WWC 2022 : ਸਮ੍ਰਿਤੀ ਤੇ ਹਰਮਨਪ੍ਰੀਤ ਦੇ ਸੈਂਕੜੇ, ਭਾਰਤ ਨੇ ਵੈਸਟਇੰਡੀਜ਼ ਨੂੰ ਦਿੱਤਾ 318 ਦੌੜਾਂ ਦਾ ਟੀਚਾ

03/12/2022 11:00:36 AM

ਹੈਮਿਲਟਨ- ਵਨ-ਡੇ ਵਰਲਡ ਕੱਪ ਦੇ ਮੈਚ 'ਚ ਸੇਡਨ ਪਾਰਕ ਵਿਖੇ ਭਾਰਤ ਤੇ ਵੈਸਟਇੰਡੀਜ਼ ਦੀਆਂ ਮਹਿਲਾ ਟੀਮਾਂ ਦਰਮਿਆਨ ਮੁਕਾਬਲਾ ਖੇਡਿਆ ਜਾ ਰਿਹਾ ਹੈ। ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਕੀਤਾ ਸੀ। ਭਾਰਤ ਵਲੋਂ ਸਮ੍ਰਿਤੀ ਮੰਧਾਨਾ ਨੇ 123 ਦੌੜਾਂ ਤੇ ਹਰਮਨਪ੍ਰੀਤ ਕੌਰ ਨੇ 109 ਦੌੜਾਂ ਦੀਆਂ ਸ਼ਾਨਦਾਰ ਪਾਰੀਆਂ ਖੇਡੀਆਂ। 

ਇਹ ਵੀ ਪੜ੍ਹੋ : ਆਪਣੀ ਬੱਲੇਬਾਜ਼ੀ ਨਾਲ ਸੋਸ਼ਲ ਮੀਡੀਆ 'ਤੇ ਸਨਸਨੀ ਫੈਲਾਉਣ ਵਾਲੇ ਬੱਚੇ ਨੇ ਕੀਤਾ ਸਚਿਨ ਨਾਲ ਅਭਿਆਸ

ਮੰਧਾਨਾ ਨੇ ਵਨ-ਡੇ ਕਰੀਅਰ ਦਾ ਪੰਜਵਾਂ ਸੈਂਕੜਾ ਜੜਿਆ। ਉਨ੍ਹਾਂ ਨੇ 119 ਗੇਂਦਾਂ 'ਤੇ 13 ਚੌਕਿਆਂ ਤੇ ਦੋ ਛੱਕਿਆਂ ਦੀ ਮਦਦ ਨਾਲ 123 ਦੌੜਾਂ ਦੀ ਪਾਰੀ ਖੇਡੀ। ਜਦਕਿ ਹਰਮਨਪ੍ਰੀਤ ਕੌਰ ਨੇ ਵਨ-ਡੇ ਕਰੀਅਰ ਦਾ ਚੌਥਾ ਸੈਂਕੜਾ ਲਾਇਆ। ਉਹ 107 ਗੇਂਦਾਂ 'ਤੇ 10 ਚੌਕਿਆਂ ਤੇ ਇਕ ਛੱਕੇ ਦੀ ਮਦਦ ਨਾਲ 109 ਦੌੜਾਂ ਬਣਾ ਆਊਟ ਹੋਈ।

ਇਹ ਵੀ ਪੜ੍ਹੋ : ਹਰਭਜਨ ਨੇ 'ਦੋਸਤ' ਭਗਵੰਤ ਮਾਨ ਨੂੰ ਪੰਜਾਬ ਦਾ ਨਵਾਂ ਮੁੱਖ ਮੰਤਰੀ ਬਣਨ 'ਤੇ ਦਿੱਤੀ ਵਧਾਈ, ਟਵੀਟ ਕਰ ਆਖੀ ਇਹ ਗੱਲ

ਇਨ੍ਹਾਂ ਤੋਂ ਇਲਾਵਾ ਕੋਈ ਹੋਰ ਬੱਲੇਬਾਜ਼ ਕੁਝ ਖ਼ਾਸ ਪ੍ਰਦਰਸ਼ਨ ਨਹੀਂ ਕਰ ਸਕੀਆਂ। ਯਸਤਿਕਾ ਭਾਟੀਆ 31 ਦੌੜਾਂ, ਕਪਤਾਨ ਮਿਤਾਲੀ ਰਾਜ 5 ਦੌੜਾਂ, ਦੀਪਤੀ ਸ਼ਰਮਾ 15 ਦੌੜਾਂ, ਵਿਕਟਕੀਪਰ ਬੱਲੇਬਾਜ਼ ਰਿਚਾ ਘੋਸ਼ 5 ਦੌੜਾਂ, ਪੂਜਾ ਵਸਤਰਾਕਰ 10 ਦੌੜਾਂ, ਝੂਲਨ ਗੋਸਵਾਮੀ 2 ਦੌੜਾਂ, ਸਨੇਹ ਰਾਣਾ 2 ਦੌੜਾਂ ਤੇ ਮੇਘਨਾ ਸਿੰਘ ਨੇ 1 ਦੌੜ ਬਣਾਈ। ਵੈਸਟਇੰਡੀਜ਼ ਵਲੋਂ ਸ਼ਾਮਿਲਾ ਕੋਨੇਨ ਨੇ 1, ਹੈਨਰੀ ਨੇ 1, ਸੇਲਮਨ ਨੇ 1, ਏ. ਮੁਹੰਮਦ ਨੇ 2, ਡੋਟਿਨ ਨੇ 1 ਤੇ ਆਲੀਆ ਐਲੀਨ ਨੇ 1 ਵਿਕਟਾਂ ਲਈਆਂ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


Tarsem Singh

Content Editor

Related News