WTC Final ਦੌਰਾਨ ਕਾਰਤਿਕ ਨਿਭਾਏਗਾ ਅਹਿਮ ਭੂਮਿਕਾ, ਗਾਵਸਕਰ ਨੇ ਦਿੱਤੀਆਂ ਸ਼ੁੱਭਕਾਮਨਾਵਾਂ
Saturday, Jun 05, 2021 - 08:19 PM (IST)
ਸਪੋਰਟਸ ਡੈਸਕ : ਮਹਾਨ ਬੱਲੇਬਾਜ਼ ਅਤੇ ਭਾਰਤ ਦੇ ਸਾਬਕਾ ਕਪਤਾਨ ਸੁਨੀਲ ਗਾਵਸਕਰ ਨੇ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ਲਈ ਕੁਮੈਂਟਰੀ ਕਰਨ ਤੋਂ ਪਹਿਲਾਂ ਦਿਨੇਸ਼ ਕਾਰਤਿਕ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ ਹਨ। ਸਿਰਫ ਕਾਰਤਿਕ ਅਤੇ ਗਾਵਸਕਰ ਦੋਵੇਂ ਅਜਿਹੇ ਕੁਮੈਂਟੇਟਰ ਹਨ, ਜੋ ਸਾਊਥੰਪਟਨ ’ਚ 18 ਜੂਨ ਤੋਂ ਸ਼ੁਰੂ ਹੋ ਰਹੇ ਇਤਿਹਾਸਕ ਮੁਕਾਬਲੇ ਲਈ ਸਟਾਰ ਸਟੱਡ ਪੈਨਲ ਦਾ ਹਿੱਸਾ ਹੋਣਗੇ। ਦਿਨੇਸ਼ ਕਾਰਤਿਕ ਇੰਗਲੈਂਡ ਖ਼ਿਲਾਫ਼ ਭਾਰਤ ਦੀ ਘਰੇਲੂ ਲੜੀ ਦੌਰਾਨ ਕੁਮੈਂਟਰੀ ਟੀਮ ਦਾ ਹਿੱਸਾ ਸੀ।
ਇਹ ਵੀ ਪੜ੍ਹੋ : ਟੀ-20 ਵਿਸ਼ਵ ਕੱਪ ਦਾ ਆਯੋਜਨ ਭਾਰਤ ’ਚੋਂ ਬਾਹਰ ਹੋਣਾ ਲੱਗਭਗ ਤੈਅ, ਇਨ੍ਹਾਂ ਦੇਸ਼ਾਂ ’ਚ ਹੋ ਸਕਦੇ ਹਨ ਮੈਚ
ਦਿਨੇਸ਼ ਕਾਰਤਿਕ ਇਸ ਸਮੇਂ ਸਰਬੀਆ ’ਚ ਸੁਨੀਲ ਗਾਵਸਕਰ ਨਾਲ ਏਕਾਂਤਵਾਸ ’ਚ ਹਨ। ਇਹ ਦੋਵੇਂ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ਤੋਂ ਪਹਿਲਾਂ ਇੰਗਲੈਂਡ ਜਾਣਗੇ । ਗਾਵਸਕਰ ਨੇ ਸੋਸ਼ਲ ਮੀਡੀਆ 'ਤੇ ਜ਼ਿਕਰ ਕਰਦਿਆਂ ਉਸ ਸਮੇਂ ਨੂੰ ਯਾਦ ਕੀਤਾ, ਜਦੋਂ ਦਿਨੇਸ਼ ਕਾਰਤਿਕ ਨੇ ਭਾਰਤ ਲਈ ਸ਼ੁਰੂਆਤ ਕੀਤੀ ਸੀ ਅਤੇ ਕਿਹਾ ਕਿ ਉਨ੍ਹਾਂ ਨੂੰ ਪੂਰਾ ਵਿਸ਼ਵਾਸ ਹੈ ਕਿ ਤਾਮਿਲਨਾਡੂ ਦਾ ਇਹ ਕ੍ਰਿਕਟਰ ਬਤੌਰ ਕੁਮੈਂਟੇਟਰ ਆਪਣੇ ਕਾਰਜਕਾਲ ’ਚ ਵਧੀਆ ਪ੍ਰਦਰਸ਼ਨ ਕਰਨਗੇ । ਗਾਵਸਕਰ ਨੇ ਸੋਸ਼ਲ ਮੀਡੀਆ 'ਤੇ ਲਿਖਿਆ, ‘‘ਉਨ੍ਹਾਂ ਨੇ ਭਾਰਤ ਵਿਚ ਆਪਣਾ ਟੈਸਟ ਡੈਬਿਊ ਕੀਤਾ ਸੀ, ਜਦੋਂ ਮੈਂ ਭਾਰਤੀ ਕ੍ਰਿਕਟ ਟੀਮ ਦਾ ਸਲਾਹਕਾਰ ਸੀ। ਹੁਣ ਉਹ ਡਬਲਯੂ. ਟੀ. ਸੀ. ਦੇ ਫਾਈਨਲ ’ਚ ਉਨ੍ਹਾਂ ਨਾਲ ਕੁਮੈਂਟਰੀ ਕਰਨਗੇ। ਮੈਨੂੰ ਯਕੀਨ ਹੈ ਕਿ ਉਹ ਬਾਕਸ ’ਚ ਵੀ ਚੰਗਾ ਪ੍ਰਦਰਸ਼ਨ ਕਰਨਗੇ।" ਗਾਵਸਕਰ ਨੇ ਇੱਕ ਤਸਵੀਰ ਸਾਂਝੀ ਕੀਤੀ, ਜਿਸ ’ਚ ਦੋਵੇਂ ਇੱਕ ਤਸਵੀਰ ਲਈ ਪੋਜ਼ ਦੇ ਰਹੇ ਹਨ । ਪੋਸਟ ’ਤੇ ਜਵਾਬ ਦਿੰਦਿਆਂ ਕਾਰਤਿਕ ਨੇ ਗਾਵਸਕਰ ਦਾ ਧੰਨਵਾਦ ਕੀਤਾ। ਉਸ ਨੇ ਕਿਹਾ, ‘‘ਤੁਹਾਡੇ ਨਾਲ ਰਹਿਣਾ ਖੁਸ਼ੀ ਦੀ ਗੱਲ ਹੋਵੇਗੀ, ਆਸ਼ੀਰਵਾਦ ਦੇਣ ਲਈ ਧੰਨਵਾਦ ਸਰ।"
ਇਹ ਵੀ ਪੜ੍ਹੋ : ਪੋਲੈਂਡ ਓਪਨ ’ਚ 4 ਭਾਰਤੀ ਪਹਿਲਵਾਨ ਹਿੱਸਾ ਲੈਣਗੇ
ਜ਼ਿਕਰਯੋਗ ਹੈ ਕਿ ਕਾਰਤਿਕ ਆਖਰੀ ਵਾਰ 2019 ਵਿਸ਼ਵ ਕੱਪ ’ਚ ਭਾਰਤ ਲਈ ਖੇਡੇ ਸਨ। ਕੋਲਕਾਤਾ ਨਾਈਟ ਰਾਈਡਰਜ਼ ਦੇ ਸਟਾਰ ਨੇ ਹਾਲਾਂਕਿ ਅੰਤਰਰਾਸ਼ਟਰੀ ਪੱਧਰ 'ਤੇ ਵਾਪਸੀ ਕਰਨ ਦੀਆਂ ਆਪਣੀਆਂ ਉਮੀਦਾਂ ਨੂੰ ਨਹੀਂ ਛੱਡਿਆ। ਅਗਲੇ 18 ਮਹੀਨਿਆਂ ’ਚ 2 ਟੀ-20 ਵਿਸ਼ਵ ਕੱਪ ਦੇ ਨਾਲ ਕਾਰਤਿਕ ਨੂੰ ਉਮੀਦ ਹੈ ਕਿ ਉਹ ਮਿਡਲ ਆਰਡਰ ਵਿੱਚ ਜਗ੍ਹਾ ਹਾਸਲ ਕਰੇਗਾ। ਹਾਲਾਂਕਿ ਇੱਕ ਕੁਮੈਂਟੇਟਰ ਵਜੋਂ ਵਰਲਡ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ’ਚ ਕਾਰਤਿਕ ਦੀ ਉਪਲੱਬਧਤਾ ਦਾ ਮਤਲਬ ਹੈ ਕਿ ਉਸ ਦਾ ਕ੍ਰਿਕਟ ਕਰੀਅਰ ਖਤਮ ਹੋ ਗਿਆ ਹੈ। ਬੀ.ਸੀ.ਸੀ.ਆਈ. ਜੁਲਾਈ ਵਿਚ ਵਨ ਡੇ ਅਤੇ ਟੀ -20 ਸੀਰੀਜ਼ ਲਈ ਸ੍ਰੀਲੰਕਾ ਲਈ ਨਵੇਂ ਖਿਡਾਰੀਆਂ ਦੀ ਟੀਮ ਭੇਜੇਗੀ। ਪਿਛਲੇ ਸਾਲ ਕੇ.ਕੇ.ਆਰ. ਦੀ ਅਗਵਾਈ ਕਰਨ ਵਾਲੇ ਕਾਰਤਿਕ ਮਈ ਵਿੱਚ ਟੂਰਨਾਮੈਂਟ ਮੁਅੱਤਲ ਹੋਣ ਤੋਂ ਪਹਿਲਾਂ ਆਈ.ਪੀ.ਐੱਲ. 2021 ’ਚ ਚੰਗੇ ਫਾਰਮ ਵਿੱਚ ਸਨ।