋਇਆ WWE ਸਟਾਰ ਡਰਿਊ ਮੈਕਇੰਟਾਇਰ

ਨਵੀਂ ਦਿੱਲੀ– ਡਬਲਯੂ. ਡਬਲਯੂ. ਈ. ਸਟਾਰ ਡਰਿਊ ਮੈਕਇੰਟਾਇਰ ਆਪਣੀ ਪਾਲਤੂ ਬਿੱਲੀ, ਜਿਸ ਦਾ ਨਾਂ ਉਸ ਨੇ ਪਾਈਪਰ ਰੱਖਿਆ ਹੋਇਆ ਸੀ, ਦੇ ਮਰਨ 'ਤੇ ਇੰਨਾ ਦੁਖੀ ਹੈ ਕਿ ਉਸ ਨੇ ਸੋਸ਼ਲ ਮੀਡੀਆ 'ਤੇ ਲਿਖ ਦਿੱਤਾ ਕਿ ਉਹ ਆਪਣੀ 'ਛੋਟੀ ਬੇਟੀ' ਨੂੰ ਗੁਆ ਚੁੱਕਾ ਹੈ। ਮੈਕਇੰਟਾਇਰ ਪਿਛਲੇ ਮਹੀਨੇ ਹੀ ਪਾਈਪਰ ਨੂੰ ਸੜਕ ਤੋਂ ਚੁੱਕ ਕੇ ਘਰ ਲਿਆਇਆ ਸੀ। ਦਿਨ ਵਿਚ ਉਹ ਕਾਫੀ ਸਮਾਂ ਪਾਈਪਰ ਦੇ ਨਾਲ ਹੀ ਬਿਤਾਉਂਦਾ ਸੀ। ਫਿਲਹਾਲ ਉਸ ਨੇ ਟਵਿਟਰ 'ਤੇ ਪਾਈਪਰ ਦੀਆਂ ਕੁਝ ਫੋਟੋਆਂ ਸ਼ੇਅਰ ਕੀਤੀਆਂ ਤੇ ਲਿਖਿਆ ਹੈ, ''ਅਸੀਂ ਕੱਲ ਆਪਣੀ ਛੋਟੀ ਬੱਚੀ ਨੂੰ ਗੁਆ ਦਿੱਤਾ। ਜੇਕਰ ਤੁਹਾਡੇ ਕੋਲ ਕੋਈ ਪਾਲਤੂ ਜਾਨਵਰ ਹੈ ਤਾਂ ਇਕ ਪਲ ਲਈ ਵੀ ਉਸ ਨੂੰ ਆਪਣੇ ਤੋਂ ਦੂਰ ਨਾ ਕਰੋ। ਉਹ ਲੋਕਾਂ ਤੋਂ ਬਿਹਤਰ ਹਨ। ਹਰ ਵਾਰ ਜਦੋਂ ਤੁਸੀਂ ਉਨ੍ਹਾਂ ਨੂੰ ਛੇੜਦੇ ਹੋ ਤਾਂ ਉਹ ਦੱਸਦੇ ਹਨ ਕਿ ਉਹ ਤੁਹਾਡੇ ਨਾਲ ਪਿਆਰ ਕਰਦੇ ਹਨ, ਸ਼ਾਇਦ ਇਹ ਮੌਕਾ ਤੁਹਾਨੂੰ ਫਿਰ ਕਦੇ ਨਾ ਮਿਲ ਸਕੇ। ਹਰ ਪਲ ਦਾ ਮਜ਼ਾ ਲਾਓ। ਸਾਡੀ ਜ਼ਿੰਦਗੀ ਵਿਚ ਉਜਾਲਾ ਕਰਨ ਲਈ ਧੰਨਵਾਦ, ਪਾਈਪਰ।'' ਦੂਜੇ ਪਾਸੇ ਮੈਕਇੰਟਾਇਰ ਦੀ ਬਿੱਲੀ ਮਰਨ 'ਤੇ ਡਬਲਯੂ. ਡਬਲਯੂ. ਈ. ਦੇ ਹੋਰਨਾਂ ਸਟਾਰਸ ਨੇ ਸ਼ੋਕ ਜਤਾਇਆ ਹੈ। ਨਿਕੀ ਕ੍ਰਾਸ ਨੇ ਲਿਖਿਆ, ''ਮੁਆਫੀ ਚਾਹੁੰਦੀ ਹਾਂ ਡਰਿਊ। ਮੈਂ ਤੁਹਾਡੇ ਬਾਰੇ ਵਿਚ ਹੀ ਸੋਚ ਰਹੀ ਹਾਂ।'' ਮੁਸਤਫਾ ਅਲੀ ਨੇ ਲਿਖਿਆ, ''ਭਰਾ ਇੰਨੇ ਵੱਡੇ ਘਾਟੇ ਲਈ ਮੁਆਫੀ ਚਾਹੁੰਦਾ ਹਾਂ।''


ਮੈਕਇੰਟਾਇਰ ਨੂੰ ਪਹਿਲੀ ਵਾਰ ਪਾਈਪਰ ਜੂਨ ਮਹੀਨੇ ਵਿਚ ਮਿਲੀ ਸੀ। ਉਸ ਨੇ ਬਾਕਾਇਦਾ ਟਵਿਟਰ 'ਤੇ ਪੋਸਟ ਕਰਕੇ ਆਪਣੇ ਫੈਨਸ ਦੇ ਨਾਲ ਪਾਈਪਰ ਨੂੰ ਮਿਲਵਾਇਆ ਵੀ ਸੀ। ਉਸ ਨੇ ਲਿਖਿਆ ਸੀ,''ਇਸ ਲੜਕੀ (ਬਿੱਲੀ) ਨੂੰ ਕੋਈ ਬਾਹਰ ਛੱਡ ਗਿਆ ਸੀ ਤੇ ਅਸੀਂ ਲੱਕੀ ਸੀ ਕਿ ਕਿਸੇ ਨੇ ਮਦਦ ਲਈ ਉਸ ਦੇ ਰੋਣ ਦੀ ਆਵਾਜ਼ ਸੁਣੀ। ਸਾਡੇ ਵਿਚਾਲੇ ਭਰੋਸੇ ਨੂੰ ਥੋੜ੍ਹਾ ਸਮਾਂ ਲੱਗਾ। ਉਹ ਛੋਟੇ ਕਦਮਾਂ ਨਾਲ ਸ਼ੁਰੂ ਹੋਈ ਤੇ ਹੌਲੀ-ਹੌਲੀ ਸੁੰਦਰ ਰਿਸ਼ਤੇ ਵੱਲ ਵੱਧ ਗਈ। ਉਸਦੇ ਸਰੀਰ 'ਤੇ ਕੁਝ ਕੁ ਯੁੱਧ ਦੇ ਨਿਸ਼ਾਨ ਵੀ ਮਿਲੇ ਹਨ, ਜਿਸ ਤੋਂ ਪਤਾ ਲੱਗਦਾ ਹੈ ਕਿ ਉਹ ਯੋਧਾ ਹੈ। ਪਰਿਵਾਰ ਵਿਚ ਤੁਹਾਡਾ ਸਵਾਗਤ ਹੈ ਪਾਈਪਰ।''

 


author

Gurdeep Singh

Content Editor

Related News