ਤਾਂ ਕਿ ਫਿਰ ਦੇਖਣ ਨੂੰ ਮਿਲ ਸਕਦਾ ਹੈ WWE ''ਚ ਅੰਡਰਟੇਕਰ ਦਾ ਮੈਚ?

07/17/2017 4:36:23 PM

ਕੈਲੀਫੋਰਨੀਆ— ਰੈਸਲਮੇਨੀਆ 33 'ਚ ਰੋਮਨ ਰੇਂਜ਼ ਦੇ ਹੱਥੋਂ ਹਾਰ ਮਿਲਣ ਤੋਂ ਬਾਅਦ 'ਡੈੱਡਮੈਨ' ਦਿ ਅੰਡਰਟੇਕਰ ਉਸ ਦੌਰਾਨ ਰਿਟਾਇਰ ਹੋ ਗਿਆ ਸੀ ਪਰ ਸਭ ਤੋਂ ਖਾਸ ਗੱਲ ਇਹ ਹੈ ਕਿ ਡਬਲਯੂ. ਡਬਲਯੂ. ਈ. ਨੇ ਹੁਣ ਤੱਕ ਉਸ ਦੀ ਰਿਟਾਇਰਮੈਂਟ ਨੂੰ ਲੈ ਕੇ ਕੋਈ ਵੀ ਅਧਿਕਾਰਿਕ ਬਿਆਨ ਜਾਰੀ ਨਹੀਂ ਕੀਤਾ ਹੈ। ਹਾਲ ਹੀ 'ਚ ਸਾਬਕਾ ਰੈਸਲਰ ਕਰਟ ਐਂਗਲ ਨੇ ਅੰਡਰਟੇਕਰ ਨੂੰ ਲੈ ਕੇ ਬਿਆਨ ਦਿੱਤਾ, ਜਿਸ ਦੌਰਾਨ ਇਹ ਅਟਕਲਾਂ ਲਗਾਈਆਂ ਜਾ ਰਹੀਆਂ ਹਨ ਕਿ ਡਬਲਯੂ. ਡਬਲਯੂ. ਈ ਰਿੰਗ 'ਚ ਇਕ ਵਾਰ ਫਿਰ ਡੈੱਡਮੈਨ ਦਾ ਪੁਰਾਣਾ ਅੰਦਾਜ਼ ਦੇਖਣ ਨੂੰ ਮਿਲ ਸਕਦਾ ਹੈ।
ਦਰਅਸਲ, ਫੇਸਬੁੱਕ ਪੇਜ਼ 'ਤੇ ਕਰਟ ਐਂਗਲ ਨੇ ਆਪਣੇ ਪ੍ਰਸ਼ੰਸਕਾਂ ਦੇ ਸਵਾਲਾਂ ਦਾ ਜਵਾਬ ਦਿੱਤਾ। ਇਸ 'ਚ ਇਕ ਨੇ ਅੰਡਰਟੇਕਰ ਦੀ ਵਾਪਸੀ ਨੂੰ ਲੈ ਕੇ ਸਵਾਲ ਕੀਤਾ, ਜਿਸ 'ਤੇ ਕਰਟ ਐਂਗਲ ਨੇ ਜਵਾਬ ਦਿੱਤਾ '' ਮੈਂ ਅੰਡਰਟੇਕਰ ਨੂੰ ਵਾਪਸੀ ਕਰਦੇ ਹੋਏ ਰਿੰਗ 'ਚ ਦੇਖਣਾ ਚਾਹੁੰਦਾ ਹਾਂ। ਮੇਰੇ ਅਤੇ  ਅੰਡਰਟੇਕਰ 'ਚ ਫਿਰ ਤੋਂ ਮੈਚ ਹੋਣਾ ਚਾਹੀਦੈ।''
ਦੱਸ ਦਈਏ ਕਿ ਰੈਸਲਿੰਗ ਕਮਿਊਨਿਟੀ 'ਚ ਇਨ੍ਹੀਂ ਦਿਨੀਂ ਕਰਟ ਐਂਗਲ ਨੂੰ ਲੈ ਕੇ ਕਾਫੀ ਸਾਰੀਆਂ ਗੱਲਾਂ ਚੱਲ ਰਹੀਆਂ ਹਨ। ਡਬਲਯੂ. ਡਬਲਯੂ. ਰਾਅ 'ਚ ਉਸ ਵੱਲ ਕੋਰੀ ਗ੍ਰੇਵਸ ਦੀ ਕਿਸੇ ਅਣਪਛਾਤੇ ਵਿਅਕਤੀ ਵਲੋਂ ਕੀਤੇ ਗਏ ਮੈਸੇਜ ਦੀ ਸਟੋਰੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਇਸ ਸਟੋਰੀ ਦਾ 18 ਜੁਲਾਈ ਨੂੰ ਹੋਣ ਵਾਲੀ ਰਾਅ 'ਚ ਪਰਦਾ ਉਠੇਗਾ। ਪ੍ਰਸ਼ੰਸਕ ਤਰ੍ਹਾਂ -ਤਰ੍ਹਾਂ ਦੇ ਅੰਦਾਜ਼ੇ ਲੱਗਾ ਰਹੇ ਹਨ ਕਿ ਆਖਿਰ ਰਾਅ 'ਚ ਕੌਣ ਆਵੇਗਾ ਅਤੇ ਉਸ  ਤੋਂ ਬਾਅਦ ਕਰਟ ਐਂਗਲ ਦਾ ਜਨਰਲ ਮੈਨੇਜ਼ਰ ਦੇ ਤੌਰ 'ਤੇ ਕੀ ਭਵਿੱਖ ਹੋਵੇਗਾ।


Related News