ਹਾਈ ਸਕੂਲ ’ਚ WWE ਲੀਜੈਂਡ ਨਿੱਕੀ ਨਾਲ 2 ਵਾਰ ਹੋਇਆ ਸੀ ਰੇਪ

05/09/2020 1:00:24 PM

ਨਵੀਂ ਦਿੱਲੀ : ਡਬਲਯੂ. ਡਬਲਯੂ. ਈ. ਲੀਜੈਂਡ ਨਿੱਕੀ ਬੇਲਾ ਨੇ ਖੁਲਾਸਾ ਕੀਤਾ ਹੈ ਕਿ ਹਾਈ ਸਕੂਲ ਵਿਚ ਪੜ੍ਹਨ ਦੌਰਾਨ ਉਸਦਾ 2 ਵਾਰ ਰੇਪ ਕੀਤਾ ਗਿਆ। ਉਸ ਨੇ ਜ਼ਿੰਦਗੀ ਦੇ ਇਸ ਕਾਲੇ ਅਤੀਤ ਨੂੰ ਆਪਣੇ ਤੇ ਜੌੜੀ ਭੈਣ ਬ੍ਰੀ ਬੇਲਾ ਵਲੋਂ ਲਿਖੇ ਨਵੇਂ ਸੈਸ਼ਨ ‘ਇਨਕਾ ਪਰੇਬਲ’ ਵਿਚ ਬਿਆਨ ਕੀਤਾ। ਅਮਰੀਕਾ ਦੀ ਰਹਿਣ ਵਾਲੀ ਨਿੱਕੀ ਦਾ ਅਸਲੀ ਨਾਂ ਸਟੇਫਨੀ ਨਿਕੋਲ ਗਾਰੀਆ-ਕੋਲਸ ਹੈ। ਉਹ ਰਿਟਾਇਰਡ ਪ੍ਰੋਫੈਸ਼ਨਲ ਰੈਸਲਰ ਹੈ।

PunjabKesari

ਉਹ ਡਬਲਯੂ. ਡਬਲਯੂ. ਈ. ਦੇ ਰਿੰਗ ਵਿਚ ਨਿੱਕੀ ਬੇਲਾ ਦੇ ਨਾਂ ਨਾਲ ਜਾਣੀ ਜਾਂਦੀ ਹੈ। ਉਹ 2 ਵਾਰ ਡਬਲਯੂ. ਡਬਲਯੂ. ਈ. ਚੈਂਪੀਅਨ ਰਹਿ ਚੁੱਕੀ ਹੈ। ਉਸਦੇ ਨਾਂ ਸਭ ਤੋਂ ਵੱਧ ਸਮੇਂ ਤਕ ਆਪਣੇ ਕੋਲ ਖਿਤਾਬ ਰੱਖਣ ਦਾ ਰਿਕਾਰਡ ਵੀ ਹੈ। ਨਿੱਕੀ ਦੀ ਜੌੜੀ ਭੈਣ ਬ੍ਰੀ ਵੀ ਅਮਰੀਕਾ ਵਿਚ ਰਹਿੰਦੀ ਹੈ। ਉਹ ਵੀ ਰਿਟਾਇਰਡ ਪ੍ਰੋਫੈਸ਼ਨਲ ਰੈਸਲਰ ਹੈ। ਉਸ ਨੇ ਇਕ ਵਾਰ ਡਬਲਯ. ਡਬਲਯੂ. ਈ. ਚੈਂਪੀਅਨ ਬਣਨ ਦਾ ਮਾਣ ਹਾਸਲ ਕੀਤਾ ਹੈ। ਬ੍ਰੀ ਦਾ ਅਸਲੀ ਨਾਂ ਬ੍ਰਾਇਨ ਮੋਨਿਕ ਡੇਨੀਅਲਸਨ ਹੈ।

ਉਸਦੇ ਨਾਲ ਹੋਏ ਜਬਰ-ਜ਼ਨਾਹ ਦੀ ਦੁਖਦਾਇਕ ਘਟਨਾ ਨੂੰ 2 ਵਾਰ ਦੀ ਚੈਂਪੀਅਨ ਨੇ ਇੰਨੇ ਸਾਲਾਂ ਬਾਅਦ ਇਸ ਲਈ ਸਾਂਝਾ ਕੀਤਾ ਹੈ ਤਾਂ ਕਿ ਅਜਿਹੀਆਂ ਹੀ ਪੀੜਤ ਹੋਰ ਮਹਿਲਾਵਾਂ ਉਸ ਤੋਂ ਪ੍ਰੇਰਣਾ ਲੈ ਕੇ ਚੁੱਪੀ ਤੋੜਨ। 36 ਸਾਲ ਦੀ ਸਟਾਰ ਰੈਸਲਰ ਨੇ ਲਿਖਿਆ ਕਿ ਉਹ 15 ਸਾਲ ਦੀ ਸੀ ਤੇ ਹਾਈ ਸਕੂਲ ਦੀ ਵਿਦਿਆਰਥਣ ਸੀ। ਉਸਦੇ ਹੀ ਨਾਲ ਪੜ੍ਹਨ ਵਾਲੇ ਸਾਥੀ ਨੇ ਜਬਰ-ਜ਼ਨਾਹ ਕੀਤਾ ਸੀ। ਇਸ ਘਟਨਾ ਤੋਂ ਪਹਿਲਾਂ ਉਹ ਉਸ ਲੜਕੇ ਨੂੰ ਆਪਣਾ ਦੋਸਤ ਸਮਝਦੀ ਸੀ। ਕੁਝ ਮਹੀਨੇ ਬਾਅਦ ਸਕੂਲ ਦੇ ਹੀ ਇਕ ਸੀਨੀਅਰ ਸਟੂਡੈਂਟ ਨੇ ਨਿੱਕੀ ਨਾਲ ਜਬਰ-ਜ਼ਨਾਹ ਕੀਤਾ। 

PunjabKesari


Ranjit

Content Editor

Related News